Sun, Apr 28, 2024
Whatsapp

ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਵਾਲਿਆਂ ਦੇ ਪਰਿਵਾਰਾਂ ਨੂੰ 1 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ

Written by  Jasmeet Singh -- August 02nd 2022 12:05 PM
ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਵਾਲਿਆਂ ਦੇ ਪਰਿਵਾਰਾਂ ਨੂੰ 1 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ

ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਵਾਲਿਆਂ ਦੇ ਪਰਿਵਾਰਾਂ ਨੂੰ 1 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ

ਚੰਡੀਗੜ੍ਹ, 2 ਅਗਸਤ: ਕੱਲ ਸ਼ਾਮੀ ਮਾਤਾ ਸ੍ਰੀ ਨੈਣਾ ਦੇਵੀ ਤੋਂ ਬਾਬਾ ਬਾਲਕ ਨਾਥ ਮੰਦਰ ਜਾਂਦੇ ਸਮੇਂ ਗੋਬਿੰਦ ਸਾਰਗ ਝੀਲ 'ਚ ਨਹਾਉਣ ਲਈ ਉੱਤਰੇ 7 ਨੌਜਵਾਨਾਂ ਦੇ ਡੁੱਬ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਉਣ ਤੋਂ ਬਾਅਦ। ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ ਨੇ ਮਰਨ ਵਾਲੇ ਦੇ ਹਰੇਕ ਪਰਿਵਾਰ ਨੂੰ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਪ੍ਰਦਾਨ ਕਰਨਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਰਾਸ਼ੀ ਮੁੱਖ ਮੰਤਰੀ ਰਿਲੀਫ ਫ਼ੰਡ ਵਿਚੋਂ ਜਾਰੀ ਕੀਤੀ ਜਾਵੇਗੀ। ਉਨ੍ਹਾਂ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲ ਤੋਂ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, "ਵੈਸੇ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਕਿਸੇ ਵੀ ਕਰੰਸੀ ਵਿੱਚ ਨਾਪੀ ਨਹੀਂ ਜਾ ਸਕਦੀ ਫਿਰ ਵੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਓਹਨਾਂ ਦਾ ਦੁੱਖ ਘੱਟ ਹੋ ਜਾਂਦਾ ਏ…ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ ਮਰੇ ਬਨੂੜ ਦੇ 7 ਨੌਜਵਾਨਾਂ ਦੇ ਹਰੇਕ ਪਰਿਵਾਰ ਨੂੰ ਮੁੱਖ ਮੰਤਰੀ ਰੀਲੀਫ ਫੰਡ ਚੋਂ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ…"

ਸ੍ਰੀ ਨੈਣਾ ਦੇਵੀ ਤੋਂ ਬਾਬਾ ਬਾਲਕ ਨਾਥ ਜੀ ਦੇ ਮੰਦਰ ਵੱਲ ਜਾਂਦੇ ਸਮੇਂ ਬਨੂੜ ਨਾਲ ਸਬੰਧਤ 11 ਨੌਜਵਾਨ ਊਨਾ ਦੀ ਗੋਬਿੰਦ ਸਾਗਰ ਝੀਲ ਵਿੱਚ ਨਹਾਉਣ ਲਈ ਉਤਰੇ ਸਨ। ਇਸ ਦੌਰਾਨ 7 ਨੌਜਵਾਨ ਡੂੰਘੇ ਪਾਣੀ ਵਿੱਚ ਡੁੱਬ ਗਏ। ਗੋਤਾਖੋਰਾਂ ਨੇ 7 ਨੌਜਵਾਨਾਂ ਦੀ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਪਵਨ ਕੁਮਾਰ (35 ਸਾਲ) ਪੁੱਤਰ ਸੁਰਜੀਤ ਰਾਮ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਰਮਨ ਕੁਮਾਰ (19 ਸਾਲ) ਪੁੱਤਰ ਲਾਲ ਚੰਦ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਲਖਬੀਰ ਸਿੰਘ (16) ਪੁੱਤਰ ਰਮੇਸ਼ ਲਾਲ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਅਰੁਣ ਕੁਮਾਰ (14 ਸਾਲ) ਪੁੱਤਰ ਰਮੇਸ਼ ਕੁਮਾਰ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਵਿਸ਼ਾਲ ਕੁਮਾਰ (18 ਸਾਲ) ਪੁੱਤਰ ਰਾਜੂ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਸ਼ਿਵਾ (16) ਪੁੱਤਰ ਅਵਤਾਰ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ ਤੇ ਲਾਭ ਸਿੰਘ (17 ਸਾਲ) ਪੁੱਤਰ ਲਾਲ ਚੰਦ ਪਿੰਡ ਬਨੂੜ ਜ਼ਿਲ੍ਹਾ ਵਜੋਂ ਹੋਈ ਹੈ। -PTC News

Top News view more...

Latest News view more...