Mon, May 6, 2024
Whatsapp

12ਵੀਂ ਕਲਾਸ 'ਚ ਸਿੱਖ ਇਤਿਹਾਸ ਨੂੰ ਮੁੜ ਸ਼ਾਮਿਲ ਕੀਤੇ ਜਾਣ ਬਾਰੇ ਅਕਾਲੀ ਦਲ ਦੇ ਸਟੈਂਡ ਦੀ ਪੁਸ਼ਟੀ ਹੋਈ:ਡਾ.ਚੀਮਾ

Written by  Shanker Badra -- May 08th 2018 07:13 PM
12ਵੀਂ ਕਲਾਸ 'ਚ ਸਿੱਖ ਇਤਿਹਾਸ ਨੂੰ ਮੁੜ ਸ਼ਾਮਿਲ ਕੀਤੇ ਜਾਣ ਬਾਰੇ ਅਕਾਲੀ ਦਲ ਦੇ ਸਟੈਂਡ ਦੀ ਪੁਸ਼ਟੀ ਹੋਈ:ਡਾ.ਚੀਮਾ

12ਵੀਂ ਕਲਾਸ 'ਚ ਸਿੱਖ ਇਤਿਹਾਸ ਨੂੰ ਮੁੜ ਸ਼ਾਮਿਲ ਕੀਤੇ ਜਾਣ ਬਾਰੇ ਅਕਾਲੀ ਦਲ ਦੇ ਸਟੈਂਡ ਦੀ ਪੁਸ਼ਟੀ ਹੋਈ:ਡਾ.ਚੀਮਾ

