ਵੱਡੀ ਖ਼ਬਰ ! ਨਹੀਂ ਰਹੇ 105 ਸਾਲਾ ਕੌਮਾਂਤਰੀ ਐਥਲੀਟ ਬੇਬੇ ਮਾਨ ਕੌਰ
ਚੰਡੀਗੜ੍ਹ : ਪੰਜਾਬ ਦੀ 105 ਸਾਲਾ ਅਥਲੀਟ ਬੇਬੇ ਮਾਨ ਕੌਰ ਦਾ ਅੱਜ ਦੇਹਾਂਤ ਹੋ ਗਿਆ ਹੈ। ਬੇਬੇ ਮਾਨ ਕੌਰ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿਚ ਜੇਰੇ ਇਲਾਜ ਸਨ , ਜਿੱਥੇ ਉਨ੍ਹਾਂ ਦਮ ਤੋੜ ਦਿੱਤਾ ਹੈ।
[caption id="attachment_519389" align="aligncenter" width="300"]
ਵੱਡੀ ਖ਼ਬਰ ! ਨਹੀਂ ਰਹੇ 105 ਸਾਲਾ ਕੌਮਾਂਤਰੀ ਐਥਲੀਟ ਬੇਬੇ ਮਾਨ ਕੌਰ[/caption]
ਪੜ੍ਹੋ ਹੋਰ ਖ਼ਬਰਾਂ : 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ , ਇੰਝ ਚੈੱਕ ਕਰੋ 12ਵੀਂ ਜਮਾਤ ਦੇ ਨਤੀਜੇ
ਬੇਬੇ ਮਾਨ ਕੌਰ ਦੇ ਦੇਹਾਂਤ ਦੀ ਖ਼ਬਰ ਦਿੰਦੇ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਮਾਨ ਕੌਰ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਜਿਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਹਸਪਤਾਲ ਚੱਲ ਰਿਹਾ ਸੀ।
[caption id="attachment_519390" align="aligncenter" width="259"]
ਵੱਡੀ ਖ਼ਬਰ ! ਨਹੀਂ ਰਹੇ 105 ਸਾਲਾ ਕੌਮਾਂਤਰੀ ਐਥਲੀਟ ਬੇਬੇ ਮਾਨ ਕੌਰ[/caption]
ਫਿਲਹਾਲ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਸੀ ਪਰ ਅੱਜ ਦੁਪਹਿਰ ਅਚਾਨਕ ਉਨ੍ਹਾਂ ਦੀ ਹਾਲਤ ਖਰਾਬ ਹੋਣ ਕਾਰਨ ਮੌਤ ਹੋ ਗਈ। ਬੀਬੀ ਮਾਨ ਕੌਰ ਦੀ ਮੌਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਦੌੜ ਗਈ।
[caption id="attachment_519391" align="aligncenter" width="275"]
ਵੱਡੀ ਖ਼ਬਰ ! ਨਹੀਂ ਰਹੇ 105 ਸਾਲਾ ਕੌਮਾਂਤਰੀ ਐਥਲੀਟ ਬੇਬੇ ਮਾਨ ਕੌਰ[/caption]
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਮਹੀਨੇ ਇੱਕ ਲੱਖ ਰੁਪਏ ਦਾ ਇਲਾਜ ਲਈ ਚੈੱਕ ਭੇਟ ਕੀਤਾ ਗਿਆ ਸੀ।
-PTCNews