Thu, Jun 12, 2025
Whatsapp

ਲੁਧਿਆਣਾ ਦੀ ਵੂਲਨ ਫੈਕਟਰੀ 'ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ 'ਚ ਲੱਗੀਆਂ 6 ਫਾਇਰ ਬ੍ਰਿਗੇਡ

Reported by:  PTC News Desk  Edited by:  Jasmeet Singh -- November 21st 2022 10:10 AM
ਲੁਧਿਆਣਾ ਦੀ ਵੂਲਨ ਫੈਕਟਰੀ 'ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ 'ਚ ਲੱਗੀਆਂ 6 ਫਾਇਰ ਬ੍ਰਿਗੇਡ

ਲੁਧਿਆਣਾ ਦੀ ਵੂਲਨ ਫੈਕਟਰੀ 'ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ 'ਚ ਲੱਗੀਆਂ 6 ਫਾਇਰ ਬ੍ਰਿਗੇਡ

ਲੁਧਿਆਣਾ, 21 ਨਵੰਬਰ: ਸ਼ਹਿਰ ਦੇ ਬਸਤੀ ਜੋਧੇਵਾਲ 'ਚ ਸਥਿਤ ਨਿਊ ਸ਼ਕਤੀ ਨਗਰ ਇਲੈਕੇ 'ਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਉੱਥੇ ਇਕ ਵੂਲਨ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਹਾਸਿਲ ਜਾਣਕਾਰੀ ਮੁਤਾਬਕ ਇਸ ਅੱਗ ਵਿਚ ਫੈਕਟਰੀ 'ਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। 

ਦੱਸਿਆ ਜਾ ਰਿਹਾ ਕਿ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਘਟਨਾ ਸਥਾਨ 'ਤੇ ਪਹੁੰਚ ਗਈ ਪਰ ਅੱਗ ਇਨ੍ਹੀ ਭਿਆਨਕ ਸੀ ਕਿ ਇਕ ਤੋਂ ਬਾਅਦ ਇਕ ਹੋਰ ਗੱਡੀਆਂ ਨੂੰ ਘਟਨਾ ਸਥਾਨ 'ਤੇ ਸੱਦਣਾ ਪਿਆ। ਵੇਖਦੇ ਹੀ ਵੇਖਦੇ ਉੱਥੇ 6 ਫਾਇਰ ਬ੍ਰਿਗੇਡ ਕਠੀਆਂ ਹੋ ਗਈਆਂ। 


ਅੱਗ ਕਿਸ ਕਾਰਨ ਲੱਗੀ ਹੈ ਉਸਦਾ ਪਤਾ ਅੱਜੇ ਤੱਕ ਨਹੀਂ ਚੱਲ ਪਾਇਆ ਹੈ। ਅੱਗ ਲੱਗਣ ਦੀ ਘਟਨਾ ਅੱਜ ਸਵੇਰੇ 6 ਵਜੇ ਦੀ ਹੈ ਜਿਸਦਾ ਪਤਾ ਲੱਗਦੀਆਂ ਹੀ ਇਲਾਕੇ 'ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਕਿ ਇਹ ਅੱਗ ਨਿਊ ਸ਼ਕਤੀ ਨਗਰ ਦੀ ਗਲੀ ਨੰਬਰ 8 ਵਿੱਚ ਸਥਿਤ ਸ਼੍ਰੀ ਰਾਮ ਮੂਲ ਟਰੇਡਰਜ਼ ਫੈਕਟਰੀ ਦੀ ਚੌਥੀ ਮੰਜ਼ਿਲ ਵਿੱਚ ਲੱਗੀ। 

ਇਹ ਵੀ ਪੜ੍ਹੋ: ਲਾਵਾਂ ਤੋਂ ਪਹਿਲਾਂ ਪ੍ਰੇਮਿਕਾ ਨੇ ਮਾਰਿਆ ਛਾਪਾ, ਵਿਆਹ ਵਾਲੇ ਘਰ ਪਿਆ ਭੜਥੂ

ਥਾਣਾ ਟਿੱਬਾ ਅਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਇਸ ਘਟਨਾ ਦੀ ਜਾਂਚ ਵਿਚ ਜੁੱਟ ਗਈ ਹੈ। 

- PTC NEWS

Top News view more...

Latest News view more...

PTC NETWORK