Mon, Apr 29, 2024
Whatsapp

ਮੋਗਾ 'ਚ ਕਰੈਸ਼ ਹੋਏ ਮਿੱਗ-21 ਜਹਾਜ਼ ਦਾ ਬਲੈਕ ਬਾਕਸ ਚੋਰੀ , ਫ਼ੌਜ ਤੇ ਪੁਲਿਸ ਵੱਲੋਂ ਭਾਲ ਜਾਰੀ   

Written by  Shanker Badra -- May 22nd 2021 12:53 PM
ਮੋਗਾ 'ਚ ਕਰੈਸ਼ ਹੋਏ ਮਿੱਗ-21 ਜਹਾਜ਼ ਦਾ ਬਲੈਕ ਬਾਕਸ ਚੋਰੀ , ਫ਼ੌਜ ਤੇ ਪੁਲਿਸ ਵੱਲੋਂ ਭਾਲ ਜਾਰੀ   

ਮੋਗਾ 'ਚ ਕਰੈਸ਼ ਹੋਏ ਮਿੱਗ-21 ਜਹਾਜ਼ ਦਾ ਬਲੈਕ ਬਾਕਸ ਚੋਰੀ , ਫ਼ੌਜ ਤੇ ਪੁਲਿਸ ਵੱਲੋਂ ਭਾਲ ਜਾਰੀ   

ਮੋਗਾ : ਮੋਗਾ ਦੇ ਲੰਗੇਆਣਾਪਿੰਡ 'ਚ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੰਡੀਅਨ ਏਅਰਫੋਰਸ ਦਾ ਮਿੱਗ-21 ਜਹਾਜ਼ ਕਰੈਸ਼ ਹੋ ਗਿਆ ਸੀ ਹੈ। ਇਸ ਹਾਦਸੇ ਤੋਂ ਪਹਿਲਾਂ ਪਾਇਲਟ ਅਭਿਨਵ ਚੌਧਰੀ ਜਹਾਜ਼ ਤੋਂ ਬਾਹਰ ਕੁੱਦੇ ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ। ਜਹਾਜ਼ ਨੂੰ ਬਹੁਤ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਦੂਰ-ਦੂਰ ਤੱਕ ਜਹਾਜ਼ ਦੇ ਪਰਖੱਚੇ ਉੱਡ ਰਹੇ ਸਨ। [caption id="attachment_499352" align="aligncenter" width="300"]​black box Theft of the India Air Force's MiG-21 plane crashed in Moga ਮੋਗਾ 'ਚ ਕਰੈਸ਼ ਹੋਏ ਮਿੱਗ-21 ਜਹਾਜ਼ ਦਾ ਬਲੈਕ ਬਾਕਸ ਚੋਰੀ , ਫ਼ੌਜ ਤੇ ਪੁਲਿਸ ਵੱਲੋਂ ਭਾਲ ਜਾਰੀ[/caption] ਪੜ੍ਹੋ ਹੋਰ ਖ਼ਬਰਾਂ : ਸੰਯੁਕਤ ਕਿਸਾਨ ਮੋਰਚੇ ਵੱਲੋਂ PM ਮੋਦੀ ਨੂੰ ਚਿੱਠੀ ਲਿੱਖ ਕੇ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਦੀ ਅਪੀਲ    ਇਸ ਘਟਨਾ ਸਥਾਨ ਤੋਂ ਜਹਾਜ਼ ਦੇ ਪੁਰਜੇ ਅਤੇ ਬਲੈਕ ਬਾਕਸ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ ਸਰਪੰਚ ਨੇ ਲੋਕਾਂ ਨੂੰ ਇਨ੍ਹਾਂ ਪੁਰਜਿਆਂ ਨੂੰ ਵਾਪਸ ਦੇਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਹੀ ਫ਼ੌਜ ਅਤੇ ਪੁਲਿਸ ਵੱਲੋਂ ਘਟਨਾ ਸਥਾਨ ਦੇ ਆਲੇ -ਦੁਆਲੇ ਅੱਧੇ ਕਿੱਲੋਮੀਟਰ ਤੱਕ ਘੇਰਾਬੰਦੀ ਕਰਕੇਬਲੈਕ ਬਾਕਸ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। [caption id="attachment_499351" align="aligncenter" width="300"]​black box Theft of the India Air Force's MiG-21 plane crashed in Moga ਮੋਗਾ 'ਚ ਕਰੈਸ਼ ਹੋਏ ਮਿੱਗ-21 ਜਹਾਜ਼ ਦਾ ਬਲੈਕ ਬਾਕਸ ਚੋਰੀ , ਫ਼ੌਜ ਤੇ ਪੁਲਿਸ ਵੱਲੋਂ ਭਾਲ ਜਾਰੀ[/caption] ਜਾਣਕਾਰੀ ਅਨੁਸਾਰ ਮਿੱਗ-21 ਜਹਾਜ਼ ਰਾਜਸਥਾਨ ਦੇ ਸੂਰਤਗੜ੍ਹ ਤੋਂ ਟਰੇਨਿੰਗ ਦੇ ਲਈ ਲੁਧਿਆਣਾ ਦੇ ਜਗਰਾਉਂ ਦੇ ਕੋਲ ਸ਼ੂਟਿੰਗ ਰੇਂਜ 'ਤੇ ਆਇਆ ਸੀ ਅਤੇ ਉਥੋਂ ਅਭਿਆਸ ਤੋਂ ਬਾਅਦ ਜਹਾਜ਼ ਨੇ ਰਾਤ ਦੇ ਸਮੇਂ ਵਾਪਸ ਸੂਰਤਗੜ੍ਹ ਲਈ ਉਡਾਣ ਭਰੀ ਸੀ ਪਰ ਮੋਗਾ ਤੋਂ ਕੁਝ ਦੂਰੀ 'ਤੇ ਪੁੱਜਣ 'ਤੇ ਪਾਇਲਟ ਨੂੰ ਤਕਨੀਕੀ ਖ਼ਰਾਬੀ ਦਾ ਸ਼ੱਕ ਹੋਇਆ। [caption id="attachment_499350" align="aligncenter" width="301"]​black box Theft of the India Air Force's MiG-21 plane crashed in Moga ਮੋਗਾ 'ਚ ਕਰੈਸ਼ ਹੋਏ ਮਿੱਗ-21 ਜਹਾਜ਼ ਦਾ ਬਲੈਕ ਬਾਕਸ ਚੋਰੀ , ਫ਼ੌਜ ਤੇ ਪੁਲਿਸ ਵੱਲੋਂ ਭਾਲ ਜਾਰੀ[/caption] ਪਾਇਲਟ ਨੇ ਪਿੰਡ ਲੰਗੇਆਣਾ ਖੁਰਦ ਅਤੇ ਲੰਗੇਆਣਾ ਪੁਰਾਣੇ ਦੇ ਵਿਚ ਰਿਹਾਇਸ਼ੀ ਖੇਤਰ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਖੇਤਾਂ ਵਿਚ ਜਹਾਜ਼ ਉਤਾਰਨ ਦੀ ਕੋਸ਼ਿਸ਼ ਕੀਤੀ। ਉਡਦੇ ਜਹਾਜ਼ ਵਿਚ ਅੱਗ ਲੱਗਣ ਦੇ ਕਾਰਨ ਪਾਇਲਟ ਅਭਿਨਵ ਚੌਧਰੀ ਨੇ ਅਪਣੀ ਜਾਨ ਬਚਾਉਣ ਦੇ ਲਈ ਜਹਾਜ਼ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਤੋਂ ਛਾਲੀ ਮਾਰੀ ਤੇ ਪੈਰਾਸ਼ੂਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। [caption id="attachment_499349" align="aligncenter" width="300"]​black box Theft of the India Air Force's MiG-21 plane crashed in Moga ਮੋਗਾ 'ਚ ਕਰੈਸ਼ ਹੋਏ ਮਿੱਗ-21 ਜਹਾਜ਼ ਦਾ ਬਲੈਕ ਬਾਕਸ ਚੋਰੀ , ਫ਼ੌਜ ਤੇ ਪੁਲਿਸ ਵੱਲੋਂ ਭਾਲ ਜਾਰੀ[/caption] ਪੜ੍ਹੋ ਹੋਰ ਖ਼ਬਰਾਂ : ਜਲੰਧਰ 'ਚ  ਹੁਣ ਨਾਈਟ ਕਰਿਫਊ  ,ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਹਾਦਸੇ ਤੋਂ ਪਹਿਲਾਂ ਪੈਰਾਸ਼ੂਟ ਤਾਂ ਖੁਲ੍ਹ ਗਿਆ ਲੇਕਿਨ ਉਹ ਉਡ ਨਹੀਂ ਸਕਿਆ। ਇਸ ਨਾਲ ਜ਼ਮੀਨ 'ਤੇ ਗਰਦਨ ਦੇ ਭਾਰ ਡਿੱਗਣ ਕਾਰਨ ਪਾਇਲਟ ਚੌਧਰੀ ਦੀ ਮੌਤ ਹੋ ਗਈ। ਅਭਿਨਵ ਚੌਧਰੀ ਜਿੱਥੇ ਡਿੱਗੇ ਉਸ ਤੋਂ ਕਰੀਬ 500 ਮੀਟਰ ਦੂਰ ਖੇਤਾਂ ਵਿਚ ਜਹਾਜ਼ ਕਰੈਸ਼ ਹੋਇਆ ਅਤੇ ਜ਼ਮੀਨ ਵਿਚ ਕਰੀਬ ਪੰਜ ਫੁੱਟ ਥੱਲੇ ਤੱਕ ਧੱਸ ਗਿਆ। ਹਾਦਸੇ ਸਮੇਂ ਜ਼ੋਰਦਾਰ ਧਮਾਕਾ ਹੋਇਆ ਅਤੇ ਕਰੀਬ 100 ਫੁੱਟ ਤੱਕ ਜਹਾਜ਼ ਦੇ ਟੁਕੜੇ ਮਿਲੇ। -PTCNews


Top News view more...

Latest News view more...