Mon, Sep 21, 2026
Whatsapp

ਚੀਨ : ਹਾਈਵੇਅ 'ਤੇ 53 ਵਾਹਨ ਆਪਸ 'ਚ ਟਕਰਾਉਣ ਨਾਲ 4 ਲੋਕਾਂ ਦੀ ਮੌਤ

Reported by:  PTC News Desk  Edited by:  Joshi -- February 05th 2018 08:16 PM
ਚੀਨ : ਹਾਈਵੇਅ 'ਤੇ 53 ਵਾਹਨ ਆਪਸ 'ਚ ਟਕਰਾਉਣ ਨਾਲ 4 ਲੋਕਾਂ ਦੀ ਮੌਤ

ਚੀਨ : ਹਾਈਵੇਅ 'ਤੇ 53 ਵਾਹਨ ਆਪਸ 'ਚ ਟਕਰਾਉਣ ਨਾਲ 4 ਲੋਕਾਂ ਦੀ ਮੌਤ

ਚੀਨ : ਹਾਈਵੇਅ 'ਤੇ 53 ਵਾਹਨ ਆਪਸ 'ਚ ਟਕਰਾਉਣ ਨਾਲ 4 ਲੋਕਾਂ ਦੀ ਮੌਤ: ਚੀਨ ਦੇ ਯੂਨਾਨ ਵਿੱਚ ਅੱਜ ਭਾਵ ਸੋਮਵਾਰ ਨੂੰ ਇੱਕ ਬਰਫੀਲੇ ਹਾਈਵੇਅ 'ਤੇ 53 ਵਾਹਨਾਂ ਦੀ ਆਪਸ ਵਿਚ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਜਿਸ ਵਿੱਚ 4 ਵਿਅਕਤੀਆਂ ਦੀ ਜਾਨ ਚਲੀ ਗਈ। ਇਹ ਹਾਦਸਾ ਯੂਨਾਨ ਦੀ ਰਾਜਧਾਨੀ ਕੁਲਮਿੰਗ ਵਿੱਚ ਉਸੇ ਅਤੇ ਚੁਜਿਯੋਂਗ ਨੂੰ ਜੋੜਨ ਵਾਲੇ ਹਾਈਵੇਅ 'ਤੇ ਵਾਪਰਿਆ, ਜਿਸ ਦੌਰਾਨ 4 ਵਿਅਕਤੀ ਹਾਈਵੇਅ ਦੇ ਪੁਲ ਤੋਂ ਹੇਠਾਂ ਡਿੱਗ ਗਏ।ਨਾਲ ਹੀ 3 ਹੋਰ ਲੋਕ ਜਖਮੀ ਹੋ ਗਏ। ਸੂਤਰਾਂ ਮੁਤਾਬਿਕ ਇਹ ਹਾਦਸਾ ਬਰਫੀਲੀ ਸੜਕ ਦੀ ਵਜ੍ਹਾ ਕਾਰਨ ਹੋਇਆ ਹੈ। ਦੱਸ ਦੇਈਏ ਕਿ ਚੀਨ ਵਿੱਚ ਇਸ ਤਰਾਂ ਦੇ ਜਾਨਲੇਵਾ ਸੜਕ ਹਾਦਸੇ ਹੁੰਦੇ ਰਹਿੰਦੇ ਹਨ।ਕਿਉਂਕਿ ਇੱਥੇ ਆਵਾਜਾਈ ਨਿਯਮਾਂ ਦੀ ਅਕਸਰ ਅਣਦੇਖੀ ਹੁੰਦੀ ਹੈ, ਜਿਸ ਦੌਰਾਨ ਕਾਫੀ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। —PTC News
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK