Fri, May 17, 2024
Whatsapp

EXCLUSIVE: ਪੰਜਾਬ 'ਚ ਵਿੱਤੀ ਸੰਕਟ ਗਹਿਰਾਇਆ, ਨਹੀਂ ਪੂਰਾ ਹੁੰਦਾ ਨਜ਼ਰ ਆ ਰਿਹਾ ਆਮਦਨ ਦਾ ਟੀਚਾ

Written by  Jasmeet Singh -- December 01st 2022 12:25 PM -- Updated: December 01st 2022 02:30 PM
EXCLUSIVE: ਪੰਜਾਬ 'ਚ ਵਿੱਤੀ ਸੰਕਟ ਗਹਿਰਾਇਆ, ਨਹੀਂ ਪੂਰਾ ਹੁੰਦਾ ਨਜ਼ਰ ਆ ਰਿਹਾ ਆਮਦਨ ਦਾ ਟੀਚਾ

EXCLUSIVE: ਪੰਜਾਬ 'ਚ ਵਿੱਤੀ ਸੰਕਟ ਗਹਿਰਾਇਆ, ਨਹੀਂ ਪੂਰਾ ਹੁੰਦਾ ਨਜ਼ਰ ਆ ਰਿਹਾ ਆਮਦਨ ਦਾ ਟੀਚਾ

ਰਵਿੰਦਰਮੀਤ ਸਿੰਘ, (ਚੰਡੀਗੜ੍ਹ, 1 ਦਸੰਬਰ): ਪੰਜਾਬ ਸਰਕਾਰ ਦਾ ਵਿੱਤੀ ਸੰਕਟ ਦਿਨ ਪ੍ਰਤੀ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ। ਸਰਕਾਰ ਨੂੰ ਉਮੀਦ ਅਨੁਸਾਰ ਆਮਦਨ ਦਾ ਟੀਚਾ ਪੂਰਾ ਹੁੰਦਾ  ਨਜ਼ਰ ਨਹੀਂ ਆ ਰਿਹਾ ਹੈ। ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (CAG) ਦੇ ਅਕਤੂਬਰ 2022 ਤੱਕ ਦੇ ਅੰਕੜੇ ਸਰਕਾਰ ਦੀ ਵਿੱਤੀ ਹਾਲਤ ਦੀ ਪੋਲ ਖੋਲ ਰਹੇ ਹਨ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਨੇ ਇਸ ਵਾਰ ਸਭ ਤੋਂ ਵਧੀਆ ਸ਼ਰਾਬ ਨੀਤੀ ਬਣਾਈ ਹੈ ਪਰ ਸ਼ਰਾਬ ਨੀਤੀ ਦਾ ਅਸਰ  ਦਿਖਾਈ ਨਹੀਂ ਦੇ ਰਿਹਾ ਹੈ।

CAG ਦੇ ਅੰਕੜੇ ਦੱਸਦੇ ਹਨ ਕਿ ਅਪ੍ਰੈਲ 2022 ਤੋਂ ਅਕਤੂਬਰ 2022 ਤੱਕ ਸ਼ਰਾਬ ਤੋਂ ਹੋਣ ਵਾਲੀ ਆਮਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਸਰਕਾਰ ਦੀ ਆਮਦਨ ਵਿੱਚ 0.30 ਫੀਸਦੀ ਦੀ ਕਮੀ ਆਈ ਹੈ। 22 ਅਗਸਤ ਤੱਕ ਸਰਕਾਰ ਦੀ ਆਮਦਨ ਦਾ 0.2 ਫੀਸਦੀ ਸ਼ਰਾਬ ਤੋਂ ਵੱਧ ਆਮਦਨ ਹੋਈ ਸੀ ਪਰ ਹੁਣ ਇਹ ਘਟ ਗਈ ਹੈ। ਇਸ ਵਾਰ ਪੰਜਾਬ ਸਰਕਾਰ ਨੇ ਸ਼ਰਾਬ ਤੋਂ 9647.87 ਕਰੋੜ ਰੁਪਏ ਦਾ ਟੀਚਾ ਰੱਖਿਆ ਹੈ ਪਰ ਅਕਤੂਬਰ ਮਹੀਨੇ ਤੱਕ ਸਰਕਾਰ ਨੇ ਸ਼ਰਾਬ ਤੋਂ 4719.12 ਕਰੋੜ ਦੀ ਕਮਾਈ ਕੀਤੀ ਹੈ।


ਸਰਕਾਰ ਨੂੰ ਪੈਟਰੋਲ ਤੋਂ ਹੋਣ ਵਾਲੀ ਆਮਦਨ 16.62 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ  ਹੈ। ਸਾਲ 2021 'ਚ ਅਕਤੂਬਰ ਤੱਕ ਪੈਟਰੋਲ ਤੋਂ 4275 ਕਰੋੜ ਦੀ ਆਮਦਨ ਹੋਈ ਸੀ, ਜਦਕਿ ਇਸ ਸਾਲ ਅਕਤੂਬਰ ਤੱਕ 3345 ਕਰੋੜ ਦੀ ਆਮਦਨ ਹੋਈ ਸੀ। ਭਾਵ ਪਿਛਲੇ ਸਾਲ ਦੇ ਮੁਕਾਬਲੇ ਸਰਕਾਰ ਦੀ ਆਮਦਨ ਵਿੱਚ 900 ਕਰੋੜ ਰੁਪਏ ਦੀ ਕਮੀ ਆਈ ਹੈ।

ਪੰਜਾਬ ਸਰਕਾਰ ਦੀ ਸਟੈਪ ਡਿਊਟੀ ਤੋਂ ਹੋਣ ਵਾਲੀ ਆਮਦਨ ਵਿੱਚ ਵੀ ਕਮੀ ਆਈ ਹੈ। ਜਿਸ ਤੋਂ ਸਾਫ ਹੈ ਕਿ ਰੀਅਲ ਇਸਟੇਟ ਵਿਚ ਲੋਕ ਘੱਟ ਦਿਲਚਸਪੀ ਲੈ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਸਰਕਾਰ ਦੀ ਆਮਦਨ ਵਿੱਚ 3.28 ਫੀਸਦੀ ਦੀ ਕਮੀ ਆਈ ਹੈ। ਪੰਜਾਬ ਸਰਕਾਰ ਨੇ ਸਟੈਪ ਡਿਊਟੀ ਤੋਂ 3600 ਕਰੋੜ ਦਾ ਟੀਚਾ ਮਿੱਥਿਆ ਹੈ ਪਰ ਸਰਕਾਰ ਅਕਤੂਬਰ ਤੱਕ 2160 ਕਰੋੜ ਕਮਾ ਚੁੱਕੀ ਹੈ। ਜ਼ਮੀਨ ਦੀ ਆਮਦਨ ਵਿੱਚ 20 ਫੀਸਦੀ ਦੀ ਕਮੀ ਆਈ ਹੈ, ਸਰਕਾਰ ਨੂੰ 51.09 ਕਰੋੜ ਰੁਪਏ ਦੀ ਆਮਦਨ ਹੋਈ ਹੈ।

ਇਸ ਤਰ੍ਹਾਂ ਜੀ ਐਸ ਟੀ ਤੋਂ ਪੰਜਾਬ ਸਰਕਾਰ ਦੀ ਆਮਦਨ ਵਿੱਚ ਕਮੀ ਆਈ ਹੈ। ਪੰਜਾਬ ਸਰਕਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ ਜੀਐਸਟੀ ਤੋਂ ਹੋਣ ਵਾਲੀ ਆਮਦਨ ਵਿੱਚ 0.60 ਫੀਸਦੀ ਦੀ ਮਾਮੂਲੀ ਕਮੀ ਆਈ ਹੈ।

