Mon, May 20, 2024
Whatsapp

Chandigarh Rain: ਚੰਡੀਗੜ੍ਹ ਦੇ ਇਸ ਇਲਾਕੇ ਦੀ ਸੜਕ ਬਣੀ ਨਹਿਰ !

ਚੰਡੀਗੜ੍ਹ 'ਚ ਸੋਮਵਾਰ ਦੁਪਹਿਰ 3:00 ਵਜੇ ਮੌਸਮ ਨੇ ਅਚਾਨਕ ਕਰਵਟ ਲਿਆ। ਸਵੇਰ ਤੋਂ ਸ਼ਹਿਰ 'ਚ ਹਲਕੀ ਧੁੱਪ ਸੀ ਪਰ ਦੁਪਹਿਰ ਹੁੰਦਿਆਂ ਹੀ ਅਚਾਨਕ ਬੱਦਲ ਛਾਅ ਗਏ ਅਤੇ ਕੁਝ ਹੀ ਦੇਰ 'ਚ ਸ਼ਹਿਰ ਦੇ ਲਗਭੱਗ ਸਾਰੇ ਹਿੱਸੇ ਹਨ੍ਹੇਰੇ 'ਚ ਡੁੱਬ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਲੱਗ ਗਿਆ।

Written by  Ramandeep Kaur -- March 21st 2023 03:02 PM -- Updated: March 21st 2023 03:22 PM
Chandigarh Rain: ਚੰਡੀਗੜ੍ਹ ਦੇ ਇਸ ਇਲਾਕੇ ਦੀ ਸੜਕ ਬਣੀ ਨਹਿਰ !

Chandigarh Rain: ਚੰਡੀਗੜ੍ਹ ਦੇ ਇਸ ਇਲਾਕੇ ਦੀ ਸੜਕ ਬਣੀ ਨਹਿਰ !

ਚੰਡੀਗੜ੍ਹ: ਚੰਡੀਗੜ੍ਹ 'ਚ ਸੋਮਵਾਰ ਦੁਪਹਿਰ 3:00 ਵਜੇ ਮੌਸਮ ਨੇ ਅਚਾਨਕ ਕਰਵਟ ਲਿਆ। ਸਵੇਰ ਤੋਂ ਸ਼ਹਿਰ 'ਚ ਹਲਕੀ ਧੁੱਪ ਸੀ ਪਰ ਦੁਪਹਿਰ ਹੁੰਦਿਆਂ ਹੀ ਅਚਾਨਕ ਬੱਦਲ ਛਾਅ ਗਏ ਅਤੇ ਕੁਝ ਹੀ ਦੇਰ 'ਚ ਸ਼ਹਿਰ ਦੇ ਲਗਭੱਗ ਸਾਰੇ ਹਿੱਸੇ ਹਨ੍ਹੇਰੇ 'ਚ ਡੁੱਬ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਲੱਗ ਗਿਆ। 

ਦੱਸ ਦਈਏ ਕਿ ਬੀਤੇ ਦਿਨ ਪਏ ਮੀਂਹ ਦੀਆਂ ਅਜਿਹੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ, ਜੋ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਪੋਲ ਖੋਲ੍ਹ ਰਹੀਆਂ ਹਨ। ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਸੜਕਾਂ ਕਿਵੇਂ ਪਾਣੀ ਨਾਲ ਭਰੀਆਂ ਹੋਈਆਂ ਹਨ ਤੇ ਗੱਡੀਆਂ ਦੇ ਟਾਇਰਾਂ ਤੱਕ ਸੜਕਾਂ ਦਾ ਪਾਣੀ ਆ ਰਿਹਾ ਹੈ। ਸੜਕਾਂ ਤੇ ਪਏ ਕਚਰੇ ਦੇ ਕਾਰਨ ਸੜਕਾਂ ਦਾ ਬੁਰਾ ਹਾਲ ਹੈ ਅਤੇ ਸਾਰੀਆਂ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ। ਸੜਕਾਂ ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮੌਲੀ ਜਾਗਰਾਂ ਦੀ ਹੈ। ਜੋ ਉਥੋਂ ਦੇ ਹਾਲਾਤਾਂ ਦੀ ਪੋਲ ਖੋਲ੍ਹ ਰਹੀ ਹੈ। ਉਥੇ ਹੀ ਬੀਤੇ ਦਿਨ ਪਏ ਭਾਰੀ ਮੀਂਹ ਦੇ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਜਿਨ੍ਹਾਂ ਦੀ ਫਸਲ ਮੀਂਹ ਨੇ ਖਰਾਬ ਕਰ ਦਿਤੀ ਹੈ। ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Punjab Internet Shutdown: ਇਨ੍ਹਾਂ ਸ਼ਹਿਰਾਂ 'ਚ 23 ਮਾਰਚ ਤੱਕ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ

- PTC NEWS

Top News view more...

Latest News view more...

LIVE CHANNELS
LIVE CHANNELS