Thu, May 16, 2024
Whatsapp

India Hockey Team: ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ, ਫਾਈਨਲ 'ਚ ਮਾਰੀ ਐਂਟਰੀ View in English

ਏਸ਼ੀਆਈ ਖੇਡਾਂ 2023 'ਚ ਭਾਰਤੀ ਹਾਕੀ ਟੀਮ ਦਾ ਤੂਫਾਨ ਜਾਰੀ ਹੈ। ਭਾਰਤ ਨੇ ਸੈਮੀਫਾਈਨਲ ਮੈਚ 'ਚ ਕੋਰੀਆ ਨੂੰ 5-3 ਨਾਲ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

Written by  Aarti -- October 04th 2023 04:40 PM -- Updated: October 04th 2023 06:21 PM
India Hockey Team: ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ, ਫਾਈਨਲ 'ਚ ਮਾਰੀ ਐਂਟਰੀ

India Hockey Team: ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ, ਫਾਈਨਲ 'ਚ ਮਾਰੀ ਐਂਟਰੀ

India Hockey Team In Final Team: ਏਸ਼ੀਆਈ ਖੇਡਾਂ 2023 'ਚ ਭਾਰਤੀ ਹਾਕੀ ਟੀਮ ਦਾ ਤੂਫਾਨ ਜਾਰੀ ਹੈ। ਭਾਰਤ ਨੇ ਸੈਮੀਫਾਈਨਲ ਮੈਚ 'ਚ ਦੱਖਣ ਕੋਰੀਆ ਨੂੰ 5-3 ਨਾਲ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਮੈਚ ਦੇ ਸ਼ੁਰੂਆਤੀ ਕੁਆਰਟਰ ਵਿੱਚ ਤਿੰਨ ਗੋਲ ਕਰਨ ਤੋਂ ਬਾਅਦ ਭਾਰਤ ਨੇ ਕੋਰੀਆਈ ਜਵਾਬੀ ਹਮਲੇ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਅੰਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਜਿੱਤ ਦਰਜ ਕੀਤੀ। ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 2014 ਇੰਚੀਓਨ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਓਲੰਪਿਕ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕੀਤਾ ਸੀ।


ਦੱਸ ਦਈਏ ਕਿ ਹਾਰਦਿਕ ਸਿੰਘ (5'), ਮਨਦੀਪ ਸਿੰਘ (11'), ਲਲਿਤ ਕੁਮਾਰ ਉਪਾਧਿਆਏ (15'), ਅਮਿਤ ਰੋਹੀਦਾਸ (24') ਅਤੇ ਅਭਿਸ਼ੇਕ (54') ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੂੰ ਫਾਈਨਲ 'ਚ ਪਹੁੰਚਾਇਆ। ਦੱਖਣੀ ਕੋਰੀਆ ਲਈ ਜੰਗ ਮਾਂਜੇ (17', 20', 42') ਨੇ ਹੈਟ੍ਰਿਕ ਬਣਾਈ।

ਏਸ਼ੀਆਈ ਖੇਡਾਂ 2023 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਸਫ਼ਰ

  • ਪਹਿਲਾ ਮੈਚ: ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ।
  • ਦੂਜਾ ਮੈਚ: ਸਿੰਗਾਪੁਰ ਨੂੰ 16-1 ਨਾਲ ਹਰਾਇਆ।
  • ਤੀਜਾ ਮੈਚ: ਜਾਪਾਨ ਨੂੰ 4-2 ਨਾਲ ਹਰਾਇਆ।
  • ਚੌਥਾ ਮੈਚ: ਪਾਕਿਸਤਾਨ ਨੂੰ 10-2 ਨਾਲ ਹਰਾਇਆ।
  • ਪੰਜਵਾਂ ਮੈਚ: ਬੰਗਲਾਦੇਸ਼ ਨੂੰ 12-0 ਨਾਲ ਹਰਾਇਆ।
  • ਸੈਮੀਫਾਈਨਲ: ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ।

ਭਾਰਤ 7 ਅਕਤੂਬਰ ਨੂੰ ਫਾਈਨਲ ਵਿੱਚ ਚੀਨ ਜਾਂ ਜਾਪਾਨ ਨਾਲ ਭਿੜੇਗਾ। ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 2014 ਇੰਚੀਓਨ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਓਲੰਪਿਕ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕੀਤਾ ਸੀ। ਪਿਛਲੀ ਵਾਰ 2018 'ਚ ਜਕਾਰਤਾ 'ਚ ਭਾਰਤੀ ਟੀਮ ਨੂੰ ਕਾਂਸੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ ਸੀ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ: ਅਨੂੰ ਰਾਣੀ ਨੇ ਮਹਿਲਾ ਜੈਵਲਿਨ ਥਰੋਅ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ

- PTC NEWS

Top News view more...

Latest News view more...

LIVE CHANNELS