Sun, May 19, 2024
Whatsapp

17 ਸਾਲ ਬਾਅਦ ਇਕੱਠੇ ਡਾਂਸ ਕਰਦੇ ਨਜ਼ਰ ਆਏ ਅਕਸ਼ੇ ਤੇ ਸਲਮਾਨ ਖ਼ਾਨ, ਫੈਨਜ਼ ਦਾ ਰਿਹਾ ਇਸ ਤਰ੍ਹਾਂ ਦਾ ਰਿਐਕਸ਼ਨ

ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਅਤੇ ਖਿਡਾਰੀ ਅਕਸ਼ੈ ਕੁਮਾਰ ਦੇ ਜ਼ਬਰਦਸਤ ਡਾਂਸ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।

Written by  Aarti -- February 05th 2023 06:16 PM
17 ਸਾਲ ਬਾਅਦ ਇਕੱਠੇ ਡਾਂਸ ਕਰਦੇ ਨਜ਼ਰ ਆਏ ਅਕਸ਼ੇ ਤੇ ਸਲਮਾਨ ਖ਼ਾਨ, ਫੈਨਜ਼ ਦਾ ਰਿਹਾ ਇਸ ਤਰ੍ਹਾਂ ਦਾ ਰਿਐਕਸ਼ਨ

17 ਸਾਲ ਬਾਅਦ ਇਕੱਠੇ ਡਾਂਸ ਕਰਦੇ ਨਜ਼ਰ ਆਏ ਅਕਸ਼ੇ ਤੇ ਸਲਮਾਨ ਖ਼ਾਨ, ਫੈਨਜ਼ ਦਾ ਰਿਹਾ ਇਸ ਤਰ੍ਹਾਂ ਦਾ ਰਿਐਕਸ਼ਨ

Salman and Akshay Dance Video: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਅਤੇ ਖਿਡਾਰੀ ਅਕਸ਼ੈ ਕੁਮਾਰ ਦੇ ਜ਼ਬਰਦਸਤ ਡਾਂਸ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਦੋਵੇਂ ਇੱਕਠੇ ਡਾਂਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਤਕਰੀਬਨ 17 ਸਾਲਾਂ ਬਾਅਦ ਦੋਹਾਂ ਨੂੰ ਇੱਕਠੇ ਦੇਖ ਕੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਦੇ ਗਾਣੇ 'ਮੈਂ ਖਿਲਾੜੀ ਤੂ ਅਨਾੜੀ' 'ਤੇ ਇਕੱਠੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸਲਮਾਨ ਬਲੈਕ ਟੀ-ਸ਼ਰਟ ਅਤੇ ਬਲੂ ਜੀਨਸ 'ਚ ਨਜ਼ਰ ਆਏ। ਇਸ ਦੇ ਨਾਲ ਹੀ ਅਕਸ਼ੇ ਬਲੂ ਟੀ-ਸ਼ਰਟ ਦੇ ਨਾਲ ਗ੍ਰੇ ਪੈਂਟ ਅਤੇ ਸਫੇਦ ਸਨੀਕਰਸ 'ਚ ਨਜ਼ਰ ਆਏ।


ਦੋਵੇਂ ਅਦਾਕਾਰ ਹੀ 50 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ। ਪਰ ਵਾਇਰਲ ਹੋ ਰਹੀ ਡਾਂਸ ਵੀਡੀਓ ’ਚ ਦੋਹਾਂ ਦੀ ਐਨਰਜੀ ਵੀ ਕਮਾਲ ਦੀ ਲੱਗ ਰਹੀ ਹੈ। ਦੂਜੇ ਪਾਸੇ ਅਕਸ਼ੈ ਅਤੇ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ। ਹਾਲਾਂਕਿ ਇਸ ਵੀਡੀਓ ’ਤੇ ਕੁਝ ਕਹਿੰਦੇ ਨਜ਼ਰ ਆਏ ਕਿ ਅਕਸ਼ੈ ਕੁਮਾਰ ਵੀ ਸ਼ਾਹਰੁਖ ਖਾਨ ਦੇ ਰਸਤੇ 'ਤੇ ਤੁਰ ਪਏ ਹਨ। ਉਨ੍ਹਾਂ ਨੇ ਆਪਣੀਆਂ ਫਲਾਪ ਫਿਲਮਾਂ ਤੋਂ ਬਾਅਦ ਭਾਈਜਾਨ ਦਾ ਸਹਾਰਾ ਵੀ ਲਿਆ ਹੈ।

ਦੱਸ ਦਈਏ ਕਿ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨੇ ਮੁਝਸੇ ਸ਼ਾਦੀ ਕਰੋਗੀ ਅਤੇ ਜਾਨ-ਏ-ਮਨ ਵਰਗੀਆਂ ਹਿੱਟ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਦੀ ਫਿਲਮ ਸੈਲਫੀ 24 ਫਰਵਰੀ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: Sidharth-Kiara wedding: ਅੱਜ ਕਿਆਰਾ ਦੇ ਹੱਥ ’ਚ ਲਗੇਗੀ ਸਿਧਾਰਥ ਦੇ ਨਾਂ ਦੀ ਮਹਿੰਦੀ, ਭਲਕੇ ਵੱਜਣਗੀਆਂ ਸ਼ਹਿਨਾਈਆਂ !

- PTC NEWS

Top News view more...

Latest News view more...

LIVE CHANNELS
LIVE CHANNELS