Sun, Dec 21, 2025
Whatsapp

Ujjain Cricket Betting: 15 ਕਰੋੜ ਦੀ ਨਕਦੀ ਜ਼ਬਤ, ਉਜੈਨ 'ਚ ਕ੍ਰਿਕਟ ਸੱਟੇਬਾਜ਼ੀ ਦਾ ਪਰਦਾਫਾਸ਼

ਮੱਧ ਪ੍ਰਦੇਸ਼ ਦੇ ਉਜੈਨ 'ਚ ਪੁਲਿਸ ਨੇ ਸੱਟੇਬਾਜ਼ਾਂ ਖਿਲਾਫ਼ ਕਾਰਵਾਈ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ।

Reported by:  PTC News Desk  Edited by:  Amritpal Singh -- June 15th 2024 01:47 PM
Ujjain Cricket Betting: 15 ਕਰੋੜ ਦੀ ਨਕਦੀ ਜ਼ਬਤ, ਉਜੈਨ 'ਚ ਕ੍ਰਿਕਟ ਸੱਟੇਬਾਜ਼ੀ ਦਾ ਪਰਦਾਫਾਸ਼

Ujjain Cricket Betting: 15 ਕਰੋੜ ਦੀ ਨਕਦੀ ਜ਼ਬਤ, ਉਜੈਨ 'ਚ ਕ੍ਰਿਕਟ ਸੱਟੇਬਾਜ਼ੀ ਦਾ ਪਰਦਾਫਾਸ਼

Ujjain Cricket Betting: ਮੱਧ ਪ੍ਰਦੇਸ਼ ਦੇ ਉਜੈਨ 'ਚ ਪੁਲਿਸ ਨੇ ਸੱਟੇਬਾਜ਼ਾਂ ਖਿਲਾਫ਼ ਕਾਰਵਾਈ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਥਾਵਾਂ 'ਤੇ ਛਾਪੇਮਾਰੀ ਕਰਕੇ ਕ੍ਰਿਕਟ ਵਿਸ਼ਵ ਕੱਪ 'ਤੇ ਸੱਟਾ ਲਗਾਉਣ ਵਾਲਿਆਂ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਈ ਕਰੋੜ ਰੁਪਏ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਸੱਟੇਬਾਜ਼ੀ ਵਿੱਚ ਵਰਤਿਆ ਜਾਣ ਵਾਲਾ ਆਧੁਨਿਕ ਸਾਜ਼ੋ-ਸਾਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਉਨ੍ਹਾਂ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਦੇ ਸੱਟੇਬਾਜ਼ਾਂ ਨੂੰ ਫੜਿਆ ਹੈ।

ਉਜੈਨ ਦੇ ਐਸਪੀ ਪ੍ਰਦੀਪ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਜੈਨ ਪੁਲਿਸ ਵੱਲੋਂ ਸੱਟੇਬਾਜ਼ਾਂ ਖਿਲਾਫ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ, ਜਿਸ 'ਚ 15 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਕ੍ਰਿਕਟ ਸੱਟੇਬਾਜ਼ੀ ਲਈ ਵਰਤੇ ਜਾਂਦੇ ਮੋਬਾਈਲ ਫ਼ੋਨ ਅਤੇ ਹੋਰ ਆਧੁਨਿਕ ਸਾਜ਼ੋ-ਸਾਮਾਨ ਵੀ ਜ਼ਬਤ ਕੀਤਾ ਹੈ। ਨਕਦੀ ਜ਼ਿਆਦਾ ਹੋਣ ਕਾਰਨ ਇਨ੍ਹਾਂ ਨੂੰ ਗਿਣਨ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਪੈਂਦੀ ਹੈ।


