CRPF jawan Kabir Dass: ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ ਕਠੂਵਾ 'ਚ ਸ਼ਹੀਦ ਹੋਏ CRPF ਜਵਾਨ ਕਬੀਰ ਦਾਸ
CRPF jawan Kabir Dass: ਕਠੂਆ ਅੱਤਵਾਦੀ ਹਮਲੇ 'ਚ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ CRPF ਜਵਾਨ ਕਬੀਰ ਦਾਸ ਸ਼ਹੀਦ ਹੋ ਗਏ ਹਨ। ਕਬੀਰ ਨੂੰ ਭੋਪਾਲ 'ਚ ਪੋਸਟਿੰਗ ਹੋ ਵਾਲੀ ਸੀ। ਸ਼ਹੀਦ ਜਵਾਨ ਪਰਿਵਾਰ ਦੇ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਸਾਰਾ ਪਰਿਵਾਰ ਨੌਜਵਾਨ 'ਤੇ ਨਿਰਭਰ ਸੀ। ਪਰਿਵਾਰ ਕੋਲ 6 ਏਕੜ ਜ਼ਮੀਨ ਹੈ, ਉਸ ਦਾ ਛੋਟਾ ਭਰਾ ਇਸ ਜ਼ਮੀਨ 'ਤੇ ਖੇਤੀ ਕਰਦਾ ਹੈ। ਸ਼ਹੀਦ ਦੇ ਪਰਿਵਾਰ ਵਿੱਚ ਮਾਂ, ਭਰਾ ਅਤੇ ਦੋ ਭੈਣਾਂ ਸ਼ਾਮਲ ਹਨ। ਦੋਵੇਂ ਭੈਣਾਂ ਵਿਆਹੀਆਂ ਹੋਈਆਂ ਹਨ। ਪਿਤਾ ਵੀ ਇਸ ਸੰਸਾਰ ਵਿੱਚ ਨਹੀਂ ਰਹੇ, ਉਹ ਅਕਾਲ ਚਲਾਣਾ ਕਰ ਗਏ ਹਨ। ਖੇਤੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਦਾ ਹੈ।
ਸ਼ਹੀਦ ਜਵਾਨ ਕਬੀਰ ਦਾਸ ਦਾ ਵਿਆਹ 2020 ਵਿੱਚ ਹੋਇਆ ਸੀ। ਉਸ ਦਾ ਕੋਈ ਬੱਚਾ ਨਹੀਂ ਹੈ। ਹੁਣ ਘਰ ਵਿੱਚ ਸਿਰਫ਼ ਮਾਂ ਤੇ ਪਤਨੀ ਹੀ ਰਹਿ ਗਈਆਂ ਹਨ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜੰਮੂ-ਕਸ਼ਮੀਰ 'ਚ ਪਿਛਲੇ 48 ਘੰਟਿਆਂ 'ਚ ਤਿੰਨ ਅੱਤਵਾਦੀ ਘਟਨਾਵਾਂ ਸਾਹਮਣੇ ਆਈਆਂ ਹਨ। ਪਹਿਲੀ ਘਟਨਾ ਐਤਵਾਰ ਨੂੰ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਅੱਤਵਾਦੀਆਂ ਨੇ ਇੱਕ ਬੱਸ ਨੂੰ ਨਿਸ਼ਾਨਾ ਬਣਾਇਆ। ਮੰਗਲਵਾਰ ਨੂੰ ਕਠੂਆ ਜ਼ਿਲੇ ਦੇ ਹੀਰਾਨਗਰ ਦੇ ਪਿੰਡ ਸੈਦਾ ਸੁਖਲ 'ਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਵਿੱਚ ਇੱਕ ਪਿੰਡ ਵਾਸੀ ਜ਼ਖ਼ਮੀ ਹੋ ਗਿਆ। ਕਰਾਸ ਫਾਇਰਿੰਗ 'ਚ ਦੋਵੇਂ ਅੱਤਵਾਦੀ ਮਾਰੇ ਗਏ ਹਨ।
ਇਸ ਅੱਤਵਾਦੀ ਹਮਲੇ ਵਿੱਚ ਛਿੰਦਵਾੜਾ ਦੇ ਸੀਆਰਪੀਐਫ ਜਵਾਨ ਕਬੀਰ ਦਾਸ ਨੂੰ ਮੁਕਾਬਲੇ ਦੌਰਾਨ ਗੋਲੀ ਲੱਗ ਗਈ ਸੀ। ਜ਼ਖਮੀ ਕਬੀਰ ਦਾਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਹ ਬੁੱਧਵਾਰ ਸਵੇਰੇ ਇਲਾਜ ਦੌਰਾਨ ਸ਼ਹੀਦ ਹੋ ਗਏ ਸਨ। ਕਬੀਰ ਦਾਸ ਦੀ ਉਮਰ 35 ਸਾਲ ਸੀ। ਛਿੰਦਵਾੜਾ ਦੀ ਬਿਚੂਆ ਤਹਿਸੀਲ ਦੇ ਪੁਲਪੁਲਦੋਹ ਦਾ ਰਹਿਣ ਵਾਲਾ ਕਬੀਰ ਸਾਲ 2011 ਵਿੱਚ ਸੀਆਰਪੀਐਫ ਵਿੱਚ ਭਰਤੀ ਹੋਇਆ ਸੀ। ਸ਼ਹੀਦ ਕਬੀਰ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੁਲ ਪੁਲਦੋਹ ਵਿਖੇ ਹੋਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਨਾਗਪੁਰ ਤੋਂ ਵਿਸ਼ੇਸ਼ ਵਾਹਨ ਰਾਹੀਂ ਪਿੰਡ ਲਿਆਂਦਾ ਜਾਵੇਗਾ।
ਮਾਂ ਨੇ ਦੱਸਿਆ ਕਿ ਉਹ 20 ਦਿਨਾਂ ਦੀ ਛੁੱਟੀ ਤੋਂ ਬਾਅਦ 8 ਦਿਨ ਪਹਿਲਾਂ ਹੀ ਡਿਊਟੀ 'ਤੇ ਵਾਪਸ ਆਇਆ ਸੀ। ਉਸ ਨੇ 20 ਜੂਨ ਨੂੰ ਕਿਸੇ ਕੰਮ ਲਈ ਘਰ ਪਰਤਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਸ਼ਹੀਦ ਹੋ ਗਿਆ। ਉਸ ਦੀ ਪੋਸਟਿੰਗ ਭੋਪਾਲ ਵਿੱਚ ਹੋਣੀ ਸੀ। ਸਾਰਾ ਪਰਿਵਾਰ ਕਬੀਰ ਦੀ ਤਨਖਾਹ 'ਤੇ ਨਿਰਭਰ ਸੀ। ਸੂਬੇ ਦੇ ਮੁੱਖ ਮੰਤਰੀ ਮੋਹਨ ਯਾਦਵ, ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਛਿੰਦਵਾੜਾ ਤੋਂ ਸਾਬਕਾ ਸਾਂਸਦ ਨਕੁਲ ਨਾਥ ਨੇ ਐਕਸ 'ਤੇ ਲਿਖਿਆ, ਦੇਸ਼ ਹਮੇਸ਼ਾ ਤੁਹਾਡੀ ਮਹਾਨ ਕੁਰਬਾਨੀ ਲਈ ਰਿਣੀ ਰਹੇਗਾ। ਸਾਰੇ ਛਿੰਦਵਾੜਾ ਵਾਸੀਆਂ ਨੂੰ ਤੁਹਾਡੇ 'ਤੇ ਮਾਣ ਹੈ।
- PTC NEWS