12ਵੀਂ ਕਲਾਸ 'ਚ ਸਿੱਖ ਇਤਿਹਾਸ ਨੂੰ ਮੁੜ ਸ਼ਾਮਿਲ ਕੀਤੇ ਜਾਣ ਬਾਰੇ ਅਕਾਲੀ ਦਲ ਦੇ ਸਟੈਂਡ ਦੀ ਪੁਸ਼ਟੀ ਹੋਈ:ਡਾ.ਚੀਮਾ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਿੱਖ ਇਤਿਹਾਸ ਉੱਤੇ ਲੀਕ ਮਾਰਨ ਦੇ ਉੱਠੇ ਵਿਵਾਦ ਬਾਰੇ ਉੱਘੇ ਇਤਿਹਾਸਕਾਰਾਂ ਦੀ ਕਮੇਟੀ ਕਾਇਮ ਕੀਤੇ ਜਾਣ ਨਾਲ ਸਕੂਲ ਬੋਰਡ ਦੀ 12ਵੀਂ ਕਲਾਸ ਦੇ ਸਿਲੇਬਸ ਵਿਚੋਂ ਸਿੱਖ ਇਤਿਹਾਸ ਨੂੰ ਮਨਫੀ ਕੀਤੇ ਜਾਣ ਬਾਰੇ ਪਾਰਟੀ ਵੱਲੋਂ ਲਏ ਸਟੈਂਡ ਦੀ ਪੁਸ਼ਟੀ ਹੋ ਗਈ ਹੈ।ਪਾਰਟੀ ਨੇ ਇਸ ਸੰਬੰਧੀ ਸਰਕਾਰ ਵੱਲੋਂ ਲਏ ਫੈਸਲੇ ਨੂੰ ਦੇਰੀ ਨਾਲ ਚੁੱਕਿਆ ਸਹੀ ਕਦਮ ਕਰਾਰ ਦਿੱਤਾ ਹੈ।ਇਸ ਬਾਰੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇੰਨੇ ਦਿਨਾਂ ਤੋਂ ਅਸੀਂ ਇਸ ਦੀ ਮੰਗ ਕਰਦੇ ਆ ਰਹੇ ਹਾਂ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹੀ ਕਦਮ ਚੁੱਕਣ ਲਈ ਆਖਿਆ ਸੀ। ਜੇਕਰ ਸਰਕਾਰ ਨੇ ਉਹਨਾਂ ਦੀ ਗੱਲ ਨੂੰ ਸੁਣਿਆ ਹੁੰਦਾ ਤਾਂ ਇਸ ਮੰਦਭਾਗੇ ਵਿਵਾਦ ਤੋਂ ਬਚਿਆ ਜਾ ਸਕਦਾ ਸੀ। ਡਾ. ਚੀਮਾ ਨੇ ਕਿਹਾ ਕਿ ਖ਼ੈਰ ਅਸੀਂ ਖੁਸ਼ ਹਾਂ ਕਿ ਸਰਕਾਰ ਨੇ ਆਖਿਰ ਸਹੀ ਕਦਮ ਚੁੱਕਿਆ ਹੈ।ਅਸੀਂ ਇਸ ਕਮੇਟੀ ਵਿਚ ਉੱਘੇ ਇਤਿਹਾਸਕਾਰਾਂ ਨੂੰ ਸ਼ਾਮਿਲ ਕੀਤੇ ਜਾਣ ਦਾ ਸਵਾਗਤ ਕਰਦੇ ਹਾਂ।ਸਾਨੂੰ ਉਹਨਾਂ ਉੱਤੇ ਭਰੋਸਾ ਹੈ ਕਿ ਉਹ ਸਾਡੇ ਮਹਾਨ ਅਤੇ ਸ਼ਾਨਾਂਮੱਤੇ ਇਤਿਹਾਸ ਨਾਲ ਹੋਈ ਬੇਇਨਸਾਫੀ ਨੂੰ ਦੂਰ ਕਰ ਦੇਣਗੇ।ਪਰ ਇਸ ਦੇ ਨਾਲ ਹੀ ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਮਹਾਨ ਗੁਰੂ ਸਾਹਿਬਾਨਾਂ ਅਤੇ ਸਾਡੇ ਯੋਧਿਆਂ ਅਤੇ ਸ਼ਹੀਦਾਂ ਦੇ ਇਤਿਹਾਸ ਵਾਲਾ ਪੁਰਾਣਾ ਸਿਲੇਬਸ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪਹਿਲਾਂ ਵਾਂਗ ਹੀ ਪੜ੍ਹਾਇਆ ਜਾਵੇ ਤਾਂ ਕਿ ਮੌਜੂਦਾ ਸੈਸ਼ਨ ਦੌਰਾਨ ਵਿਦਿਆਰਥੀਆਂ ਦਾ ਕੋਈ ਨੁਕਸਾਨ ਨਾ ਹੋਵੇ। ਅਕਾਲੀ ਆਗੂ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਨਜ਼ਰਸਾਨੀ ਕਮੇਟੀ ਬਣਾਉਣ ਦੇ ਫੈਸਲੇ ਮਗਰੋਂ ਅਕਾਲੀ ਦਲ ਨੇ ਇਸ ਵਿਸ਼ੇ ਉੱਤੇ 11 ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਦੀ ਸੰਪੂਰਨ ਪਾਰਟੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ। ਡਾ.ਚੀਮਾ ਨੇ ਕਿਹਾ ਕਿ ਅਸੀਂ ਸਿਰਫ ਸਿੱਖ ਇਤਿਹਾਸ ਨਾਲ ਕੀਤੀ ਗਈ ਬੇਇਨਸਾਫੀ ਦੂਰ ਕਰਵਾਉਣਾ ਚਾਹੁੰਦੇ ਸੀ।ਅਸੀਂ ਸਿਰਫ ਅਕਾਦਮਿਕ ਮੈਰਿਟ ਬਰਕਰਾਰ ਰੱਖਣ ਦੀ ਗੱਲ ਕੀਤੀ ਹੈ ਅਤੇ ਅੱਜ ਵੀ ਦਲੀਲ ਰਾਹੀਂ ਹੀ ਇਸ ਬੇਇਨਸਾਫੀ ਨੂੰ ਦੂਰ ਕਰਵਾਉਣ ਉੱਤੇ ਡਟੇ ਹਾਂ। ਅਸੀਂ ਬੇਲੋੜੇ ਟਕਰਾਅ ਦੀ ਨੀਤੀ ਵਿਚ ਯਕੀਨ ਨਹੀਂ ਰੱਖਦੇ। ਹੁਣ ਸਰਕਾਰ ਨੇ ਸਾਡੀ ਬੇਨਤੀ ਮੰਨ ਲਈ ਹੈ ਅਤੇ ਇੱਕ ਰੀਵਿਊ ਕਮੇਟੀ ਬਣਾਉਣ ਦਾ ਹੁਕਮ ਦੇ ਦਿੱਤਾ ਹੈ ਤਾਂ ਅਸੀਂ ਤੁਰੰਤ ਅੰਮ੍ਰਿਤਸਰ ਸਾਹਿਬ ਵਿਖੇ ਸੱਦੀ ਪਾਰਟੀ ਮੀਟਿੰਗ ਨੂੰ ਮੁਲਤਵੀ ਕਰਨ ਫੈਸਲਾ ਕੀਤਾ ਹੈ। -PTCNews


Top News view more...

Latest News view more...