ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਅਤੇ ਪਿਸਤੌਲ ਸਮੇਤ ਦੋ ਗ੍ਰਿਫ਼ਤਾਰ
ਗੁਰਦਾਸਪੁਰ: ਕਾਊਂਟਰ ਇੰਟੈਲੀਜੈਂਸ ਟੀਮ ਨੂੰ ਵੱਡੀ ਸਫ਼ਲਤਾਂ ਉਦੋਂ ਮਿਲੀ ਜਦੋਂ ਗੁਰਦਾਸਪੁਰ ਦੇ ਪਿੰਡ ਥੰਮਣ ਵਿਖੇ ਨਾਕਾਬੰਦੀ ਕਰਕੇ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਥੰਮਣ ਅਤੇ ਸਰਵਨ ਸਿੰਘ-ਕਲਾਂ ਵਾਸੀ ਪਿੰਡ ਸ਼ਹੂਰ ਕਲਾਂ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਹੈ।
In another major success against trans-border smuggling networks, Counter Intel #Pathankot has arrested 2 smugglers and recovered 10 Kg Heroin along with 2 pistols, 4 magazines & 180 live cartridges. (1/2) pic.twitter.com/P5C5JfyIhk
— DGP Punjab Police (@DGPPunjabPolice) December 28, 2022
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਦੋਵਾਂ ਵਿਅਕਤੀਆਂ ਕੋਲੋਂ 02 ਪਿਸਤੌਲ ਅਤੇ 10 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਫਿਲਹਾਲ ਬਰਾਮਦ ਕੀਤੀ ਗਈ ਹੈਰੋਇਨ ਦੇ ਕੁੱਲ ਵਜ਼ਨ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਕਾਊਂਟਰ ਇੰਟੈਲੀਜੈਂਸ ਵੱਲੋਂ ਹੋਰ ਪੁੱਛਗਿੱਛ ਲਈ ਦੋਵਾਂ ਗ੍ਰਿਫਤਾਰ ਵਿਅਕਤੀਆਂ ਨੂੰ ਕਿਸੇ ਗੁਪਤ ਠਿਕਾਣੇ 'ਤੇ ਲਿਜਾਇਆ ਗਿਆ ਹੈ।
ਰਿਪੋਰਟ-ਰਵੀਬਖਸ਼ ਸਿੰਘ ਅਰਸ਼ੀ
- PTC NEWS