Tue, Dec 23, 2025
Whatsapp

Akash Shloka Ambani : ਅੰਬਾਨੀ ਪਰਿਵਾਰ 'ਚ ਗੁੰਜੀਆਂ ਕਿਲਕਾਰੀਆਂ, ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਨੇ ਦਿੱਤਾ ਧੀ ਨੂੰ ਜਨਮ

ਉਦਯੋਗਪਤੀ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਦਾਦਾ ਬਣ ਗਏ ਹਨ। ਦੱਸ ਦਈਏ ਕਿ ਉਨ੍ਹਾਂ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਬੇਟੀ ਨੂੰ ਜਨਮ ਦਿੱਤਾ ਹੈ।

Reported by:  PTC News Desk  Edited by:  Aarti -- June 01st 2023 09:31 AM
Akash Shloka Ambani : ਅੰਬਾਨੀ ਪਰਿਵਾਰ 'ਚ ਗੁੰਜੀਆਂ ਕਿਲਕਾਰੀਆਂ, ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਨੇ ਦਿੱਤਾ ਧੀ ਨੂੰ ਜਨਮ

Akash Shloka Ambani : ਅੰਬਾਨੀ ਪਰਿਵਾਰ 'ਚ ਗੁੰਜੀਆਂ ਕਿਲਕਾਰੀਆਂ, ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਨੇ ਦਿੱਤਾ ਧੀ ਨੂੰ ਜਨਮ

Akash- Shloka Baby Girl: ਉਦਯੋਗਪਤੀ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਦਾਦਾ ਬਣ ਗਏ ਹਨ। ਦੱਸ ਦਈਏ ਕਿ ਉਨ੍ਹਾਂ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਆਕਾਸ਼ ਅਤੇ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਤੋਂ ਪਹਿਲਾਂ ਦਸੰਬਰ 2020 ਵਿੱਚ ਬੇਟੇ ਦਾ ਜਨਮ ਹੋਇਆ ਸੀ ਜਿਸਦਾ ਨਾਂ ਪ੍ਰਿਥਵੀ ਰੱਖਿਆ ਗਿਆ ਹੈ।

ਆਕਾਸ਼ ਦੇ ਦੋਸਤ ਧਨਰਾਜ ਨਾਥਵਾਨੀ ਨੇ ਅੰਬਾਨੀ ਪਰਿਵਾਰ 'ਚ ਨਵੇਂ ਮਹਿਮਾਨ ਦੀ ਜਾਣਕਾਰੀ ਦਿੱਤੀ। ਧਨਰਾਜ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਦਾ ਪੁੱਤਰ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ- ਆਕਾਸ਼ ਅਤੇ ਸ਼ਲੋਕਾ ਅੰਬਾਨੀ ਨੂੰ ਉਨ੍ਹਾਂ ਦੀ ਛੋਟੀ ਰਾਜਕੁਮਾਰੀ ਦੇ ਆਉਣ 'ਤੇ ਬਹੁਤ ਬਹੁਤ ਮੁਬਾਰਕਾਂ। ਇਹ ਅਨਮੋਲ ਬਰਕਤ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀਆਂ ਅਤੇ ਪਿਆਰ ਲੈ ਕੇ ਆਵੇ।


ਦੱਸ ਦਈਏ ਕਿ ਆਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਹੋਇਆ ਸੀ। ਦੋਵੇਂ ਸਕੂਲੀ ਦੋਸਤ ਰਹੇ ਹਨ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਕੀਤੀ। 

ਮੁਕੇਸ਼ ਅੰਬਾਨੀ ਦੀ ਬੇਟੀ ਨੇ ਦਿੱਤਾ ਜੁੜਵਾਂ ਬੱਚਿਆ ਨੂੰ ਜਨਮ 

ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਨਵੰਬਰ 'ਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਉਸ ਦਾ ਵਿਆਹ ਚਾਰ ਸਾਲ ਪਹਿਲਾਂ ਆਨੰਦ ਪੀਰਾਮਲ ਨਾਲ ਹੋਇਆ ਸੀ। ਈਸ਼ਾ ਅਤੇ ਆਨੰਦ ਦੀ ਬੇਟੀ ਦਾ ਨਾਂ ਆਦੀਆ ਅਤੇ ਬੇਟੇ ਦਾ ਨਾਂ ਕ੍ਰਿਸ਼ਨ ਹੈ। 

ਇਹ ਵੀ ਪੜ੍ਹੋ: Sonakshi Sinha ਨੇ ਖਰੀਦਿਆ ਆਪਣਾ ਨਵਾਂ ਘਰ, ਦਿਖਾਈ ਲਗਜ਼ਰੀ ਫਲੈਟ ਦੀ ਪਹਿਲੀ ਝਲਕ

- PTC NEWS

Top News view more...

Latest News view more...

PTC NETWORK
PTC NETWORK