Mon, Apr 22, 2024
Whatsapp

ਜ਼ੀਰਾ: ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਵੜੀ ਦੁਕਾਨ 'ਚ, 1 ਜ਼ਖਮੀ

Written by  Jashan A -- July 24th 2019 08:49 PM
ਜ਼ੀਰਾ: ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਵੜੀ ਦੁਕਾਨ 'ਚ, 1 ਜ਼ਖਮੀ

ਜ਼ੀਰਾ: ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਵੜੀ ਦੁਕਾਨ 'ਚ, 1 ਜ਼ਖਮੀ

ਜ਼ੀਰਾ: ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਵੜੀ ਦੁਕਾਨ 'ਚ, 1 ਜ਼ਖਮੀ,ਜ਼ੀਰਾ: ਪੰਜਾਬ 'ਚ ਆਏ ਦਿਨ ਤੇਜ਼ ਰਫਤਾਰ ਕਾਰਨ ਸੜਕੀ ਹਾਦਸੇ ਵਾਪਰਦੇ ਹਨ, ਜਿਸ 'ਚ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਸੜਕੀ ਹਾਦਸਾ ਜ਼ੀਰਾ-ਫਰੀਦਕੋਟ ਰੋਡ 'ਤੇ ਵਾਪਰਿਆ। ਜਿਥੇ ਤੇਜ਼ ਰਫਤਾਰ ਰਾਜ ਕੰਪਨੀ ਦੀ ਬੱਸ ਡਰਾਇਵਰ ਦੇ ਕੰਟਰੋਲ ਤੋ ਬਾਹਰ ਹੋ ਗਈ ਅਤੇ ਰੋਡ ਤੇ ਸਥਿਤ ਦੁਕਾਨਾਂ ਵਿੱਚ ਜਾ ਵੜੀ। ਜਾਣਕਾਰੀ ਦਿੰਦਿਆਂ ਬੱਸ ਵਿੱਚ ਸਵਾਰ ਔਰਤ ਨੇ ਦੱਸਿਆ ਕਿ ਬੱਸ ਦੇ ਕੰਡਕਟਰ ਵੱਲੋ ਡਰਾਇਵਰ ਨੂੰ ਬੱਸ ਤੇਜ ਰਫਤਾਰ ਨਾਲ ਚਲਾਉਣ ਲਈ ਵਾਰ –ਵਾਰ ਕਿਹਾ ਜਾ ਰਿਹਾ ਸੀ। ਜਿਸ ਤੇ ਡਰਾਇਵਰ ਨੇ ਬੱਸ ਬਹੁੱਤ ਜ਼ਿਆਦਾ ਤੇਜ਼ ਰਫਤਾਰ ਨਾਲ ਚਲਾਈ ਅਤੇ ਜ਼ੀਰਾ ਦੇ ਤਲਵੰਡੀ ਰੋਡ ਤੇ ਪਹੁੰਚਦਿਆਂ ਹੀ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਦੁਕਾਨਾ 'ਚ ਜਾ ਵੜੀ। ਹੋਰ ਪੜ੍ਹੋ: ਸਾਬਕਾ ਮੰਤਰੀ ਰਾਣਾ ਗੁਰਜੀਤ ਦੀ ਵਿਗੜੀ ਸਿਹਤ, ਮੁਹਾਲੀ ਵਿਖੇ ਫੋਰਟਿਸ ਹਸਪਤਾਲ 'ਚ ਦਾਖ਼ਲ ਜਿਸ ਨਾਲ ਦੁਕਾਨ ਦੇ ਬਾਹਰ ਕੰਮ ਕਰ ਰਿਹਾ ਇਕ ਦੁਕਾਨਦਾਰ ਬੱਸ ਦੀ ਚਪੇਟ ਵਿੱਚ ਆਉਣ ਕਾਰਣ ਗੰਭੀਰ ਜ਼ਖਮੀ ਹੋ ਗਿਆ। ਪਰ ਬੱਸ 'ਚ ਸਵਾਰ ਸਵਾਰੀਆ ਦਾ ਬਚਾਅ ਹੋ ਗਿਆ। ਉਧਰ ਹਾਦਸੇ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸਵਾਰੀਆਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਬੱਸ ਦੇ ਕੰਡਕਟਰ ਅਤੇ ਡਰਾਈਵਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ। -PTC News


Top News view more...

Latest News view more...