Wed, May 8, 2024
Whatsapp

ਆਰਮੀ ਲਈ ਨੌਜਵਾਨ ਦਾ ਕ੍ਰੇਜ਼, 19 ਸਾਲਾ ਲੜਕੇ ਦੀ ਵੀਡੀਓ ਵਾਇਰਲ

Written by  Pardeep Singh -- March 21st 2022 02:51 PM
ਆਰਮੀ ਲਈ ਨੌਜਵਾਨ ਦਾ ਕ੍ਰੇਜ਼, 19 ਸਾਲਾ ਲੜਕੇ ਦੀ ਵੀਡੀਓ ਵਾਇਰਲ

ਆਰਮੀ ਲਈ ਨੌਜਵਾਨ ਦਾ ਕ੍ਰੇਜ਼, 19 ਸਾਲਾ ਲੜਕੇ ਦੀ ਵੀਡੀਓ ਵਾਇਰਲ

Watch Video: ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਐਤਵਾਰ ਅੱਧੀ ਰਾਤ ਨੂੰ 19 ਸਾਲਾ ਲੜਕੇ ਦੇ ਨੋਇਡਾ ਦੀਆਂ ਸੜਕਾਂ 'ਤੇ ਭੱਜਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਰਾਤੋ-ਰਾਤ ਵਾਇਰਲ ਹੋ ਗਿਆ ਹੈ। ਇਹ ਵੀਡੀਓ ਵਿੱਚ ਨੌਜਵਾਨ ਦੀ ਹਿੰਮਤ ਵੇਖਣ ਵਾਲੀ ਹੈ। ਆਰਮੀ ਲਈ ਨੌਜਵਾਨ ਦਾ ਕ੍ਰੇਜ਼ ਵੀਡੀਓ ਵਿੱਚ ਇਕ ਨੌਜਵਾਨ ਪਸੀਨੇ ਵਿੱਚ ਭਿੱਜ ਜਾਣ ਦੇ ਬਾਵਜੂਦ, ਬੈਗ ਚੁੱਕੇ ਭੱਜਦਾ ਹੈ ਅਤੇ ਕਾਰ ਵਾਲਾ ਲਿਫਟ ਆਫਰ ਕਰਦਾ ਹੈ ਪਰ ਉਹ ਮਨ੍ਹਾ ਕਰ ਦਿੰਦਾ ਹੈ।  ਨੋਇਡਾ ਦੀ ਸੜਕ 'ਤੇ ਅੱਧੀ ਰਾਤ ਇਸ ਲੜਕੇ ਨੂੰ ਭੱਜਦੇ ਦੇਖ ਕੇ ਉੱਥੋਂ ਲੰਘ ਰਹੇ ਫਿਲਮ ਨਿਰਮਾਤਾ ਅਤੇ ਲੇਖਕ ਵਿਨੋਦ ਕਾਪਰੀ ਨੇ ਉਸਨੂੰ ਲਿਫਟ ਦੇਣ ਦੀਆਂ ਕਈ ਆਫਰ ਦਿੱਤੀ ਪਰ ਇਸ ਲੜਕੇ ਨੇ ਫਿਲਮ ਨਿਰਮਾਤਾ ਤੋਂ ਲਿਫਟ ਲੈਣ ਤੋਂ ਵੀ ਮਨ੍ਹਾਂ ਕਰ ਦਿੱਤਾ। ਸਖਤ ਮਿਹਨਤ ਇਸ ਤੋਂ ਬਾਅਦ ਵਿਨੋਦ ਕਾਪਰੀ ਨੇ ਉਸ ਤੋਂ ਲਿਫਟ ਨਾ ਲੈਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਉਹ ਭੱਜ ਰਿਹਾ ਹੈ ਆਰਮੀ ਲਈ। ਉਸ ਨੇ ਕਿਹਾ ਆਰਮੀ 'ਚ ਭਰਤੀ ਹੋਣ ਲਈ ਉਹ ਦੌੜ ਲਗਾ ਰਿਹਾ ਹੈ। ਲੜਕੇ ਦੇ ਜ਼ਜਬੇ ਨੂੰ ਵਿਨੋਦ ਕਾਪਰੀ ਨੇ ਵੀ ਸਲਾਮ ਕੀਤਾ ਅਤੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਲੜਕੇ ਦੀ ਵੀਡੀਓ ਸ਼ੇਅਰ ਕੀਤੀ ਅਤੇ ਲਿਖਿਆ ਕਿ Pure Gold। ਉਹਨਾਂ ਕਿਹਾ ਕਿ ਬੱਚੇ ਦੇ ਦੌੜਨ ਦਾ ਕਾਰਨ ਜਾਣ ਕੇ ਤੁਹਾਨੂੰ ਵੀ ਇਸ ਨਾਲ ਪਿਆਰ ਹੋ ਜਾਵੇਗਾ। ਵੀਡੀਓ ਵਿੱਚ, ਮਿਸਟਰ ਕਾਪਰੀ ਆਪਣੀ ਕਾਰ ਤੋਂ ਵੀਡੀਓ ਬਣਾ ਰਹੇ ਸੀ ਜਦੋਂ ਉਹਨਾਂ ਨੌਜਵਾਨ ਤੋਂ ਪੁੱਛਿਆ ਤਾਂ ਉਹ ਕਹਿੰਦਾ ਹੈ ਕਿ ਉਹ ਮੈਕਡੋਨਲਡਜ਼ ਵਿੱਚ ਆਪਣੀ ਸ਼ਿਫਟ ਤੋਂ ਬਾਅਦ ਘਰ ਨੂੰ ਜਾ ਰਿਹਾ ਹੈ। ਇਹ ਵੀ ਪੜ੍ਹੋ:ਪੀਟੀਸੀ ਪੰਜਾਬੀ ‘ਤੇ ਵੇਖੋ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਅਵਾਰਡਸ 2022 ਦਾ ਕਰਟਨ ਰੇਜ਼ਰ -PTC News


Top News view more...

Latest News view more...