Mon, May 6, 2024
Whatsapp

Videocon Loan Fraud Case: ਵੀਡੀਓਕਾਨ ਦੇ ਮੋਢੀ ਵੇਣੂਗੋਪਾਲ ਧੂਤ ICICI ਬੈਂਕ ਲੋਨ ਮਾਮਲੇ 'ਚ ਗ੍ਰਿਫਤਾਰ View in English

ICICI ਲੋਨ ਫਰਾਡ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ CBI ਨੇ ਇੱਕ ਹੋਰ ਵੱਡੀ ਗ੍ਰਿਫਤਾਰੀ ਕੀਤੀ ਹੈ। ਆਈਸੀਆਈਸੀਆਈ-ਵੀਡੀਓਕਾਨ ਲੋਨ ਮਾਮਲੇ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ ਸੀਬੀਆਈ ਨੇ ਵੀਡੀਓਕਾਨ ਦੇ ਚੇਅਰਮੈਨ ਵੇਣੂਗੋਪਾਲ ਧੂਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Written by  Jasmeet Singh -- December 26th 2022 12:07 PM -- Updated: December 26th 2022 12:19 PM
Videocon Loan Fraud Case: ਵੀਡੀਓਕਾਨ ਦੇ ਮੋਢੀ ਵੇਣੂਗੋਪਾਲ ਧੂਤ ICICI ਬੈਂਕ ਲੋਨ ਮਾਮਲੇ 'ਚ ਗ੍ਰਿਫਤਾਰ

Videocon Loan Fraud Case: ਵੀਡੀਓਕਾਨ ਦੇ ਮੋਢੀ ਵੇਣੂਗੋਪਾਲ ਧੂਤ ICICI ਬੈਂਕ ਲੋਨ ਮਾਮਲੇ 'ਚ ਗ੍ਰਿਫਤਾਰ

ਨਵੀਂ ਦਿੱਲੀ, 26 ਦਸੰਬਰ: ICICI ਲੋਨ ਫਰਾਡ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ CBI ਨੇ ਇੱਕ ਹੋਰ ਵੱਡੀ ਗ੍ਰਿਫਤਾਰੀ ਕੀਤੀ ਹੈ। ਆਈਸੀਆਈਸੀਆਈ-ਵੀਡੀਓਕਾਨ ਲੋਨ ਮਾਮਲੇ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ ਸੀਬੀਆਈ ਨੇ ਵੀਡੀਓਕਾਨ ਦੇ ਚੇਅਰਮੈਨ ਵੇਣੂਗੋਪਾਲ ਧੂਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ, ਸੀਬੀਆਈ ਨੇ ਸ਼ੁੱਕਰਵਾਰ ਨੂੰ ਆਈਸੀਆਈਸੀਆਈ ਬੈਂਕ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਪ੍ਰਬੰਧ ਨਿਰਦੇਸ਼ਕ ਚੰਦਾ ਕੋਚਰ ਅਤੇ ਉਸ ਦੇ ਪਤੀ ਦੀਪਕ ਕੋਚਰ ਨੂੰ 2012 ਵਿੱਚ ਬੈਂਕ ਦੁਆਰਾ ਵੀਡੀਓਕਾਨ ਸਮੂਹ ਨੂੰ ਮਨਜ਼ੂਰ ਕੀਤੇ ਗਏ ਕਰਜ਼ੇ ਵਿੱਚ ਕਥਿਤ ਧੋਖਾਧੜੀ ਅਤੇ ਬੇਨਿਯਮੀਆਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਸੀ।

ਚੰਦਾ ਕੋਚਰ 'ਤੇ ਮਾਰਚ 2018 'ਚ ਆਪਣੇ ਪਤੀ ਨੂੰ ਆਰਥਿਕ ਫਾਇਦਾ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਵੀਡੀਓਕਾਨ ਗਰੁੱਪ ਦੇ ਮਾਲਕ ਵੇਣੂਗੋਪਾਲ ਧੂਤ ਨੇ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਅਤੇ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਜ਼ਿਸ਼ ਰਚ ਕੇ ਕੰਪਨੀ ਬਣਾਈ ਸੀ। ਇਸ 'ਚ ਦੋਵਾਂ ਵਿਚਾਲੇ 3250 ਕਰੋੜ ਦੀ ਡੀਲ ਹੋਈ ਸੀ। ਇਲਜ਼ਾਮ ਹਨ ਕਿ ਚੰਦਾ ਕੋਚਰ ਨੇ 3250 ਕਰੋੜ ਦਾ ਕਰਜ਼ਾ ਲੈਣ ਵਿੱਚ ਮਦਦ ਕੀਤੀ।

ਮੀਡੀਆ ਰਿਪੋਰਟਾਂ ਮੁਤਾਬਕ ਆਈਸੀਆਈਸੀਆਈ ਬੈਂਕ ਨੇ ਵੀਡੀਓਕਾਨ ਗਰੁੱਪ ਨੂੰ 3,250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਵੀਡੀਓਕਾਨ ਗਰੁੱਪ ਨੇ ਇਸ ਕਰਜ਼ੇ ਦਾ 86 ਫੀਸਦੀ (ਲਗਭਗ 2810 ਕਰੋੜ ਰੁਪਏ) ਵਾਪਸ ਨਹੀਂ ਕੀਤਾ। ਸਾਲ 2017 ਵਿੱਚ ਇਸ ਕਰਜ਼ੇ ਨੂੰ ਐਨ.ਪੀ.ਏ. 'ਚ ਪਾ ਦਿੱਤਾ ਗਿਆ, ਦਰਅਸਲ ਚੰਦਾ ਉਸ ਕਮੇਟੀ ਦਾ ਹਿੱਸਾ ਸੀ ਜਿਸ ਨੇ 26 ਅਗਸਤ 2009 ਨੂੰ ਵੀਡੀਓਕਾਨ ਇੰਟਰਨੈਸ਼ਨਲ ਇਲੈਕਟ੍ਰਾਨਿਕਸ ਨੂੰ ਬੈਂਕ ਵੱਲੋਂ 300 ਕਰੋੜ ਰੁਪਏ ਦੀ ਵੰਡ ਨੂੰ ਮਨਜ਼ੂਰੀ ਦਿੱਤੀ ਸੀ।


ਇਸ ਤੋਂ ਇਲਾਵਾ 31 ਅਕਤੂਬਰ 2011 ਨੂੰ ਵੀਡੀਓਕਾਨ ਇੰਡਸਟਰੀਜ਼ ਲਿਮਟਿਡ ਨੂੰ 750 ਕਰੋੜ ਰੁਪਏ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ। ਕਮੇਟੀ ਦੇ ਇਸ ਫੈਸਲੇ ਨਾਲ ਬੈਂਕ ਦੇ ਨਿਯਮਾਂ ਅਤੇ ਨੀਤੀ ਦੀ ਉਲੰਘਣਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

- PTC NEWS

Top News view more...

Latest News view more...