Mon, Dec 22, 2025
Whatsapp

Sarabjit Singh: ਪਾਕਿਸਤਾਨ 'ਚ ਸਬਰਜੀਤ ਸਿੰਘ ਦੇ ਕਾਤਲ ਦਾ ਖਾਤਮਾ, ਅਣਪਛਾਤੇ ਬੰਦੂਕਧਾਰੀਆਂ ਨੇ ਮਾਰੀ ਗੋਲੀ

ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਕਾਤਲ ਆਮਿਰ ਸਰਫਰਾਜ਼ ਦੀ ਐਤਵਾਰ ਨੂੰ ਪਾਕਿਸਤਾਨ ਦੇ ਲਾਹੌਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

Reported by:  PTC News Desk  Edited by:  Amritpal Singh -- April 14th 2024 06:54 PM
Sarabjit Singh: ਪਾਕਿਸਤਾਨ 'ਚ ਸਬਰਜੀਤ ਸਿੰਘ ਦੇ ਕਾਤਲ ਦਾ ਖਾਤਮਾ, ਅਣਪਛਾਤੇ ਬੰਦੂਕਧਾਰੀਆਂ ਨੇ ਮਾਰੀ ਗੋਲੀ

Sarabjit Singh: ਪਾਕਿਸਤਾਨ 'ਚ ਸਬਰਜੀਤ ਸਿੰਘ ਦੇ ਕਾਤਲ ਦਾ ਖਾਤਮਾ, ਅਣਪਛਾਤੇ ਬੰਦੂਕਧਾਰੀਆਂ ਨੇ ਮਾਰੀ ਗੋਲੀ

Sarabjit Singh: ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਕਾਤਲ ਆਮਿਰ ਸਰਫਰਾਜ਼ ਦੀ ਐਤਵਾਰ ਨੂੰ ਪਾਕਿਸਤਾਨ ਦੇ ਲਾਹੌਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਆਮਿਰ ਸਰਫਰਾਜ਼ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਖ਼ਤਰਨਾਕ ਅਪਰਾਧੀ ਸਰਫ਼ਰਾਜ਼ ਨੇ 2013 ਵਿਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਸਰਬਜੀਤ ਸਿੰਘ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਮਈ 2013 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਲਾਹੌਰ ਦੇ ਇੱਕ ਹਸਪਤਾਲ ਵਿੱਚ ਸਰਬਜੀਤ ਸਿੰਘ ਦੀ ਮੌਤ ਹੋ ਗਈ। ਬਾਅਦ 'ਚ ਸਰਬਜੀਤ ਸਿੰਘ 'ਤੇ ਹਮਲਾ ਕਰਨ ਦੇ ਦੋਸ਼ 'ਚ ਆਮਿਰ ਸਰਫਰਾਜ਼ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਸਰਫਰਾਜ਼ ਅਤੇ ਇੱਕ ਹੋਰ ਦੋਸ਼ੀ ਨੂੰ ਸਬੂਤਾਂ ਦੀ ਘਾਟ ਕਾਰਨ 2018 ਵਿੱਚ ਇੱਕ ਪਾਕਿਸਤਾਨੀ ਅਦਾਲਤ ਨੇ ਬਰੀ ਕਰ ਦਿੱਤਾ ਸੀ।


ਪਾਕਿਸਤਾਨ ਨੇ ਪੰਜਾਬ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੂੰ 1990 ਵਿੱਚ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਉਸਦੇ ਪਰਿਵਾਰ ਅਤੇ ਭਾਰਤ ਸਰਕਾਰ ਨੇ ਜਾਸੂਸੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸਰਬਜੀਤ ਨੂੰ 23 ਸਾਲ ਤੱਕ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਰੱਖਿਆ ਗਿਆ ਸੀ। ਭਾਰਤ 'ਚ ਸੰਸਦ 'ਤੇ ਅੱਤਵਾਦੀ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੰਡਰਵਰਲਡ ਡਾਨ ਆਮਿਰ ਸਰਫਰਾਜ਼ ਅਤੇ ਹੋਰ ਕੈਦੀਆਂ ਨੇ ਜੇਲ 'ਚ ਸਰਬਜੀਤ 'ਤੇ ਹਮਲਾ ਕੀਤਾ ਸੀ। 49 ਸਾਲਾ ਸਰਬਜੀਤ 'ਤੇ ਜੇਲ 'ਚ ਇੱਟਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਲਾਹੌਰ ਦੇ ਜਿਨਾਹ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

- PTC NEWS

Top News view more...

Latest News view more...

PTC NETWORK
PTC NETWORK