Sun, May 19, 2024
Whatsapp

ਦਸਵੇਂ ਪਾਤਸ਼ਾਹ ਵੱਲੋਂ ਬਖ਼ਸ਼ੇ ਇਹ ਸੁਰਮਈ ਰੰਗੀ ਨਿਸ਼ਾਨ ਸਾਹਿਬ; ਅੱਜ ਵੀ ਕਰ ਰਹੇ ਨਗਰ ਕੀਰਤਨ ਦੀ ਅਗਵਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਤਿਹਾਸਕ ਸੁਰਮਈ ਰੰਗ ਦੇ ਨਿਸ਼ਾਨ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਲਾ-ਮੁਹੱਲਾ ਨਗਰ ਕੀਰਤਨ ਸਜਾਇਆ ਗਿਆ।

Written by  Jasmeet Singh -- March 08th 2023 04:15 PM -- Updated: March 08th 2023 05:01 PM
ਦਸਵੇਂ ਪਾਤਸ਼ਾਹ ਵੱਲੋਂ ਬਖ਼ਸ਼ੇ ਇਹ ਸੁਰਮਈ ਰੰਗੀ ਨਿਸ਼ਾਨ ਸਾਹਿਬ; ਅੱਜ ਵੀ ਕਰ ਰਹੇ ਨਗਰ ਕੀਰਤਨ ਦੀ ਅਗਵਾਈ

ਦਸਵੇਂ ਪਾਤਸ਼ਾਹ ਵੱਲੋਂ ਬਖ਼ਸ਼ੇ ਇਹ ਸੁਰਮਈ ਰੰਗੀ ਨਿਸ਼ਾਨ ਸਾਹਿਬ; ਅੱਜ ਵੀ ਕਰ ਰਹੇ ਨਗਰ ਕੀਰਤਨ ਦੀ ਅਗਵਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਤਿਹਾਸਕ ਸੁਰਮਈ ਰੰਗ ਦੇ ਨਿਸ਼ਾਨ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਲਾ-ਮੁਹੱਲਾ ਨਗਰ ਕੀਰਤਨ ਸਜਾਇਆ ਗਿਆ। 

ਇਹ ਨਗਰ ਕੀਰਤਨ 'ਚ ਵਰਤੇ ਜਾਂਦੇ ਦੋਵੇਂ ਸੁਰਮਈ ਰੰਗ ਦੇ ਨਿਸ਼ਾਨ ਸਾਹਿਬ ਦਸਵੇਂ ਪਤਸ਼ਾ ਵੱਲੋਂ ਬਾਬਾ ਰਾਮ ਸਿੰਘ ਜੀ ਨੂੰ ਭੇਟ ਕੀਤੇ ਗਏ ਸਨ। ਬਾਬਾ ਰਾਮ ਸਿੰਘ ਦਸਮ ਗੁਰੂ ਜੀ ਦੇ ਪਰਮ ਸੇਵਕ ਅਤੇ ਹਰ ਜੰਗ ਵਿੱਚ ਗੁਰੂ ਜੀ ਦੇ ਨਾਲ ਰਹੇ ਸਨ। ਅੱਜ ਵੀ ਬਾਬਾ ਰਾਮ ਸਿੰਘ ਜੀ ਦੀ 10ਵੀਂ ਪੀੜੀ ਇਸ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀ ਹੈ ਅਤੇ ਹਰ ਸਾਲ ਦੀ ਤਰ੍ਹਾਂ ਹੋਲਾ ਮੁਹੱਲਾ ਨਗਰ ਕੀਰਤਨ ਕੱਢਦੀ ਆ ਰਹੀ ਹੈ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਬਾਬਾ ਫੂਲਾ ਸਿੰਘ ਵਿਖੇ ਮੱਥਾ ਟੇਕ ਕੇ ਵਾਪਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਪੰਨ ਹੋਇਆ। 


ਅੰਮ੍ਰਿਤਸਰ 'ਚ ਹੋਲਾ ਮੁਹੱਲਾ ਨਗਰ ਕੀਰਤਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਨਿਕਲਦਾ ਆ ਰਿਹਾ ਹੈ, ਹੋਲਾ-ਮੁਹੱਲਾ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਦੋ ਨਿਸ਼ਾਨ ਸਾਹਿਬ ਅਤੇ ਪੰਚ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਗਤਕਾ ਪਾਰਟੀ, ਫੌਜੀ ਬੈਂਡ, ਧਾਰਮਿਕ ਸਮਾਗਮ ਅਤੇ ਵੱਖ-ਵੱਖ ਸਿੱਖ ਜਥਿਆਂ ਨੇ ਸ਼ਮੂਲੀਅਤ ਕੀਤੀ। 

