Mon, May 20, 2024
Whatsapp

ਹੱਥਾਂ 'ਚ ਔਰੰਗਜ਼ੇਬ ਤੇ ਟੀਪੂ ਸੁਲਤਾਨ ਦੀਆਂ ਫੋਟੋਆਂ ਨਾਲ ਨੱਚਣ 'ਤੇ 8 ਖ਼ਿਲਾਫ਼ ਮਾਮਲਾ ਦਰਜ, 2 ਗ੍ਰਿਫਤਾਰ

ਭਾਰਤ 'ਚ ਬੀਤੇ ਦਿਨ ਤੋਂ ਇੱਕ ਵੀਡੀਓ ਵਾਇਰਲ ਜਾ ਰਿਹਾ ਜੋ ਕਿ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਕੁਝ ਲੋਕ ਮੁਗਲ ਸ਼ਾਸਕ ਔਰੰਗਜ਼ੇਬ ਤੇ ਟੀਪੂ ਸੁਲਤਾਨ ਦੀਆਂ ਫੋਟੋਆਂ ਨਾਲ ਨੱਚਦੇ ਵੇਖੇ ਜਾ ਸਕਦੇ ਹਨ।

Written by  Jasmeet Singh -- January 16th 2023 12:58 PM -- Updated: January 16th 2023 01:00 PM
ਹੱਥਾਂ 'ਚ ਔਰੰਗਜ਼ੇਬ ਤੇ ਟੀਪੂ ਸੁਲਤਾਨ ਦੀਆਂ ਫੋਟੋਆਂ ਨਾਲ ਨੱਚਣ 'ਤੇ 8 ਖ਼ਿਲਾਫ਼ ਮਾਮਲਾ ਦਰਜ, 2 ਗ੍ਰਿਫਤਾਰ

ਹੱਥਾਂ 'ਚ ਔਰੰਗਜ਼ੇਬ ਤੇ ਟੀਪੂ ਸੁਲਤਾਨ ਦੀਆਂ ਫੋਟੋਆਂ ਨਾਲ ਨੱਚਣ 'ਤੇ 8 ਖ਼ਿਲਾਫ਼ ਮਾਮਲਾ ਦਰਜ, 2 ਗ੍ਰਿਫਤਾਰ

ਮੁੰਬਈ, 16 ਜਨਵਰੀ: ਭਾਰਤ 'ਚ ਬੀਤੇ ਦਿਨ ਤੋਂ ਇੱਕ ਵੀਡੀਓ ਵਾਇਰਲ ਜਾ ਰਿਹਾ ਜੋ ਕਿ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਕੁਝ ਲੋਕ ਮੁਗਲ ਸ਼ਾਸਕ ਔਰੰਗਜ਼ੇਬ ਤੇ ਟੀਪੂ ਸੁਲਤਾਨ ਦੀਆਂ ਫੋਟੋਆਂ ਨਾਲ ਨੱਚਦੇ ਵੇਖੇ ਜਾ ਸਕਦੇ ਹਨ। ਜਿੱਥੇ ਹੁਣ ਇਸ ਵਾਇਰਲ ਵੀਡੀਓ ਨੂੰ ਲੈ ਕੇ ਹਿੰਦੂ ਸੰਗਠਨ ਵਿਰੋਧ ਕਰ ਰਹੇ ਸਨ ਉੱਥੇ ਹੀ ਪੁਲਿਸ ਨੇ ਨੱਚਣ ਵਾਲੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਕੌਮੀ ਮੀਡੀਆ ਮੁਤਾਬਕ ਜ਼ਿਲ੍ਹੇ ਦੇ ਮੰਗਰੂਲਪੀਰ ਵਿੱਚ 14 ਜਨਵਰੀ ਦੀ ਰਾਤ ਨੂੰ ਦਾਦਾ ਹਯਾਤ ਕਲੰਦਰ ਸਾਹਿਬ ਨਾਲ ਸਬੰਧਿਤ ਪ੍ਰੋਗਰਾਮ ਸੀ। ਉੱਥੇ ਹੀ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਇਕੱਠ 'ਚ ਸ਼ਮੂਲੀਅਤ ਕੀਤੀ, ਜਿੱਥੇ ਨੱਚਣ ਦੌਰਾਨ ਭੀੜ ਵਿਚੋਂ ਦੋ ਵਿਅਕਤੀਆਂ ਨੇ ਵੱਡੀਆਂ-ਵੱਡੀਆਂ ਤਸਵੀਰਾਂ ਲਹਿਰਾਉਣੀਆਂ, ਇੱਕ ਟੀਪੂ ਸੁਲਤਾਨ ਦੀ ਅਤੇ ਦੂਜੀ ਔਰੰਗਜ਼ੇਬ ਦੀ ਤਸਵੀਰ। ਜਿਸ ਤੋਂ ਬਾਅਦ ਕਿਸੀ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕੁੱਲ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 

ਘਟਨਾ ਦੇ ਵਿਰੋਧ 'ਚ ਸ਼ਹਿਰ ਦੇ ਸਥਾਨਕ ਹਿੰਦੂ ਸੰਗਠਨ ਵੱਲੋਂ ਔਰੰਗਜ਼ੇਬ ਦਾ ਪੁਤਲਾ ਫੂਕਿਆ ਗਿਆ, ਉੱਥੇ ਹੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਇਸ ਘਟਨਾ ਤੋਂ ਦਿਨ ਪਹਿਲਾਂ ਵੀ ਮਹਾਰਾਸ਼ਟਰ 'ਚ ਔਰੰਗਜ਼ੇਬ ਨੂੰ ਲੈ ਕੇ ਇੱਕ ਵਿਵਾਦ ਖੜ੍ਹਾ ਹੋ ਗਿਆ ਸੀ। ਜਿੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਰਾਜ ਮੰਤਰੀ ਜਤਿੰਦਰ ਆਵਹਦ ਨੇ ਔਰੰਗਜ਼ੇਬ ਨੂੰ ਜ਼ਾਲਮ ਕਰਾਰਦਿਆਂ ਉਸਦੇ ਅਕਸ ਨੂੰ ਹਿੰਦੂ ਵਿਰੋਧੀ ਹੋਣ ਤੋਂ ਨਕਾਰ ਦਿੱਤਾ ਸੀ। ਜਿਸ ਤੋਂ ਬਾਅਦ ਮਹਾਰਾਸ਼ਟਰ ਦੀ ਸਥਾਨਕ ਰਾਜਨੀਤੀ 'ਚ ਬਵਾਲ ਮਚਿਆ ਹੋਇਆ ਹੈ।   

- PTC NEWS

Top News view more...

Latest News view more...

LIVE CHANNELS
LIVE CHANNELS