ਮੁੱਖ ਖਬਰਾਂ

ਟੋਕੀਓ ਓਲੰਪਿਕ 'ਚ ਬਜਰੰਗ ਪੂਨੀਆ ਦੀ ਹਾਰ, Azerbaijan ਦੇ ਪਹਿਲਵਾਨ ਨੇ 12-5 ਨਾਲ ਦਿੱਤੀ ਮਾਤ

By Jashan A -- August 06, 2021 3:25 pm -- Updated:August 06, 2021 3:25 pm

ਨਵੀਂ ਦਿੱਲੀ: ਕੁਸ਼ਤੀ 'ਚ ਭਾਰਤ ਨੂੰ ਇੱਕ ਵਾਰ ਤੋਂ ਨਿਰਾਸ਼ਾ ਹੱਥ ਲੱਗੀ ਹੈ। ਦਰਅਸਲ, ਭਾਰਤ ਦੇ ਪਹਿਲਵਾਨ ਬਜਰੰਗ ਪੂਨੀਆ ਫਾਈਨਲ 'ਚ ਜਗਾ ਬਣਾਉਣ 'ਚ ਕਾਮਯਾਬ ਨਾ ਹੋ ਸਕੇ। ਕੁਸ਼ਤੀ ਦੇ 65 ਕਿੱਲੋ ਭਾਰ ਵਰਗ ਦੇ ਸੈਮੀਫਾਈਨਲ ਮੁਕਾਬਲੇ 'ਚ ਬਜਰੰਗ ਪੂਨੀਆ Azerbaijan ਦੇ ਖਿਡਾਰੀ Haji Aliyev ਤੋਂ ਹਾਰ ਗਏ। Haji Aliyev ਨੇ 12-5 ਦੇ ਸਕੋਰ ਨਾਲ ਪੂਨੀਆ ਨੂੰ ਹਰਾ ਕੇ ਫਾਈਨਲ 'ਚ ਜਗਾ ਪੱਕੀ ਕਰ ਲਈ ਹੈ।

ਇਸ ਤੋਂ ਪਹਿਲਾਂ ਪੂਨੀਆ ਇਰਾਨ ਦੇ ਪਹਿਲਵਾਨ Morteza CHEKA GHIASI ਨੂੰ ਹਰਾ ਕੇ ਆਪਣੀ ਜਗਾ ਸੈਮੀਫਾਈਨਲ 'ਚ ਪੱਕੀ ਕੀਤੀ ਸੀ, ਬਜਰੰਗ ਨੇ 2-1 ਨਾਲ ਇਹ ਮੁਕਾਬਲਾ ਆਪਣੇ ਨਾਮ ਕੀਤਾ ਸੀ।

-PTC News

  • Share