ਮੁੱਖ ਖਬਰਾਂ

Punjab Election 2022 : ਸੰਭਾਵੀ ਮੁੱਖ ਮੰਤਰੀ ਲਈ 10 ਕਿਲੋ ਦਾ ਲੱਡੂ ਕੀਤਾ ਤਿਆਰ

By Ravinder Singh -- March 09, 2022 2:43 pm

Punjab election result 2022: ਪੰਜਾਬ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜਿਆਂ ਲਈ ਤਿਆਰ ਹਨ। ਸਿਆਸੀ ਪਾਰਟੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਈ ਟਨ ਲੱਡੂ ਅਤੇ ਹੋਰ ਮਠਿਆਈਆਂ ਤਿਆਰ ਕਰ ਰਹੀਆਂ ਹਨ। 10 ਮਾਰਚ ਨੂੰ 11-12 ਵਜੇ ਦੇ ਕਰੀਬ ਪੰਜਾਬ ਵਿੱਚ ਸਪੱਸ਼ਟ ਹੋ ਜਾਵੇਗਾ ਕਿ ਕਿਸ ਦੇ ਹੱਥ ਸੱਤਾ ਲੱਗੇਗੀ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਵੱਖ-ਵੱਖ ਕਿਸਮਾਂ ਦੇ ਲੱਡੂਆਂ ਦੇ ਆਰਡਰ ਮਠਿਆਈਆਂ ਦੀਆਂ ਦੁਕਾਨਾਂ ਉਤੇ ਦਿੱਤੇ ਹਨ।

ਸੰਭਾਵੀ ਮੁੱਖ ਮੰਤਰੀ ਲਈ 10 ਕਿਲੋ ਦਾ ਲੱਡੂ ਕੀਤਾ ਤਿਆਰ

ਹਲਵਾਈਆਂ ਨੇ ਵੀ ਵੱਡੀ ਗਿਣਤੀ ਵਿੱਚ ਮੁਲਾਜ਼ਮ ਲੈ ਕੇ ਮਠਿਆਈ ਤੇ ਲੱਡੂ ਤਿਆਰ ਕੀਤੇ ਜਾ ਰਹੇ ਹਨ। ਹਲਵਾਈ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਨਾਲ ਸਿਆਸਤਦਾਨਾਂ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਹਨ। ਵੀਰਵਾਰ ਨੂੰ ਜਸ਼ਨਾਂ ਦੀਆਂ ਤਿਆਰੀਆਂ ਕਰ ਰਹੀਆਂ ਹਨ। ਪਟਿਆਲਾ ਦੇ ਕੋਹਲੀ ਸਵੀਟਸ ਤ੍ਰਿਪੁੜੀ ਵੱਲੋਂ ਸੰਭਾਵਿਤ ਜੇਤੂ ਉਮੀਦਵਾਰਾਂ ਲਈ ਵਿਸ਼ੇਸ਼ ਲੱਡੂ ਤਿਆਰ ਕੀਤੇ ਗਏ ਹਨ।

ਸੰਭਾਵੀ ਮੁੱਖ ਮੰਤਰੀ ਲਈ 10 ਕਿਲੋ ਦਾ ਲੱਡੂ ਕੀਤਾ ਤਿਆਰਨਵੇਂ ਬਣਨ ਵਾਲੇ ਮੁੱਖ ਮੰਤਰੀ ਲਈ 10 ਕਿਲੋ ਦਾ ਲੱਡੂ ਤਿਆਰ ਕੀਤਾ ਗਿਆ ਹੈ ਜਦ ਕਿ ਮਾਰਕੀਟਿੰਗ strategy ਤਹਿਤ ਹਲਕਾ ਵਾਇਜ਼ ਇੱਕ-ਇੱਕ ਕਿਲੋ ਦੇ ਲੱਡੂ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਇੱਕ ਮਠਿਆਈ ਦੀ ਦੁਕਾਨ ਨੇ 'ਜੀਤ ਦੇ ਲੱਡੂ' ਤਿਆਰ ਕੀਤੇ, ਜਿਨ੍ਹਾਂ ਦਾ ਭਾਰ ਲਗਭਗ ਪੰਜ ਕਿਲੋਗ੍ਰਾਮ ਹੈ।

ਸੰਭਾਵੀ ਮੁੱਖ ਮੰਤਰੀ ਲਈ 10 ਕਿਲੋ ਦਾ ਲੱਡੂ ਕੀਤਾ ਤਿਆਰਪੰਜਾਬ ਦੀ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਸਾਲ, ਸਾਨੂੰ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਜਿੱਤ ਨੂੰ ਦਰਸਾਉਣ ਲਈ ਥੋਕ ਵਿੱਚ ਲੱਡੂਆਂ ਦੇ ਆਰਡਰ ਪ੍ਰਾਪਤ ਹੋਏ ਹਨ। ਅਸੀਂ ਇਨ੍ਹਾਂ ਵਿਸ਼ੇਸ਼ ਲੱਡੂਆਂ ਨੂੰ ਤਿਆਰ ਕਰਨ ਲਈ ਆਪਣੇ ਸਿਖਲਾਈ ਪ੍ਰਾਪਤ ਸਟਾਫ਼ ਨੂੰ ਤਾਇਨਾਤ ਕੀਤਾ ਹੈ। ਪੰਜਾਬ ਚੋਣ ਨਤੀਜੇ 2022 ਤੋਂ ਪਹਿਲਾਂ ਨਰਿੰਦਰ ਦਾ ਸਟਾਫ ਲੱਡੂ ਬਣਾਉਣ ਅਤੇ ਸਜਾਵਟੀ ਟਰੇਆਂ ਵਿੱਚ ਪੈਕ ਕਰਨ ਵਿੱਚ ਰੁੱਝਿਆ ਹੋਇਆ ਸੀ। ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਮਨੀਪੁਰ ਅਤੇ ਗੋਆ ਵਿੱਚ ਹਾਲ ਹੀ ਵਿੱਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ 2022 ਦੀਆਂ ਵੋਟਾਂ ਦੀ ਗਿਣਤੀ ਵੀਰਵਾਰ ਤੋਂ ਹੋਵੇਗੀ।

ਇਹ ਵੀ ਪੜ੍ਹੋ : ਐਗਜ਼ਿਟ ਪੋਲ 'ਤੇ ਲਗਾਈ ਜਾਣੀ ਚਾਹੀਦੀ ਪਾਬੰਦੀ : ਸੁਖਬੀਰ ਸਿੰਘ ਬਾਦਲ

  • Share