Gold Silver Price Today ਅੱਜ ਸੋਨਾ 150 ਰੁਪਏ ਹੋਇਆ ਮਹਿੰਗਾ, ਸੋਨਾ-ਚਾਂਦੀ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀਆਂ ਨਵੀਆਂ ਕੀਮਤਾਂ
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। MCX 'ਤੇ ਸੋਨਾ 158 ਰੁਪਏ ਮਹਿੰਗਾ ਹੋ ਗਿਆ ਹੈ। ਇਸ ਕਾਰਨ 10 ਗ੍ਰਾਮ ਦੀ ਕੀਮਤ 59,799 ਰੁਪਏ ਹੋ ਗਈ ਹੈ। ਅੱਜ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। MCX 'ਤੇ ਚਾਂਦੀ ਦੀ ਕੀਮਤ 73360 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਹੈ।
ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਕੋਮੈਕਸ 'ਤੇ ਸੋਨਾ 1975 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੈ। ਕੋਮੈਕਸ 'ਤੇ ਚਾਂਦੀ ਦੀ ਕੀਮਤ 24.24 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ। ਇਸ ਤੋਂ ਪਹਿਲਾਂ FED ਦੀ ਬੈਠਕ ਕਾਰਨ ਡਾਲਰ 'ਚ ਮਜ਼ਬੂਤੀ ਦੇਖਣ ਨੂੰ ਮਿਲੀ ਸੀ।
ਚਾਂਦੀ ਦੀ ਕੀਮਤ 'ਚ ਜ਼ਬਰਦਸਤ ਵਾਧਾ
ਮੰਗਲਵਾਰ ਨੂੰ ਚਾਂਦੀ ਦੀ ਕੀਮਤ 'ਚ 1,800 ਰੁਪਏ ਪ੍ਰਤੀ ਕਿਲੋ ਦਾ ਵਾਧਾ ਦੇਖਿਆ ਜਾ ਰਿਹਾ ਹੈ। ਸਰਾਫਾ ਬਾਜ਼ਾਰ 'ਚ ਚਾਂਦੀ ਦੀ ਕੀਮਤ 70,700 ਰੁਪਏ ਸੀ। ਜੋ ਅੱਜ ਵਧ ਕੇ 72,500 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਵਿਕਣ ਦਾ ਰੇਟ 69,500 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਯਾਨੀ ਜੇਕਰ ਤੁਸੀਂ ਚਾਂਦੀ ਵੇਚਦੇ ਹੋ ਤਾਂ ਤੁਹਾਨੂੰ ਇਸ ਦਾ ਰੇਟ 69.50 ਪ੍ਰਤੀ ਗ੍ਰਾਮ ਮਿਲ ਸਕਦਾ ਹੈ।
- PTC NEWS