Sun, May 19, 2024
Whatsapp

Bomb Parcel: ਭਾਰਤ ਦੇ ਇਸ ਸੂਬੇ ਵਿੱਚ ਕੀ ਹੋ ਰਿਹਾ ਹੈ? ਵਾਪਰ ਰਹੇ ਹੈਰਾਨੀਜਨਕ ਹਾਦਸੇ

ਕਰਨਾਟਕ ਦੇ ਹਸਨ ਵਿੱਚ ਇੱਕ ਕੋਰੀਅਰ ਦਫ਼ਤਰ ਵਿੱਚ ਪਾਰਸਲ ਵਜੋਂ ਭੇਜੇ ਗਏ ਮਿਕਸਰ ਗ੍ਰਾਈਂਡਰ ਵਿੱਚ ਧਮਾਕਾ ਹੋਣ ਨਾਲ ਹੜਕੰਪ ਮਚ ਗਿਆ। ਮੰਗਲਵਾਰ ਨੂੰ ਹੋਈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਹਸਨ ਦੇ ਕੇਆਰ ਪੁਰਮ ਵਿੱਚ ਡੀਟੀਡੀਸੀ ਕੋਰੀਅਰ ਦਫ਼ਤਰ ਵਿੱਚ ਵਾਪਰੀ।

Written by  Jasmeet Singh -- December 27th 2022 04:53 PM -- Updated: December 27th 2022 05:06 PM
Bomb Parcel: ਭਾਰਤ ਦੇ ਇਸ ਸੂਬੇ ਵਿੱਚ ਕੀ ਹੋ ਰਿਹਾ ਹੈ? ਵਾਪਰ ਰਹੇ ਹੈਰਾਨੀਜਨਕ ਹਾਦਸੇ

Bomb Parcel: ਭਾਰਤ ਦੇ ਇਸ ਸੂਬੇ ਵਿੱਚ ਕੀ ਹੋ ਰਿਹਾ ਹੈ? ਵਾਪਰ ਰਹੇ ਹੈਰਾਨੀਜਨਕ ਹਾਦਸੇ

ਹਸਨ, 27 ਦਸੰਬਰ: ਕਰਨਾਟਕ ਦੇ ਹਸਨ ਵਿੱਚ ਇੱਕ ਕੋਰੀਅਰ ਦਫ਼ਤਰ ਵਿੱਚ ਪਾਰਸਲ ਵਜੋਂ ਭੇਜੇ ਗਏ ਮਿਕਸਰ ਗ੍ਰਾਈਂਡਰ ਵਿੱਚ ਧਮਾਕਾ ਹੋਣ ਨਾਲ ਹੜਕੰਪ ਮਚ ਗਿਆ। ਮੰਗਲਵਾਰ ਨੂੰ ਹੋਈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਹਸਨ ਦੇ ਕੇਆਰ ਪੁਰਮ ਵਿੱਚ ਡੀਟੀਡੀਸੀ ਕੋਰੀਅਰ ਦਫ਼ਤਰ ਵਿੱਚ ਵਾਪਰੀ। ਉਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਪਛਾਣ ਸ਼ਸ਼ੀ ਵਜੋਂ ਹੋਈ ਹੈ ਜੋ ਇਸ ਦਫਤਰ ਵਿਚ ਕੰਮ ਕਰਦਾ ਹੈ। ਸ਼ਸ਼ੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ ਅਤੇ ਹੋਸ਼ ਵਿੱਚ ਹੈ।

ਮਿਕਸਰ ਬਲੇਡ ਨਾਲ ਵਿਅਕਤੀ ਜ਼ਖਮੀ


ਹਾਸਨ ਦੇ ਪੁਲਿਸ ਸੁਪਰਡੈਂਟ ਹਰੀਰਾਮ ਸ਼ੰਕਰ ਨੇ ਦੱਸਿਆ ਕਿ ਇੱਕ ਮਿਕਸਰ ਗ੍ਰਾਈਂਡਰ ਕੋਰੀਅਰ ਵਜੋਂ ਆਇਆ ਸੀ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਮਿਕਸੀ ਪਲੱਗ ਇਨ ਕਰਦੇ ਸਮੇਂ ਫਟ ਗਈ ਜਾਂ ਪਾਰਸਲ ਪਲੱਗ ਇਨ ਕੀਤੇ ਬਿਨਾਂ ਆਪਣੇ ਆਪ ਹੀ ਫਟ ਗਿਆ। ਪੁਲਿਸ ਮੁਤਾਬਕ ਸ਼ਸ਼ੀ ਦੇ ਹੱਥ ਅਤੇ ਕੁਝ ਹੋਰ ਅੰਗਾਂ 'ਤੇ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਸ਼ਸ਼ੀ ਮਿਕਸੀ ਦੇ ਬਲੇਡ ਨਾਲ ਜ਼ਖਮੀ ਹੋ ਗਿਆ ਅਤੇ ਦੁਕਾਨ ਦਾ ਸ਼ੀਸ਼ਾ ਵੀ ਨੁਕਸਾਨਿਆ ਗਿਆ।

ਪਾਰਸਲ ਭੇਜਣ ਵਾਲੇ ਬਾਰੇ ਕੁਝ ਨਹੀਂ ਪਤਾ

ਐਸਪੀ ਨੇ ਕਿਹਾ ਕਿ ਮੈਸੂਰ ਦੀ ਫੋਰੈਂਸਿਕ ਸਾਇੰਸ ਲੈਬ ਟੀਮ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਏਗੀ। ਉਹ ਇਹ ਵੀ ਪਤਾ ਲਗਾਵੇਗੀ ਕਿ ਧਮਾਕਾ ਕਿਹੋ ਜਿਹਾ ਸੀ ਅਤੇ ਇਹ ਕਿਵੇਂ ਹੋਇਆ। ਇਹ ਪਾਰਸਲ ਕਿੱਥੋਂ ਆਇਆ ਸੀ, ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਕੁਝ ਵੀ ਸ਼ੱਕੀ ਸਾਹਮਣੇ ਨਹੀਂ ਆਇਆ ਹੈ ਪਰ ਜਾਂਚ ਜਾਰੀ ਹੈ।

ਕੁਕਰ ਧਮਾਕੇ ਦੀ ਘਟਨਾ

ਦੱਸ ਦੇਈਏ ਕਿ ਇਹ ਘਟਨਾ ਕਈ ਖਦਸ਼ੇ ਵੀ ਪੈਦਾ ਕਰਦੀ ਹੈ ਕਿਉਂਕਿ ਇਹ ਧਮਾਕਾ ਮੰਗਲੁਰੂ 'ਚ ਕੁਕਰ 'ਚ ਧਮਾਕਾ ਹੋਣ ਦੀ ਘਟਨਾ ਤੋਂ ਕੁਝ ਦਿਨ ਬਾਅਦ ਹੀ ਹੋਇਆ ਹੈ। ਮੰਗਲੁਰੂ ਵਿੱਚ ਕੂਕਰ ਧਮਾਕੇ ਨੂੰ ਪੁਲਿਸ ਨੇ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਅਤੇ ਸ਼ਿਵਮੋਗਾ ਦੇ 24 ਸਾਲਾ ਮੁਹੰਮਦ ਸ਼ਰੀਕ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ। ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਮੰਗਲੁਰੂ ਧਮਾਕੇ ਦੀ ਜਾਂਚ ਕਰ ਰਹੀ ਹੈ।

- PTC NEWS

Top News view more...

Latest News view more...

LIVE CHANNELS
LIVE CHANNELS