Tue, Jul 29, 2025
Notification Hub
Icon
Whatsapp

Punjabi Singer Karan Aujla: ਪੰਜਾਬੀ ਗਾਇਕ ਕਰਨ ਔਜਲਾ ਅਤੇ ਗੈਰੀ ਸੰਧੂ ਦੇ ਇੰਸਟਾਗ੍ਰਾਮ ਤੋਂ ਤਸਵੀਰਾਂ ਡਿਲੀਟ, ਔਜਲਾ ਦੀ ਡੀਪੀ ਦੇ ਰਹੀ ਕੁੱਝ ਸੰਕੇਤ

ਪੰਜਾਬੀ ਗਾਇਕ ਕਰਨ ਔਜਲਾ ਕਿਸੇ ਨਾ ਕਿਸੇ ਕਾਰਨ ਚਰਚਾਂ ਦਾ ਵਿਸ਼ਾ ਬਣੇ ਰਹਿੰਦੇ ਹਨ। ਦੱਸ ਦਈਏ ਕਿ ਪੰਜਾਬੀ ਗਾਇਕ ਕਰਨ ਔਜਲਾ ਦੀਆਂ ਤਸਵੀਰਾਂ ਉਨ੍ਹਾਂ ਦੇ ਇੰਸਟਾਗ੍ਰਾਮ ਆਈਡੀ ਤੋਂ ਗਾਇਬ ਹੋ ਗਈਆਂ ਹਨ।

Reported by:  PTC News Desk  Edited by:  Aarti -- June 22nd 2023 04:05 PM -- Updated: June 22nd 2023 04:54 PM
Punjabi Singer Karan Aujla: ਪੰਜਾਬੀ ਗਾਇਕ ਕਰਨ ਔਜਲਾ ਅਤੇ ਗੈਰੀ ਸੰਧੂ ਦੇ ਇੰਸਟਾਗ੍ਰਾਮ ਤੋਂ ਤਸਵੀਰਾਂ ਡਿਲੀਟ, ਔਜਲਾ ਦੀ ਡੀਪੀ ਦੇ ਰਹੀ ਕੁੱਝ ਸੰਕੇਤ

Punjabi Singer Karan Aujla: ਪੰਜਾਬੀ ਗਾਇਕ ਕਰਨ ਔਜਲਾ ਅਤੇ ਗੈਰੀ ਸੰਧੂ ਦੇ ਇੰਸਟਾਗ੍ਰਾਮ ਤੋਂ ਤਸਵੀਰਾਂ ਡਿਲੀਟ, ਔਜਲਾ ਦੀ ਡੀਪੀ ਦੇ ਰਹੀ ਕੁੱਝ ਸੰਕੇਤ

Punjabi Singer Karan Aujla: ਪੰਜਾਬੀ ਗਾਇਕ ਕਰਨ ਔਜਲਾ ਕਿਸੇ ਨਾ ਕਿਸੇ ਕਾਰਨ ਚਰਚਾਂ ਦਾ ਵਿਸ਼ਾ ਬਣੇ ਰਹਿੰਦੇ ਹਨ। ਦੱਸ ਦਈਏ ਕਿ ਪੰਜਾਬੀ ਗਾਇਕ ਕਰਨ ਔਜਲਾ ਦੀਆਂ ਤਸਵੀਰਾਂ ਉਨ੍ਹਾਂ ਦੇ ਇੰਸਟਾਗ੍ਰਾਮ ਆਈਡੀ ਤੋਂ ਗਾਇਬ ਹੋ ਗਈਆਂ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਆਪਣੀ ਡੀਪੀ ਨੂੰ ਲੋਡਿੰਗ ‘ਚ ਬਦਲ ਦਿੱਤਾ ਹੈ। 

ਵੱਡਾ ਪ੍ਰੋਜੈਕਟ ਲਿਆਉਣ ਦੀ ਤਿਆਰੀ ‘ਚ ਕਰਨ ਔਜਲਾ !


