CM ਮਾਨ ਨੇ ਟਵੀਟ ਕਰ ਹੋਲੀ ਦੇ ਤਿਉਹਾਰ ਦੀ ਸਾਰੇ ਪੰਜਾਬੀਆਂ ਨੂੰ ਦਿੱਤੀ ਵਧਾਈ
ਮੁਹਾਲੀ : ਰੰਗਾਂ ਦਾ ਤਿਉਹਾਰ ਹੋਲੀ ਅੱਜ ਦੇਸ਼ਭਰ 'ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਇਕ-ਦੂਜੇ 'ਤੇ ਰੰਗ ਲਗਾ ਕੇ ਗਲੇ ਮਿਲ ਕੇ ਹੋਲੀ ਦੀਆਂ ਸ਼ੁਭਕਾਮਨਾਵਾਂ ਦੇ ਕੇ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ। ਹੋਲੀ ਦੀ ਰੌਣਕ ਗਲੀਆਂ ਤੋਂ ਲੈ ਕੇ ਮੰਦਰਾਂ ਤੱਕ ਦੇਖਣ ਨੂੰ ਮਿਲ ਰਹੀ ਹੈ। ਵੱਡੀ ਗਿਣਤੀ 'ਚ ਨੌਜਵਾਨ ਆਪਣੇ ਦੋਸਤਾਂ ਨਾਲ ਟੋਲੀਆਂ ਬਣਾ ਕੇ, ਰੰਗ-ਬਿਰੰਗੇ ਹੋਲੀ ਦੇ ਕੱਪੜਿਆਂ 'ਚ ਦੋਪਹੀਆ ਵਾਹਨਾਂ 'ਤੇ ਸਵਾਰ ਹੋ ਕੇ, ਗੀਤ ਗਾਉਂਦੇ ਅਤੇ ਸੜਕਾਂ 'ਤੇ ਸੀਟੀਆਂ ਵਜਾ ਕੇ ਹੋਲੀ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।
ਰੰਗਾਂ ਦੇ ਤਿਓਹਾਰ ਹੋਲੀ ਦੀਆਂ ਦੇਸ਼-ਵਿਦੇਸ਼ਾਂ ‘ਚ ਵੱਸਦੇ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…
ਪਰਮਾਤਮਾ ਕਰੇ ਹੋਲੀ ਦੇ ਰੰਗਾਂ ਵਾਂਗ ਤੰਦਰੁਸਤੀ, ਖ਼ੁਸ਼ਹਾਲੀ ਤੇ ਤਰੱਕੀ ਦੇ ਰੰਗ ਸਾਰਿਆਂ ਦੀ ਜ਼ਿੰਦਗੀ ‘ਚ ਭਰੇ ਜਾਣ…ਪੰਜਾਬ ਤੇ ਪੰਜਾਬੀ ਸਦਾ ਵਾਂਗ ਹੱਸਦੇ ਵੱਸਦੇ ਰਹਿਣ… pic.twitter.com/tgSkvhUqco
— Bhagwant Mann (@BhagwantMann) March 8, 2023
ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਸਾਰਿਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸਦੇ ਨਾਲ ਹੀ ਸੀਐਮ ਨੇ ਟਵੀਟ ਕਰ ਲਿਖਿਆ ਕਿ ਰੰਗਾਂ ਦੇ ਤਿਉਹਾਰ ਹੋਲੀ ਦੀ ਦੇਸ਼ ਵਿਦੇਸ਼ 'ਚ ਰਹਿ ਰਹੇ ਸਾਰੇ ਪੰਜਾਬੀਆਂ ਨੂੰ ਵਧਾਈ। ਪਰਮਾਤਮਾ ਕਰੇ ਹੋਲੀ ਦੇ ਰੰਗਾਂ ਵਾਂਗ ਤੰਦਰੁਸਤੀ, ਖ਼ੁਸ਼ਹਾਲੀ ਤੇ ਤਰੱਕੀ ਦੇ ਰੰਗ ਸਾਰਿਆਂ ਦੀ ਜ਼ਿੰਦਗੀ ‘ਚ ਭਰੇ ਜਾਣ…ਪੰਜਾਬ ਤੇ ਪੰਜਾਬੀ ਸਦਾ ਵਾਂਗ ਹੱਸਦੇ ਵੱਸਦੇ ਅਤੇ ਮੁਸਕਰਾਉਂਦੇ ਰਹਿਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਲੋਕਾਂ ਨੂੰ ਹੋਲੀ ਅਤੇ ਹੌਲੇ-ਮਹੱਲੇ ਦੀਆਂ ਵਧਾਈਆਂ ਦਿੱਤੀਆਂ ਹਨ।
ਸਿੱਖ ਕੌਮ ਦੀ ਜੰਗੀ ਨਿਪੁੰਨਤਾ ਅਤੇ ਸੂਰਬੀਰਤਾ ਨਾਲ ਜੁੜੇ ਤਿਉਹਾਰ ਹੋਲੇ ਮਹੱਲੇ ਦੀ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਵਧਾਈ ਹੋਵੇ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਸਮੁੱਚੀ ਕੌਮ ਦੀ ਚੜ੍ਹਦੀਕਲਾ ਦੀ ਅਰਦਾਸ ਕਰਦੀ ਹਾਂ।
#HolaMohalla2023#SriGuruGobindSinghJi pic.twitter.com/MK5Tr4AZfZ — Harsimrat Kaur Badal (@HarsimratBadal_) March 8, 2023
ਖ਼ਾਲਸਾਈ ਜਾਹੋ-ਜਲਾਲ ਤੇ ਸੂਰਬੀਰਤਾ ਦੇ ਪ੍ਰਤੀਕ 'ਹੋਲਾ-ਮਹੱਲਾ ਦੇ ਤਿਓਹਾਰ' ਦੀਆਂ ਲੱਖ-ਲੱਖ ਵਧਾਈਆਂ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਬਖ਼ਸ਼ੇ ਗਏ ਇਸ ਤਿਓਹਾਰ ਮੌਕੇ ਆਓ ਗੁਰੂ ਚਰਨਾਂ 'ਚ ਸਿੱਖ ਕੌਮ ਦੇ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ। #HolaMohalla2023 pic.twitter.com/fz0qYi8cem — Sukhbir Singh Badal (@officeofssbadal) March 8, 2023
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਹੋਲੀ ਅਤੇ ਹੌਲੇ-ਮਹੱਲੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ।
Best wishes to all on the occasion of Holi. May this festival of colours fill your lives with happiness. pic.twitter.com/hULbPWfxlk — Partap Singh Bajwa (@Partap_Sbajwa) March 8, 2023
- PTC NEWS