Sat, Sep 5, 2026
Whatsapp

ਮਾਂ-ਬਾਪ ਦੀ ਗੈਰਮੌਜੂਦਗੀ ਵਿੱਚ ਬੱਚੇ ਨੇ ਚੁੱਕਿਆ ਇਹ ਦਿਲਕੰਬਾਊ ਕਦਮ !

Reported by:  PTC News Desk  Edited by:  Joshi -- June 17th 2018 02:13 PM
ਮਾਂ-ਬਾਪ ਦੀ ਗੈਰਮੌਜੂਦਗੀ ਵਿੱਚ ਬੱਚੇ ਨੇ ਚੁੱਕਿਆ ਇਹ ਦਿਲਕੰਬਾਊ ਕਦਮ !

ਮਾਂ-ਬਾਪ ਦੀ ਗੈਰਮੌਜੂਦਗੀ ਵਿੱਚ ਬੱਚੇ ਨੇ ਚੁੱਕਿਆ ਇਹ ਦਿਲਕੰਬਾਊ ਕਦਮ !

ਇਸ ਸਮਾਜ ਵਿੱਚ ਕਈ ਤਰ੍ਹਾਂ ਦੀ ਘਟਨਾਵਾਂ ਵਾਪਰਦੀਆਂ ਹਨ ਪਰ ਕੁਝ ਘਟਨਾਵਾਂ ਦਿਲ ਨੂੰ ਹਲੂਣ ਕੇ ਰੱਖ ਦਿੰਦੀਆਂ ਹਨ । ਜੀ ਹਾਂ ਕੁਝ ਅਜਿਹੀ ਹੀ ਘਟਨਾ ਵਾਪਰੀ ਹੈ ਪਟਿਆਲਾ ਦੇ ਪਾਤੜਾਂ ਉਪਮੰਡਲ ਦੇ ਪਿੰਡ ਸਾਧਾਰਨਪੁਰ ਵਿੱਚ ! ਜਿੱਥੇ ਇੱਕ 12 ਸਾਲ ਦੇ ਛੋਟੇ ਬੱਚੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਬੱਚੇ ਦਾ ਨਾਮ ਅਨਮੋਲ ਦੱਸਿਆ ਜਾ ਰਿਹਾ ਹੈ ਜੋ ਕਿ ਅਜੇ 5ਵੀਂ 'ਚ ਪੜ੍ਹਦਾ ਸੀ। ਸਮਾਚਾਰ ਅਨੁਸਾਰ ਬੱਚੇ ਨੇ ਉਦੋਂ ਇਹ ਦਿਲਕੰਬਾਊ ਕਦਮ ਚੁੱਕਿਆ ਜਦੋਂ ਉਸਦੇ ਮਾਤਾ-ਪਿਤਾ ਘਰ ਵਿੱਚ ਮੌਜੂਦ ਨਹੀਂ ਸਨ । ਅਨਮੋਲ ਦੇ ਮਾਤਾ-ਪਿਤਾ ਦੋਵੇਂ ਹੀ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਬਹੁਤ ਛੋਟਾ ਹੈ ਤੇ ਇਹੋ ਜਿਹਾ ਕੰਮ ਨਹੀਂ ਕਰ ਸਕਦਾ । ਮਾਪਿਆਂ ਦੇ ਬਿਆਨਾਂ ਅਨੁਸਾਰ ਉਨ੍ਹਾਂ ਦੇ ਬੱਚੇ ਅਨਮੋਲ ਨੂੰ ਮਾਰਿਆ ਗਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਲਾਸ਼ ਕਬਜੇ ਵਿੱਚ ਲੈ ਲਈ ਗਈ ਹੈ।
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK