Advertisment

GST 'ਚ ਪਹਿਲੀ ਵਾਰ 10 ਹਜ਼ਾਰ ਦਾ ਅੰਕੜਾ ਪਾਰ : ਵਿੱਤ ਮੰਤਰੀ 

author-image
Pardeep Singh
Updated On
New Update
GST 'ਚ ਪਹਿਲੀ ਵਾਰ 10 ਹਜ਼ਾਰ ਦਾ ਅੰਕੜਾ ਪਾਰ : ਵਿੱਤ ਮੰਤਰੀ 
Advertisment
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਨੇ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਸੂਬੇ ਵਿਚੋਂ ਮਾਫੀਆ ਰਾਜ ਦਾ ਅੰਤ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਵੀਆਂ ਨੀਤੀਆ ਲਾਗੂ ਕਰਨ ਮਾਲੀਆ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ GST ਵਿਚ ਪਹਿਲੀ ਵਾਰ 10 ਹਜ਼ਾਰ ਦਾ ਅੰਕੜਾ ਪਾਰ ਕੀਤਾ। ਨਵੀਂ ਆਬਕਾਰੀ ਨੀਤੀ ਪੰਜਾਬ ਵਿਚ ਲਿਆਂਦੀ ਗਈ ਜਿਸ ਨਾਲ 1170 ਕਰੋੜ ਰੁਪਏ ਦਾ ਪਹਿਲੀ ਤਿਮਾਹੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋ ਇਕ ਤਰ੍ਹਾਂ ਦੀ ਪਾਲਸੀ ਕੰਮ ਕਰਦੀ ਰਹੀ। ਕੈਪਟਨ ਸਰਕ‍ਰ ਦੌਰਾਨ ਸਰਹੱਦੀ ਖੇਤਰ 'ਚ 128 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਸੀ।
Advertisment
ਵਿੱਤ ਚੀਮਾ ਨੇ ਕਿਹਾ ਕਿ ਪਿਛਲੇ ਸਾਲ ਇਸ ਤਿਮਾਹੀ ਦੌਰਾਨ 3110 ਕਰੋੜ ਕਮਾਏ ਗਏ ਸਨ ਇਸ ਸਾਲ 4280 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ। ਸਰਕਾਰ ਨੇ 9000 ਕਰੋੜ ਦਾ ਟੀਚਾ ਰੱਖਿਆ ਹੈ ਪਿਛਲੀ ਸਰਕਾਰ ਦੌਰਾਨ ਸਿਰਫ 6500 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਸੀ।  ਉਨ੍ਹਾਂ ਨੇ ਕਿਹਾ ਹੈ ਕਿ 38 ਫੀਸਦੀ ਵਾਧਾ ਹਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸੀ ਵਿਰੋਧੀ ਜਾਣਬੁੱਝ ਕੇ ਸਰਕਾਰ ਨੂੰ ਘੇਰ ਰਹੇ ਹਨ ਕਿਉਂਕਿ ਉਹ ਸ਼ਰਾਬ ਮਾਫੀਆ ਨਾਲ ਮਿਲੇ ਹੋਏ ਹਨ। ਮਾਨ ਸਰਕਾਰ ਨੇ ਸ਼ਰਾਬ ਮਾਫੀਆ ਖਤਮ ਕੀਤਾ ਹੈ। CBI ਤੇ ED ਰਾਹੀਂ ਅਫਸਰਾਂ ਨੂੰ ਧਮਕ‍ਾਇਆ ਜਾ ਰਿਹਾ ਹੈ ਸਰਕ‍ਾਰ ਅਫਸਰਾਂ ਦੇ ਨਾਲ ਖੜੀ ਹੈ। ਡਿਫਾਲਟਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਖੜ੍ਹੀ ਹੈ। ਇਹ ਵੀ ਪੜ੍ਹੋ:ਧਾਰਮਿਕ ਸਥਾਨਾਂ ਦੇ ਕਬਜ਼ੇ ਹੇਠ ਜ਼ਮੀਨ ਨਹੀਂ ਛੁਡਾਈ ਜਾਵੇਗੀ-ਧਾਲੀਵਾਲ publive-image -PTC News
10 000-mark-crossed-for-the-first-time-in-gst-finance-minister gst-%e0%a8%9a-%e0%a8%aa%e0%a8%b9%e0%a8%bf%e0%a8%b2%e0%a9%80-%e0%a8%b5%e0%a8%be%e0%a8%b0-10-%e0%a8%b9%e0%a8%9c%e0%a8%bc%e0%a8%be%e0%a8%b0-%e0%a8%a6%e0%a8%be-%e0%a8%85%e0%a9%b0%e0%a8%95%e0%a9%9c
Advertisment

Stay updated with the latest news headlines.

Follow us:
Advertisment