Mon, May 20, 2024
Whatsapp

ਮੁਕਤਸਰ ਦੇ ਨੌਜਵਾਨ ਦੀ ਸਪੇਨ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

Written by  Aarti -- December 18th 2022 11:57 AM
ਮੁਕਤਸਰ ਦੇ ਨੌਜਵਾਨ ਦੀ ਸਪੇਨ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮੁਕਤਸਰ ਦੇ ਨੌਜਵਾਨ ਦੀ ਸਪੇਨ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਜ਼ਿਆਦਾਤਰ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਜਾ ਰਹੇ ਹਨ। ਇਸੇ ਤਰ੍ਹਾਂ ਹੀ  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗੜ੍ਹ ਦਾ ਨੌਜਵਾਨ ਰੋਜ਼ੀ ਰੋਟੀ ਕਮਾਉਣ ਦੇ ਲਈ ਸਪੇਨ ਗਿਆ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋ ਹੋਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਬੱਲਮਗੜ੍ਹ ਵਾਸੀ ਸੰਦੀਪ ਸਿੰਘ ਪਹਿਲਾਂ ਯੂਕਰੇਨ ਗਿਆ ਸੀ, ਪਰ ਉੱਥੇ ਜੰਗ ਲੱਗਣ ਕਾਰਨ ਕਰੀਬ ਛੇ ਮਹੀਨੇ ਪਹਿਲਾਂ ਹੀ ਸਪੇਨ ਚਲਾ ਗਿਆ ਸੀ। ਜਿੱਥੇ ਉਸਨੂੰ ਬੀਤੇ ਦਿਨ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ।


ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਛਾ ਗਿਆ ਹੈ। ਸਪੇਨ ਦੇ ਪੰਜਾਬੀਆਂ ਵੱਲੋਂ ਸੰਦੀਪ ਦੀਆਂ ਅੰਤਿਮ ਰਸਮਾਂ ਉਸਦੇ ਜੱਦੀ ਪਿੰਡ ਹੋਣ ਲਈ ਮਦਦ ਦੀ ਅਪੀਲ ਵੀ ਕੀਤੀ ਗਈ ਹੈ। 

ਇਹ ਵੀ ਪੜੋ: ਮਾਨ ਸਰਕਾਰ ਬਣਾਏਗੀ 'Healthy' ਸ਼ਰਾਬ, SC 'ਚ ਹਲਫਨਾਮਾ ਦਾਇਰ

- PTC NEWS

Top News view more...

Latest News view more...

LIVE CHANNELS
LIVE CHANNELS