Covid Mock Drill: ਕੋਰੋਨਾ ਨੂੰ ਲੈ ਕੇ ਦੇਸ਼ ਭਰ ’ਚ ਅੱਜ ਮੌਕ ਡਰਿੱਲ , ਸਿਹਤ ਵਿਭਾਗ ਵੱਲੋਂ ਦੇਸ਼ ਭਰ ਦੇ ਹਸਪਤਾਲਾਂ ’ਚ ਕੀਤੀ ਜਾਵੇਗੀ ਚੈਕਿੰਗ
Covid Mock Drill: ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਹੋਇਆ ਹੈ, ਜਿਸ ਕਾਰਨ ਕੇਂਦਰੀ ਸਿਹਤ ਮੰਤਰਾਲਾ ਅਤੇ ਰਾਜ ਸਰਕਾਰ ਅਲਰਟ ਮੋਡ 'ਤੇ ਹਨ। ਇਸ ਦੌਰਾਨ ਅੱਜ ਦੇਸ਼ ਭਰ ਵਿੱਚ ਇੱਕ ਮੌਕ ਡਰਿੱਲ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਕੋਰੋਨਾ ਨਾਲ ਜੁੜੀਆਂ ਤਿਆਰੀਆਂ ਦੀ ਜਾਂਚ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਿਕ ਇਸ ਡਰਿੱਲ ਤਹਿਤ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਹਰਿਆਣਾ ਦੇ ਝੱਜਰ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਤਿਆਰੀ ਦੀ ਜਾਂਚ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਰੋਨਾ ਨੂੰ ਲੈ ਕੇ ਰਾਜਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਸੀ, ਜਿਸ ਵਿਚ ਸਾਰਿਆਂ ਨੂੰ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਰੋਨਾ ਨੂੰ ਲੈ ਕੇ ਰਾਜਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਸੀ, ਜਿਸ ਵਿਚ ਸਾਰਿਆਂ ਨੂੰ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਇਹ ਵੀ ਪੜ੍ਹੋ: Ludhiana Child News: ਸ਼ੁੱਕਰਵਾਰ ਤੋਂ ਲਾਪਤਾ ਹੋਏ 1 ਸਾਲ ਦੇ ਬੱਚੇ ਦੀ ਗੰਦੇ ਨਾਲੇ ’ਚੋਂ ਮਿਲੀ ਲਾਸ਼
- PTC NEWS