Mon, May 19, 2025
Whatsapp

Gujarat Assembly Election Result: ਭਾਜਪਾ ਨੇ ਰੁਝਾਨਾਂ ਵਿੱਚ ਬਹੁਮਤ ਦਾ ਅੰਕੜਾ ਕੀਤਾ ਪਾਰ

Reported by:  PTC News Desk  Edited by:  Aarti -- December 08th 2022 10:38 AM
Gujarat Assembly Election Result: ਭਾਜਪਾ ਨੇ ਰੁਝਾਨਾਂ ਵਿੱਚ ਬਹੁਮਤ ਦਾ ਅੰਕੜਾ ਕੀਤਾ ਪਾਰ

Gujarat Assembly Election Result: ਭਾਜਪਾ ਨੇ ਰੁਝਾਨਾਂ ਵਿੱਚ ਬਹੁਮਤ ਦਾ ਅੰਕੜਾ ਕੀਤਾ ਪਾਰ

Gujarat Assembly Election Result: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਗੁਜਰਾਤ ਵਿਧਾਨ ਸਭਾ ਦੀਆਂ 182 ਸੀਟਾਂ ਲਈ ਦੋ ਪੜਾਵਾਂ ਵਿੱਚ ਵੋਟਿੰਗ ਹੋਈ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਲਗਾਤਾਰ ਅੱਗੇ ਚੱਲ ਰਹੀ ਹੈ। 

ਦੱਸ ਦਈਏ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ ਵਿੱਚ ਭਾਜਪਾ 150 ਨੂੰ ਪਾਰ ਕਰ ਚੁੱਕੀ ਹੈ। ਭਾਜਪਾ 152 ਸੀਟਾਂ 'ਤੇ ਅੱਗੇ ਹੈ। ਜਦਕਿ ਕਾਂਗਰਸ 18, 'ਆਪ' 8 ਅਤੇ ਹੋਰ 4 ਸੀਟਾਂ 'ਤੇ ਅੱਗੇ ਚੱਲ ਰਹੀ ਹੈ।


ਭੁਜ ਤੋਂ ਓਵੈਸੀ ਦੀ ਪਾਰਟੀ ਨੇ ਆਪਣਾ ਖਾਤਾ ਖੋਲ੍ਹਿਆ 

ਰੁਝਾਨਾਂ ਵਿੱਚ ਓਵੈਸੀ ਦੀ ਪਾਰਟੀ ਨੇ ਗੁਜਰਾਤ ਦੇ ਭੁਜ ਤੋਂ ਆਪਣਾ ਖਾਤਾ ਖੋਲ੍ਹਿਆ ਹੈ। ਇੱਥੋਂ ਸ਼ਕੀਲ ਮੁਹੰਮਦ ਸ਼ਮਾ ਅੱਗੇ ਚੱਲ ਰਹੇ ਹਨ। 

ਭਾਜਪਾ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼ 

ਵੇਜਲਪੁਰ ਤੋਂ ਭਾਜਪਾ ਦੇ ਉਮੀਦਵਾਰ ਅਮਿਤ ਠਾਕਰ ਨੇ ਕਿਹਾ ਹੈ ਕਿ ਗੁਜਰਾਤ ਵਿੱਚ ਇੱਕ ਵਾਰ ਫਿਰ ਭਾਜਪਾ ਭਾਰੀ ਬਹੁਮਤ ਨਾਲ ਡਬਲ ਇੰਜਣ ਵਾਲੀ ਸਰਕਾਰ ਬਣਾਏਗੀ।

ਹਾਰਦਿਕ ਪਟੇਲ ਨੇ ਵਧਾਈ ਲੀਡ 

ਰੁਝਾਨਾਂ ਮੁਤਾਬਿਕ ਵਿਰਾਮਗਾਮ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹਾਰਦਿਕ ਪਟੇਲ ਅੱਗੇ ਚੱਲ ਰਹੇ ਹਨ ਅਤੇ ਕਾਂਗਰਸ ਉਮੀਦਵਾਰ ਲਾਖਾਭਾਈ ਭਾਰਵਾੜ ਪਿੱਛੇ ਚੱਲ ਰਹੇ ਹਨ। ਹਾਰਦਿਕ ਪਟੇਲ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ।

ਇਹ ਵੀ ਪੜੋ: ਰਾਹੁਲ ਦੀ ਯਾਤਰਾ ਦੌਰਾਨ ਨੌਜਵਾਨ ਨੇ ਖੁਦ ਨੂੰ ਅੱਗ ਲਗਾਈ, ਬਣੀ ਭਗਦੜ ਵਾਲੀ ਸਥਿਤੀ

- PTC NEWS

Top News view more...

Latest News view more...

PTC NETWORK