ਪੰਜਾਬ ਸਰਕਾਰ ਨੇ ਪਿਛਲੇ 7 ਮਹੀਨਿਆਂ (ਅਪ੍ਰੈਲ 2022 ਤੋਂ ਅਕਤੂਬਰ 2022) ਵਿੱਚ 13940.15 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜਦੋਂ ਕਿ 8795.96 ਕਰੋੜ ਰੁਪਏ ਵਿਆਜ ਮੋੜਨ ਲਈ ਚਲੇ ਗਏ ਹਨ। ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਵੱਧ ਕਰਜ਼ਾ ਲਿਆ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਵੱਧ ਵਿਆਜ ਵੀ ਅਦਾ ਕੀਤਾ ਹੈ। ਪੰਜਾਬ ਸਰਕਾਰ ਨੇ ਪਿਛਲੇ ਸਾਲ ਅਕਤੂਬਰ 21 ਤੱਕ 11128.40 ਕਰੋੜ ਦਾ ਕਰਜ਼ਾ ਲਿਆ ਸੀ ਜਦਕਿ ਇਸ ਸਾਲ ਅਕਤੂਬਰ 22 ਤੱਕ 13940.15 ਕਰੋੜ ਦਾ ਕਰਜ਼ਾ ਲਿਆ ਹੈ।

ਪੰਜਾਬ ਸਰਕਾਰ ਲਈ ਇਹ ਰਾਹਤ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਗੈਰ-ਟੈਕਸ ਮਾਲੀਏ ਤੋਂ 2552.95 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਕਿ ਪਿਛਲੇ ਸਾਲ ਨਾਲੋਂ 12.68 ਫੀਸਦੀ ਵੱਧ ਹੈ।

ਪੰਜਾਬ ਸਰਕਾਰ ਦਾ ਮਾਲੀਆ ਘਾਟਾ 11.10 ਫੀਸਦੀ ਵਧਿਆ ਹੈ ਜਦਕਿ ਵਿੱਤੀ ਘਾਟਾ 12.68 ਫੀਸਦੀ ਵਧਿਆ ਹੈ।ਪ੍ਰਾਇਮਰੀ ਘਾਟਾ 71.40 ਫੀਸਦੀ ਤੋਂ ਵਧ ਕੇ 138.55 ਫੀਸਦੀ ਹੋ ਗਿਆ ਹੈ। ਜਿਸ ਤੋਂ ਸਾਫ਼ ਹੈ ਸਰਕਾਰ ਦੀ ਆਮਦਨ ਵੱਧ ਨਹੀਂ ਰਹੀ ਹੈ । ਪੰਜਾਬ ਸਰਕਾਰ ਨੇ ਇਸ ਸਾਲ 119913.41 ਕਰੋੜ ਦੀ ਆਮਦਨ ਦਾ ਟੀਚਾ ਰੱਖਿਆ ਹੈ ਜਦੋ ਕਿ ਅਜੇ ਤਾਂ 50 ਫ਼ੀਸਦੀ ਟੀਚਾ ਹੀ ਪੂਰਾ ਹੋਇਆ ਹੈ ਸਰਕਾਰ ਨੂੰ 7 ਮਹੀਨੇ ਵਿਚ 60744.89 ਕਰੋੜ ਦੀ ਆਮਦਨ ਹੋਈ ਹੈ ਇਸ ਆਮਦਨ ਵਿਚ 13940.15 ਕਰੋੜ ਦਾ ਕਰਜ਼ਾ ਵੀ ਸ਼ਾਮਿਲ ਹੈ। ਪੰਜਾਬ ਸਰਕਾਰ ਦੇ ਖਰਚ ਵਿਚ ਪਿਛਲੇ ਸਾਲ ਨਾਲੋਂ 10 .57 ਫ਼ੀਸਦੀ ਦਾ ਇਜਾਫਾ ਹੋਇਆ ਹੈ।

ਸੂਚੀ ਨੱਥੀ... 

- PTC NEWS

Top News view more...

Latest News view more...

LIVE CHANNELS