National Unity Day 2023 : ਆਓ ਮਿਲ ਕੇ ਮਨਾਈਏ ਵਿਭਿੰਨਤਾ ਅਤੇ ਏਕਤਾ ਦਾ ਜਸ਼ਨ ਅਤੇ ਜਾਣੀਏ ਇਤਿਹਾਸ ਤੇ ਮਹੱਤਤਾ
National Unity Day 2023:ਰਾਸ਼ਟਰੀ ਏਕਤਾ ਦਿਵਸ ਹਰ ਸਾਲ 31 ਅਕਤੂਬਰ ਨੂੰ ਪੂਰੇ ਦੇਸ਼ 'ਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਣਾਉਣ ਦੀ ਮਹੱਤਤਾ "ਵਿਭਿੰਨਤਾ ਵਿੱਚ ਏਕਤਾ" ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਰਾਸ਼ਟਰੀ ਅਖੰਡਤਾ ਨੂੰ ਬਣਾਈ ਰੱਖਣ 'ਤੇ ਜ਼ੋਰ ਦੇਣਾ ਹੈ। ਇਸ ਦਿਨ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਕਿਹਾ ਜਾਂਦਾ ਹੈ ਤਾਂ ਆਉ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ, ਅਤੇ ਮਹੱਤਤਾ ਕੀ ਹੈ?
ਰਾਸ਼ਟਰੀ ਏਕਤਾ ਦਿਵਸ ਦਾ ਇਤਿਹਾਸ :
ਰਾਸ਼ਟਰੀ ਏਕਤਾ ਦਿਵਸ ਨੂੰ ਪਹਿਲੀ ਵਾਰ ਅਧਿਕਾਰਤ ਤੌਰ 'ਤੇ 2014 ਵਿੱਚ ਭਾਰਤ ਸਰਕਾਰ ਦੁਆਰਾ ਸਰਦਾਰ ਵੱਲਭ ਭਾਈ ਪਟੇਲ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਮਨਾਇਆ ਗਿਆ ਸੀ। ਸਰਦਾਰ ਵੱਲਭ ਭਾਈ ਪਟੇਲ ਇੱਕ ਸੰਯੁਕਤ ਅਤੇ ਮਜ਼ਬੂਤ ਭਾਰਤ ਦੇ ਕੱਟੜ ਸਮਰਥਕ ਸਨ ਅਤੇ ਇਸ ਦਿਨ ਨੂੰ ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦਾ ਸਰਕਾਰ ਦਾ ਫ਼ੈਸਲਾ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦਾ ਹੈ।
ਰਾਸ਼ਟਰੀ ਏਕਤਾ ਦਿਵਸ ਦੀ ਮਹੱਤਤਾ :
ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਦੇਸ਼ ਨੂੰ ਇਕਜੁੱਟ ਕਰਨ ਲਈ ਪਟੇਲ ਅਤੇ ਹੋਰ ਕਾਰਕੁਨਾਂ ਦੁਆਰਾ ਕੀਤੇ ਗਏ ਸੰਘਰਸ਼ਾਂ ਅਤੇ ਕੁਰਬਾਨੀਆਂ ਦੀ ਯਾਦ ਨੂੰ ਸਨਮਾਨ ਦੇਣਾ ਹੈ। ਇਹ ਏਕਤਾ ਦੀ ਪੁਸ਼ਟੀ ਕਰਦਾ ਹੈ ਅਤੇ 'ਵਿਭਿੰਨਤਾ ਵਿੱਚ ਏਕਤਾ' ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਰਾਸ਼ਟਰੀ ਅਖੰਡਤਾ ਨੂੰ ਬਣਾਈ ਰੱਖਣ ਦੇ ਮਹੱਤਵ 'ਤੇ ਜ਼ੋਰ ਦਿੰਦਾ ਹੈ।