ਜੀ ਹਾਂ ਤੁਸੀਂ ਬਿਲਕੁੱਲ ਸਹੀ ਸੁਣਿਆ ਹੈ ਗਾਇਕ ਕਰਨ ਔਜਲਾ ਨੇ ਆਪਣੀਆਂ ਸਾਰੀਆਂ ਇੰਸਟਾਗ੍ਰਾਮ ਪੋਸਟਾਂ ਨੂੰ ਹਟਾ ਜਾਂ ਆਰਕਾਈਵ ਕਰ ਦਿੱਤਾ ਹੈ। ਨਾਲ ਹੀ ਆਪਣੀ ਡੀਪੀ ਨੂੰ ਲੋਡਿੰਗ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਦਾ ਅਜਿਹਾ ਕਰਨਾ ਆਉਣ ਵਾਲੇ ਕੁਝ ਵੱਡੇ ਪ੍ਰੋਜੈਕਟ ਬਾਰੇ ਸੰਕੇਤ ਦੇ ਰਿਹਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਲਦ ਹੀ ਕਰਨ ਔਜਲਾ ਆਪਣੀ ਆਉਣ ਵਾਲੀ ਬਿਨਾਂ ਸਿਰਲੇਖ ਵਾਲੀ ਐਲਬਮ ਦਾ ਪੋਸਟਰ ਸ਼ੇਅਰ ਕਰਨ ਜਾ ਰਹੇ ਹਨ। ਕਿਉਂਕਿ ਉਨ੍ਹਾਂ ਨੇ ਇਸ ਮਹੀਨੇ ਦੇ ਅੰਤ ਤੱਕ ਇਸ ਨੂੰ ਸਾਂਝਾ ਕਰਨ ਦੀ ਜਾਣਕਾਰੀ ਦਿੱਤੀ ਸੀ। 

ਕਰਨ ਔਜਲਾ ਦੀ ਹੈ ਇੱਕ ਵੱਡੀ ਫੈਨ ਫਾਲੋਇੰਗ

ਕਾਬਿਲੇਗੌਰ ਹੈ ਕਿ ਗਾਇਕ ਕਰਨ ਔਜਲਾ ਦੀ ਇੱਕ ਵਿਸ਼ਾਲ ਫੈਨ ਫਾਲੋਇੰਗ ਹੈ ਅਤੇ ਉਸਦੇ ਪ੍ਰਸ਼ੰਸਕ ਉਸਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਹੁਣ ਇਹ ਹੋ ਗਿਆ ਹੈ। ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਹ ਕੋਈ ਹੈਰਾਨ ਕਰਨ ਵਾਲੀ ਯੋਜਨਾ ਬਣਾ ਰਹੇ ਹਨ। 

ਗੈਰੀ ਸੰਧੂ ਦੀਆਂ ਵੀ ਪੋਸਟਾਂ ਗਾਇਬ

ਦੂਜੇ ਪਾਸੇ ਪੰਜਾਬੀ ਗਾਇਕ ਗੈਰੀ ਸੰਧੂ ਦੀਆਂ ਵੀ ਪੋਸਟਾਂ ਉਨ੍ਹਾਂ ਦੇ ਇੰਸਟਾਗ੍ਰਾਮ ਆਈਡੀ ਤੋਂ ਗਾਇਬ ਹਨ। ਗੈਰੀ ਸੰਧੂ ਦੇ ਇੰਸਟਾਗ੍ਰਾਮ ਆਈਡੀ ‘ਚ ਸਿਰਫ ਤਿੰਨ ਪੋਸਟਾਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਗੈਰੀ ਸੰਧੂ ਦੀ ਪ੍ਰੋਫਾਇਲ ਤਸਵੀਰ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਹਨੀ ਸਿੰਘ ਨੂੰ ਦਿੱਤੀ ਧਮਕੀ, ਰੈਪਰ ਨੇ ਪੁਲਿਸ ਤੋਂ ਮੰਗੀ ਮਦਦ

- PTC NEWS

Top News view more...

Latest News view more...

PTC NETWORK
PTC NETWORK