Tue, Dec 23, 2025
Whatsapp

ਰੋਹਤਕ 'ਚ 18 ਸਾਲਾ ਲੜਕੀ ਨੇ ਕਾਲਜ ਦੀ ਫੀਸ ਨਾ ਭਰਨ 'ਤੇ ਚੁੱਕਿਆ ਅਜਿਹਾ ਕਦਮ

Reported by:  PTC News Desk  Edited by:  Shanker Badra -- July 16th 2018 10:20 PM
ਰੋਹਤਕ 'ਚ 18 ਸਾਲਾ ਲੜਕੀ ਨੇ ਕਾਲਜ ਦੀ ਫੀਸ ਨਾ ਭਰਨ 'ਤੇ ਚੁੱਕਿਆ ਅਜਿਹਾ ਕਦਮ

ਰੋਹਤਕ 'ਚ 18 ਸਾਲਾ ਲੜਕੀ ਨੇ ਕਾਲਜ ਦੀ ਫੀਸ ਨਾ ਭਰਨ 'ਤੇ ਚੁੱਕਿਆ ਅਜਿਹਾ ਕਦਮ

ਰੋਹਤਕ 'ਚ 18 ਸਾਲਾ ਲੜਕੀ ਨੇ ਕਾਲਜ ਦੀ ਫੀਸ ਨਾ ਭਰਨ 'ਤੇ ਚੁੱਕਿਆ ਅਜਿਹਾ ਕਦਮ:ਰੋਹਤਕ ਦੇ ਜਸਿਯਾ ਪਿੰਡ ਦੀ ਰਹਿਣ ਵਾਲੀ 18 ਸਾਲਾਂ ਦੀ ਲੜਕੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ।ਜਾਣਕਾਰੀ ਅਨੁਸਾਰ ਲੜਕੀ ਕਾਲਜ 'ਚ ਬੀਏ ਭਾਗ-ਪਹਿਲਾ 'ਚ ਦਾਖਲਾ ਲੈਣਾ ਚਾਹੁੰਦੀ ਸੀ ਪਰ ਉਸ ਦੇ ਰਿਸ਼ਤੇਦਾਰ ਗਰੀਬ ਹੋਣ ਦੀ ਵਜ੍ਹਾ ਕਰਨ ਉਸ ਨੂੰ ਪਿੰਡ 'ਚ ਹੀ ਪੜਾਉਣਾ ਚਾਹੁੰਦੇ ਸਨ।ਇਸ ਤੋਂ ਨਰਾਜ਼ ਹੋ ਕੇ ਕੁੜੀ ਨੇ ਇਹ ਕਦਮ ਚੁਕਿਆ ਹੈ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਉਹ ਆਪ ਨਾਗਰਿਕ ਹਸਪਤਾਲ ਦੇ ਠੇਕੇ 'ਚ ਚੌਥੀ ਸ਼੍ਰੇਣੀ ਕਰਮਚਾਰੀ ਕੰਮ ਕਰਦੀ ਹੈ।ਉਹ ਹੀ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ।ਉਸ ਦੀ ਧੀ ਏਕਤਾ (18) ਨੇ ਪਿੰਡ ਦੇ ਸਰਕਾਰੀ ਸਕੂਲ ਤੋਂ 12ਵੀਂ ਜਮਾਤ ਪਾਸ ਕੀਤੀ ਸੀ ਅਤੇ ਉਹ ਰੋਹਤਕ ਦੇ ਕਾਲਜ 'ਚ ਦਾਖਲਾ ਲੈਣ ਦੀ ਜਿੱਦ ਕਰ ਰਹੀ ਸੀ। ਐਤਵਾਰ ਨੂੰ ਏਕਤਾ ਆਪਣੇ ਘਰ ਸੀ ਤਾਂ ਦੁਪਹਿਰ ਤੋਂ ਬਾਅਦ ਰੋਟੀ ਖਾ ਕੇ ਉਪਰ ਚਲੀ ਗਈ,ਜਿੱਥੇ ਉਸ ਨੇ ਆਪਣੇ ਆਪ ਨੂੰ ਫਾਹਾ ਲਾ ਲਿਆ।ਰਿਸ਼ਤੇਦਾਰਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੇਖਿਆ ਕਿ ਏਕਤਾ ਨੇ ਦਮ ਤੋੜ ਦਿੱਤਾ ਹੈ। -PTCNews


Top News view more...

Latest News view more...

PTC NETWORK
PTC NETWORK