143ਵੀਂ ਜਯੰਤੀ 'ਤੇ ਗ੍ਰੈਂਡ ਸਟੈਚੂ ਆਫ਼ ਯੂਨਿਟੀ :
2018 ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਨਰਮਦਾ ਨਦੀ ਦੇ ਨੇੜੇ ਸਥਿਤ ਵਿਸ਼ਾਲ ਸਟੈਚੂ ਆਫ਼ ਯੂਨਿਟੀ ਦਾ ਉਦਘਾਟਨ ਕੀਤਾ। ਪਟੇਲ ਦਾ ਮਸ਼ਹੂਰ ਨਾਅਰਾ 'ਏਕ ਭਾਰਤ, ਸ੍ਰੇਸ਼ਠ ਭਾਰਤ' ਅੱਜ ਵੀ ਰਾਸ਼ਟਰ ਨੂੰ ਪ੍ਰੇਰਿਤ ਕਰਦਾ ਹੈ।
ਪਟੇਲ ਨੂੰ ਲੋਹ ਪੁਰਸ਼ ਵਜੋਂ ਵੀ ਜਾਣਿਆ ਜਾਂਦਾ ਹੈ :
ਸਰਦਾਰ ਵੱਲਭ ਭਾਈ ਪਟੇਲ ਨੂੰ 'ਭਾਰਤ ਦੇ ਲੋਹ ਪੁਰਸ਼' ਵਜੋਂ ਵੀ ਜਾਣਿਆ ਜਾਂਦਾ ਹੈ। ਕਿਉਂਕਿ ਉਹ ਨਾ ਸਿਰਫ਼ ਇੱਕ ਸੁਤੰਤਰਤਾ ਸੈਨਾਨੀ ਸੀ ਸਗੋਂ ਇੱਕ ਦੂਰਦਰਸ਼ੀ ਨੇਤਾ ਵੀ ਸਨ। 31 ਅਕਤੂਬਰ 1875 ਨੂੰ ਗੁਜਰਾਤ ਵਿੱਚ ਜਨਮੇ ਪਟੇਲ ਇੱਕ ਸਮਰਪਿਤ ਵਕੀਲ ਸਨ। ਉਹ ਹਮੇਸ਼ਾ ਇਨਸਾਫ਼, ਬਰਾਬਰੀ ਅਤੇ ਏਕਤਾ ਲਈ ਖੜ੍ਹੇ ਰਹੇ ਹਨ। ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਸੀ। ਕਿਉਂਕਿ ਉਨ੍ਹਾਂ ਨੇ ਸੰਵਿਧਾਨ ਸਭਾ ਦੇ ਮੁੱਖ ਮੈਂਬਰ ਵਜੋਂ ਸੇਵਾ ਕੀਤੀ ਸੀ।
ਏਕਤਾ ਵਿੱਚ ਵਿਸ਼ਵਾਸ :
ਸਰਦਾਰ ਵੱਲਭ ਭਾਈ ਪਟੇਲ ਵੱਖ - ਵੱਖ ਦੇਸ਼ ਅਤੇ ਭਾਈਚਾਰਿਆਂ ਦੀ ਏਕਤਾ ਵਿੱਚ ਪੱਕਾ ਵਿਸ਼ਵਾਸ ਰੱਖਦੇ ਸਨ। ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਜੋੜਨ ਦੇ ਚੁਣੌਤੀਪੂਰਨ ਕਾਰਜ ਦਾ ਸਾਹਮਣਾ ਕੀਤਾ। ਉਨ੍ਹਾਂ ਦੇ ਕੂਟਨੀਤਿਕ ਹੁਨਰ ਅਤੇ ਰਾਜਨੀਤਿਕਤਾ ਨੇ ਇਨਾਂ ਰਾਜਾਂ ਨੂੰ ਸ਼ਾਮਲ ਹੋਣ ਲਈ ਮਨਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨਾਲ ਦੇਸ਼ ਦੀ ਖੇਤਰੀ ਅਖੰਡਤਾ ਨੂੰ ਯਕੀਨੀ ਬਣਾਇਆ ਗਿਆ।
- ਸਚਿਨ ਜਿੰਦਲ ਦੇ ਸਹਿਯੋਗ ਨਾਲ
- PTC NEWS