College Student died: ਚੰਡੀਗੜ੍ਹ ਦੇ ਇਸ ਕਾਲਜ ਦੀ ਛੱਤ ਤੋਂ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ, ਦੱਸਿਆ ਜਾ ਰਿਹਾ ਇਹ ਕਾਰਨ
College Student died: ਚੰਡੀਗੜ੍ਹ ਦੇ ਐਮਸੀਐਮ ਕਾਲਜ ਵਿੱਚ ਇੱਕ ਵਿਦਿਆਰਥਣ ਦੇ ਡਿੱਗ ਜਾਣ ਕਾਰਨ ਮੌਤ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਏ ਦੂਜੇ ਸਾਲ ਦੀ ਵਿਦਿਆਰਥਣ ਦੂਜੀ ਮੰਜ਼ਿਲ ਤੋਂ ਡਿੱਗ ਪਈ ਸੀ ਜਿਸ ਤੋਂ ਬਾਅਦ ਉਸ ਨੂੰ ਲਹੂ-ਲੁਹਾਨ ਹਾਲਤ 'ਚ ਤੁਰੰਤ ਪੀਜੀਆਈ ਭਰਤੀ ਕਰਵਾਇਆ ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਵਾਪਰਿਆ ਸੀ ਹਾਦਸਾ
ਦੱਸ ਦਈਏ ਕਿ ਵਿਦਿਆਰਥਣ ਦੀ ਪਛਾਣ ਚੰਡੀਗੜ੍ਹ ਦੇ ਸੈਕਟਰ-37 ਦੀ ਰਹਿਣ ਵਾਲੀ ਅਨੰਨਿਆ ਵਜੋਂ ਹੋਈ ਹੈ। ਪਹਿਲੀ ਨਜ਼ਰ ’ਚ ਇਹ ਮਾਮਲਾ ਹਾਦਸਾ ਲੱਗ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਨੰਨਿਆ ਕਾਲਜ ਦੇ ਵਾਸ਼ਰੂਮ ਜਾਣ ਲਈ ਪੌੜੀਆਂ ਚੜ੍ਹ ਰਹੀ ਸੀ। ਉਸੇ ਸਮੇਂ ਪੈਰ ਤਿਲਕਣ ਕਾਰਨ ਉਹ ਹੇਠਾਂ ਡਿੱਗ ਗਈ ਅਤੇ ਬੇਹੋਸ਼ ਹੋ ਗਈ। ਵਿਦਿਆਰਥਣ ਆਪਣੇ ਬੀਏ ਦੂਜੇ ਸਾਲ ਦਾ ਪਹਿਲਾ ਪੇਪਰ ਦੇਣ ਲਈ ਕਾਲਜ ਆਈ ਸੀ। ਅੱਜ ਉਸ ਦਾ ਪੰਜਾਬੀ ਦਾ ਪੇਪਰ ਸੀ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਫਿਲਹਾਲ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਸੈਕਟਰ 36 ਥਾਣੇ ਦੇ ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਲੜਕੀ ਨੂੰ ਕਿਸੇ ਨੇ ਧੱਕਾ ਤਾਂ ਨਹੀਂ ਦਿੱਤਾ।
ਇਹ ਵੀ ਪੜ੍ਹੋ: Balwant Singh Rajoana: SC ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰਕੈਦ ’ਚ ਬਦਲਣ ਤੋਂ ਕੀਤਾ ਇਨਕਾਰ, ਜਾਣੋ ਹੋਰ ਕੀ ਕਿਹਾ...
- PTC NEWS