Sat, Jul 26, 2025
Whatsapp

168 ਡੀ.ਪੀ.ਈ ਯੂਨੀਅਨ ਵੱਲੋਂ ਪ੍ਰਦਰਸ਼ਨ ਹੋਰ ਤਿੱਖਾ ਕਰਨ ਦੀ ਚਿਤਾਵਨੀ

ਸਰਕਾਰ ਵੱਲੋਂ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ। ਜਿਨ੍ਹਾਂ ਵਿੱਚ 168 ਡੀ.ਪੀ.ਈ ਦੀਆਂ ਅਸਾਮੀਆਂ ਸਨ ਅਤੇ ਜਿਨ੍ਹਾਂ ਨੇ ਇਹ ਪੇਪਰ ਪਾਸ ਕੀਤਾ ਸੀ ਉਸ ਬਾਬਤ ਸਿੱਖਿਆ ਵਿਭਾਗ ਵੱਲੋਂ ਇੱਕ ਲਿਸਟ ਵੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਇਸ ਸਬੰਧੀ ਸਰੀਰਕ ਸਿੱਖਿਆ ਵਿਸ਼ੇ ਦੀ ਸਕਰੂਟਨੀ ਵੀ 10 ਨਵੰਬਰ ਤੋਂ 11 ਨਵੰਬਰ ਤੱਕ ਕਰਵਾ ਲਈ ਗਈ।

Reported by:  PTC News Desk  Edited by:  Jasmeet Singh -- December 29th 2022 07:13 PM
168 ਡੀ.ਪੀ.ਈ ਯੂਨੀਅਨ ਵੱਲੋਂ ਪ੍ਰਦਰਸ਼ਨ ਹੋਰ ਤਿੱਖਾ ਕਰਨ ਦੀ ਚਿਤਾਵਨੀ

168 ਡੀ.ਪੀ.ਈ ਯੂਨੀਅਨ ਵੱਲੋਂ ਪ੍ਰਦਰਸ਼ਨ ਹੋਰ ਤਿੱਖਾ ਕਰਨ ਦੀ ਚਿਤਾਵਨੀ

ਅੰਕੁਸ਼ ਮਹਾਜਨ, (ਚੰਡੀਗੜ੍ਹ, 29 ਦਸੰਬਰ): ਸਰਕਾਰ ਵੱਲੋਂ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ। ਜਿਨ੍ਹਾਂ ਵਿੱਚ 168 ਡੀ.ਪੀ.ਈ ਦੀਆਂ ਅਸਾਮੀਆਂ ਸਨ ਅਤੇ ਜਿਨ੍ਹਾਂ ਨੇ ਇਹ ਪੇਪਰ ਪਾਸ ਕੀਤਾ ਸੀ ਉਸ ਬਾਬਤ ਸਿੱਖਿਆ ਵਿਭਾਗ ਵੱਲੋਂ ਇੱਕ ਲਿਸਟ ਵੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਇਸ ਸਬੰਧੀ ਸਰੀਰਕ ਸਿੱਖਿਆ ਵਿਸ਼ੇ ਦੀ ਸਕਰੂਟਨੀ ਵੀ 10 ਨਵੰਬਰ ਤੋਂ 11 ਨਵੰਬਰ ਤੱਕ ਕਰਵਾ ਲਈ ਗਈ।

ਜਿਸ ਤੋਂ ਬਾਅਦ ਉੱਕਤ 168 ਅਧਿਆਪਕ ਆਪਣੀ ਲਿਸਟ ਦੀ ਉਡੀਕ ਕਰ ਰਹੇ ਸਨ ਪ੍ਰੰਤੂ ਸਿੱਖਿਆ ਵਿਭਾਗ ਨੇ ਜੋ ਚੋਣ ਲਿਸਟ ਜਾਰੀ ਕੀਤੀ, ਉਸ ਵਿੱਚ ਡੀ.ਪੀ.ਈ ਅਧਿਆਪਕਾਂ ਲਈ ਮੁੜ ਸਕਰੂਟਨੀ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ।


ਜਿਸ ਵਿੱਚ ਅਧਿਆਪਕਾਂ ਪਾਸੋਂ PSTET-2 ਦੀ ਮੰਗ ਕੀਤੀ ਗਈ ਪਰ ਦੱਸਣਯੋਗ ਗੱਲ ਇਹ ਹੈ ਕਿ ਅੱਜ ਤੱਕ ਕਦੇ ਸਰੀਰਕ ਸਿੱਖਿਆ ਵੀਸ਼ੇ ਦਾ PSTET ਕੰਡਕਟ ਹੀ ਨਹੀਂ ਕਰਵਾਇਆ ਗਿਆ, ਇਸ ਵਿਸ਼ੇ ਨਾਲ ਸਬੰਧਿਤ ਕੋਈ ਵੀ ਸੇਲੇਬਸ ਕਿਸੇ ਵੀ ਵੈੱਬਸਾਈਟ 'ਤੇ ਮੌਜੂਦ ਨਹੀਂ ਹੈ ਅਤੇ ਵਿਭਾਗ ਵੱਲੋਂ PSTET-2 ਦੀ ਮੰਗ ਜੋ ਕਿ ਬਿਲਕੁੱਲ ਨਜਾਇਜ਼ ਹੈ ਉਹ ਕੀਤੀ ਗਈ। 

ਜਿਹੜਾ PSTET ਅੱਜ ਤੱਕ ਹੋਇਆ ਹੀ ਨਹੀਂ, ਆਖ਼ਰਕਾਰ ਪਾਸ ਹੋਏ ਉਮੀਦਵਾਰ ਉਹ ਕਿੱਥੋਂ ਪੇਸ਼ ਕਰ ਸਕਦੇ ਹਨ। ਇਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਚੁਣੇ ਹੋਏ 168 ਉਮੀਦਵਾਰ ਕਈ ਦਿਨਾਂ ਤੋਂ ਲਗਾਤਾਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ 30/12/2022 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਮੀਟਿੰਗ ਵੀ ਹੈ। 

168 ਡੀ.ਪੀ.ਈ ਯੂਨੀਅਨ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਮੀਟਿੰਗ 'ਚ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸਿੱਖਿਆ ਵਿਭਾਗ ਅਤੇ ਸਰਕਾਰ ਤੋਂ ਇਹ ਮੰਗ ਕੀਤੀ ਕੇ ਇਸ ਮਸਲੇ 'ਤੇ ਗੌਰ ਕੀਤੀ ਜਾਵੇ ਤਾਂ ਕਿ ਚੁਣੇ ਹੋਏ ਉਮੀਦਵਾਰ ਸਹੀ ਸਮੇਂ 'ਤੇ ਸਕੂਲਾਂ ਦੇ ਵਿੱਚ ਜਾ ਕੇ ਸੇਵਾਵਾਂ ਨਿਭਾ ਸਕਣ।

- PTC NEWS

Top News view more...

Latest News view more...

PTC NETWORK
PTC NETWORK      
Notification Hub
Icon