ਵਿਦੇਸ਼ੀ ਮੁਦਰਾ ਬਰਾਮਦ

ਉਜੈਨ ਪੁਲਿਸ ਦਾ ਕਹਿਣਾ ਹੈ ਕਿ 15 ਕਰੋੜ ਰੁਪਏ ਤੋਂ ਇਲਾਵਾ ਚਾਂਦੀ ਦੀਆਂ ਇੱਟਾਂ ਅਤੇ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਗਈ ਹੈ। ਉਜੈਨ ਦੇ ਆਈਜੀ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਸ਼ਹਿਰ 'ਚ ਵੱਡੇ ਪੱਧਰ 'ਤੇ ਕ੍ਰਿਕਟ ਸੱਟੇਬਾਜ਼ੀ ਚੱਲ ਰਹੀ ਹੈ। ਇਸ ਸੂਚਨਾ ਦੇ ਆਧਾਰ 'ਤੇ ਨੀਲਗੰਗਾ ਥਾਣੇ ਦੀ ਪੁਲਿਸ ਨੇ ਮਹਾਮਰਿਤੁੰਜੇ ਗੇਟ ਦੇ ਸਾਹਮਣੇ ਸਥਿਤ ਘਰ 'ਚ ਛਾਪੇਮਾਰੀ ਕੀਤੀ। ਇਸ ਘਰ ਤੋਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਮੁੱਖ ਦੋਸ਼ੀ ਉਜੈਨ ਦਾ ਰਹਿਣ ਵਾਲਾ ਪਿਊਸ਼ ਚੋਪੜਾ ਫਰਾਰ ਹੋ ਗਿਆ ਸੀ।

ਫੜੇ ਗਏ ਮੁਲਜ਼ਮ ਜਸਪ੍ਰੀਤ, ਗੁਰਪ੍ਰੀਤ, ਸੱਤਿਆਪ੍ਰੀਤ, ਚੈਤਨ ਪੰਜਾਬ ਦੇ ਵਸਨੀਕ ਹਨ ਜਦਕਿ ਰੋਹਿਤ, ਮਯੂਰ ਜੈਨ, ਆਕਾਸ਼ ਅਤੇ ਗੌਰਵ ਨੀਮਚ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਵਿੱਚੋਂ ਇੱਕ ਹਰੀਸ਼ ਨਿੰਬੜਾ ਰਾਜਸਥਾਨ ਦਾ ਰਹਿਣ ਵਾਲਾ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 14 ਕਰੋੜ 58 ਲੱਖ ਰੁਪਏ ਦੀ ਭਾਰਤੀ ਕਰੰਸੀ ਤੋਂ ਇਲਾਵਾ ਵਿਦੇਸ਼ੀ ਕਰੰਸੀ ਅਤੇ ਚਾਂਦੀ ਦੀ ਇੱਟ ਬਰਾਮਦ ਕੀਤੀ ਗਈ ਹੈ।

ਛਾਪੇਮਾਰੀ ਦੌਰਾਨ ਪੁਲਿਸ ਨੇ 41 ਮੋਬਾਈਲ ਫ਼ੋਨ, 29 ਲੈਪਟਾਪ, ਇੱਕ ਆਈਪੈਡ, ਦੋ ਪੈਨ ਡਰਾਈਵਾਂ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸਿਮ ਕਾਰਡ ਸਮੇਤ ਸੰਚਾਰ ਉਪਕਰਣ ਬਰਾਮਦ ਕੀਤੇ। ਐਸ.ਪੀ.ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਸੱਟਾ ਫੜਨ ਵਾਲੀ ਟੀਮ ਨੂੰ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਦੇਸ਼ ਭਰ ਵਿੱਚ ਆਨਲਾਈਨ ਸੱਟੇਬਾਜ਼ੀ ਦਾ ਧੰਦਾ ਚਲਾਇਆ ਜਾ ਰਿਹਾ ਸੀ। ਪੀਯੂਸ਼ ਚੋਪੜਾ ਉਜੈਨ ਦੇ ਮੁਸੱਦੀਪੁਰਾ ਇਲਾਕੇ ਦਾ ਰਹਿਣ ਵਾਲਾ ਹੈ, ਪੁਲੀਸ ਨੇ ਉਸ ਦੇ ਘਰ ਛਾਪਾ ਮਾਰ ਕੇ ਨਕਦੀ ਬਰਾਮਦ ਕੀਤੀ ਹੈ।

- PTC NEWS

Top News view more...

Latest News view more...

PTC NETWORK
PTC NETWORK