ਅਸਲ ਵਿੱਚ ਸੁਰਮਈ ਰੰਗ ਦੇ ਇਹ ਦੋ ਨਿਸ਼ਾਨ ਸਾਹਿਬ ਦਸਮ ਗੁਰੂ ਜੀ ਨੇ ਬਾਬਾ ਰਾਮ ਸਿੰਘ ਜੀ ਨੂੰ ਬਖਸ਼ੇ ਸਨ, ਜੋ ਦਸਮ ਗੁਰੂ ਜੀ ਦੇ ਚੋਲੇ ਸਾਹਿਬ ਦੀ ਸੇਵਾ ਕਰਦੇ ਸਨ, ਬਾਬਾ ਰਾਮ ਸਿੰਘ ਜੀ ਦੀ 10ਵੀਂ ਪੀੜ੍ਹੀ ਇਸ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀ ਹੈ। 

ਦਸਮ ਗੁਰੂ ਨੇ ਪਹਿਲਾ ਨਿਸ਼ਾਨ ਸਾਹਿਬ ਸੁਹੇਲ ਗੁੱਜਰ ਨੂੰ ਮਾਰ ਮੁਕਾਉਣ ਮਗਰੋਂ ਅਤੇ ਦੂਜਾ ਨਿਸ਼ਾਨ ਸਾਹਿਬ ਪੇਡੇ ਖਾਨ ਦੇ ਪੋਤਰੇ ਵੱਲੋਂ ਦਸ਼ਮ ਗੁਰੂ 'ਤੇ ਗੋਲੀ ਚਲਾਉਣ ਤੇ ਬਾਬਾ ਰਾਮ ਸਿੰਘ ਵੱਲੋਂ ਦਸਵੇਂ ਪਾਤਸ਼ਾਹ ਦੀ ਜਾਨ ਬਚਾਉਣ ਤੋਂ ਬਾਅਦ ​​ਗੁਰੂ ਸਾਹਿਬ ਨੇ ਬਾਬਾ ਰਾਮ ਸਿੰਘ ਨੂੰ ਭੇਂਟ ਕੀਤਾ ਸੀ। 

ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ ਇਹ ਨਿਸ਼ਾਨ ਸਾਹਿਬ ਹਰ ਹੋਲੇ ਮੁਹੱਲਾ ਨਗਰ ਕੀਰਤਨ ਦੀ ਅਗਵਾਈ ਕਰੇਗਾ ਅਤੇ ਇਸ ਤੋਂ ਬਾਅਦ ਇਹ ਨਿਸ਼ਾਨ ਸਾਹਿਬ ਕਈ ਧਾਰਮਿਕ ਮੁਹਿੰਮਾਂ ਅਤੇ ਕਈ ਮੋਰਚਿਆਂ ਦੀ ਅਗਵਾਈ ਕਰਦਾ ਰਿਹਾ ਹੈ। 

ਅੱਜ ਇਹ ਮੁਹੱਲਾ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਬਾਬਾ ਫੂਲਾ ਸਿੰਘ  ਜੀ ਦੇ ਅਸਥਾਨ ਹੁੰਦਾ ਹੋਇਆ ਵਾਪਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। 

ਬਾਬਾ ਰਾਮ ਸਿੰਘ ਜੀ ਦੀ ਦਸਵੀਂ ਪੀੜੀ ਪ੍ਰਿਤਪਾਲ ਸਿੰਘ ਸੇਠੀ ਨੇ ਇਸ ਸੁੰਦਰ ਸੁਰਮਈ ਰੰਗਦਾਰ ਨਿਸ਼ਾਨ ਸਾਹਿਬ ਅਤੇ ਹੋਲਾ ਮੁਹੱਲਾ ਨਗਰ ਕੀਰਤਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤੋਂ ਖਾਲਸਾ ਪੰਥ ਦੀ ਸਾਜਨਾ ਹੋਈ ਹੈ, ਉਦੋਂ ਤੋਂ ਹੀ ਹੋਲਾ ਮੁਹੱਲਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਉਦੋਂ ਤੋਂ ਹੀ ਸਾਡੇ ਬਜ਼ੁਰਗ ਇਨ੍ਹਾਂ ਦੀ ਸਾਂਭ ਸੰਭਾਲ ਕਰ ਰਹੇ ਸਨ। ਉਸ ਤੋਂ ਬਾਅਦ ਹੁਣ ਸਾਡੇ ਵੱਲੋਂ ਇਸ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

LIVE CHANNELS
LIVE CHANNELS