Fri, Apr 26, 2024
Whatsapp

20 ਜੁਲਾਈ ਨੂੰ ਸੰਗਰੂਰ ਵਿਖੇ ਰੋਸ ਮਾਰਚ ਕਰਕੇ ਭਗਵੰਤ ਮਾਨ ਦੀ ਕੋਠੀ ਘੇਰਾਂਗੇ : ਬਸਪਾ

Written by  Shanker Badra -- July 15th 2021 03:56 PM -- Updated: July 15th 2021 03:57 PM
20 ਜੁਲਾਈ ਨੂੰ ਸੰਗਰੂਰ ਵਿਖੇ ਰੋਸ ਮਾਰਚ ਕਰਕੇ ਭਗਵੰਤ ਮਾਨ ਦੀ ਕੋਠੀ ਘੇਰਾਂਗੇ : ਬਸਪਾ

20 ਜੁਲਾਈ ਨੂੰ ਸੰਗਰੂਰ ਵਿਖੇ ਰੋਸ ਮਾਰਚ ਕਰਕੇ ਭਗਵੰਤ ਮਾਨ ਦੀ ਕੋਠੀ ਘੇਰਾਂਗੇ : ਬਸਪਾ

ਜਲੰਧਰ : ਕਾਂਗਰਸ, ਭਾਜਪਾ ਤੇ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਦਲਿਤ ਪੱਛੜਾ ਵਿਰੋਧੀ ਲਹਿਰ ਦੇ ਹਮਾਮ ਵਿੱਚ ਬੇਨਕਾਬ ਹੋ ਚੁੱਕੀ ਹੈ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਮੁਆਫ਼ੀ ਮੰਗ ਪਾਰਟੀ ਹੈ ,ਜਿਸਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਆਪ ਪਾਰਟੀ ਵੀ ਪੰਜਾਬੀਆਂ ਨੂੰ ਨਸ਼ੇੜੀ/ਉਡਦਾ ਪੰਜਾਬ/ਚਿੱਟੇ ਦੇ ਵਾਪਰੀ ਦੱਸਣ ਦੇ ਮੁੱਦੇ ਤੇ ਮੁਆਫ਼ੀ ਮੰਗ ਚੁੱਕਾ ਹੈ। [caption id="attachment_515246" align="aligncenter" width="300"] 20 ਜੁਲਾਈ ਨੂੰ ਸੰਗਰੂਰ ਵਿਖੇ ਰੋਸ ਮਾਰਚ ਕਰਕੇ ਭਗਵੰਤ ਮਾਨ ਦੀ ਕੋਠੀ ਘੇਰਾਂਗੇ : ਬਸਪਾ[/caption] ਅੱਜ ਬਹਾਦਰ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੇ ਨਾਮ 'ਤੇ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਵਖਤ ਪਾ ਰੱਖਿਆ ਹੈ। ਹੁਣ ਆਪ ਪਾਰਟੀ ਦੀ ਬੜਬੋਲੀ ਨੇਤਾ ਨੇ ਭਾਰਤ ਦੇ ਸੰਵਿਧਾਨ ਬਾਰੇ ਗ਼ਲਤ ਸ਼ਬਦਵਾਲੀ ਦੀ ਵਰਤੋਂ ਕਰਕੇ ਸੰਵਿਧਾਨ ਵਿਚ ਆਰਟੀਕਲ 51A ਵਿੱਚ ਦਰਜ ਦੇਸ਼ ਦੇ ਨਾਗਰਿਕਾਂ ਦੇ ਮੁੱਢਲੇ ਫਰਜ਼ਾਂ ਦੀ ਉਲੰਘਣਾ ਕੀਤੀ ਹੈ। ਦੇਸ਼ ਦੇ ਸੰਵਿਧਾਨ ਖ਼ਿਲਾਫ਼ ਬੋਲਣ ਲਈ ਆਪ ਪਾਰਟੀ ਦੀ ਬੜਬੋਲੀ ਨੇਤਾ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। [caption id="attachment_515245" align="aligncenter" width="300"] 20 ਜੁਲਾਈ ਨੂੰ ਸੰਗਰੂਰ ਵਿਖੇ ਰੋਸ ਮਾਰਚ ਕਰਕੇ ਭਗਵੰਤ ਮਾਨ ਦੀ ਕੋਠੀ ਘੇਰਾਂਗੇ : ਬਸਪਾ[/caption] ਗੜ੍ਹੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਰਾਖਿਆਂ ਦੀ ਮੰਗ ਹੈ ਕਿ ਜੇਕਰ ਆਪ ਪਾਰਟੀ ਭਾਰਤ ਦੇ ਸੰਵਿਧਾਨ, ਬਾਬਾ ਸਾਹਿਬ ਅੰਬੇਡਕਰ ਤੇ ਦਲਿਤ ਪੱਛੜੇ ਵਰਗਾਂ ਦਾ ਸਨਮਾਨ ਕਰਦੀ ਹੈ ਤਾਂ ਤੁਰੰਤ ਬੜਬੋਲੀ ਨੇਤਾ ਅਨਮੋਲ ਗਗਨ ਮਾਨ ਨੂੰ ਆਪ ਪਾਰਟੀ ਤੋਂ ਬਰਖ਼ਾਸਤ ਕੀਤਾ ਜਾਵੇ। ਜੇਕਰ ਆਪ ਪਾਰਟੀ ਨੇ ਦਲਿਤਾਂ ਪੱਛੜੇ ਵਰਗਾਂ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ ਤਾਂ ਬਸਪਾ ਦਲਿਤ ਪੱਛੜੇ ਵਰਗਾਂ ਅਤੇ ਭਾਰਤ ਦੇ ਸੰਵਿਧਾਨ ਦੇ ਸਨਮਾਨ ਵਿੱਚ 20 ਜੁਲਾਈ ਨੂੰ ਸੰਗਰੂਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਆਪ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਕੋਠੀ ਘੇਰੇਗੀ। [caption id="attachment_515244" align="aligncenter" width="300"] 20 ਜੁਲਾਈ ਨੂੰ ਸੰਗਰੂਰ ਵਿਖੇ ਰੋਸ ਮਾਰਚ ਕਰਕੇ ਭਗਵੰਤ ਮਾਨ ਦੀ ਕੋਠੀ ਘੇਰਾਂਗੇ : ਬਸਪਾ[/caption] ਬਸਪਾ ਪੰਜਾਬ ਆਪ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਤੋਂ ਜਵਾਬ ਮੰਗੇਗੀ ਕਿ ਪੰਜਾਬ ਵਿੱਚ ਬਿਜਲੀ ਸੰਕਟ ਵਧਾਉਣ ਲਈ ਦਿੱਲੀ ਆਪ ਸਰਕਾਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਚਾਰ ਥਰਮਲ ਪਲਾਂਟਾਂ ਨੂੰ ਬੰਦ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਕਿਉ ਪਾਈ? ਸ ਗੜ੍ਹੀ ਨੇ ਕਿਹਾ ਕਿ ਬਸਪਾ ਪੰਜਾਬ, ਪੰਜਾਬੀਅਤ, ਸੰਵਿਧਾਨ, ਦਲਿਤ ਪੱਛੜਾ ਵਿਰੋਧੀ ਆਪ ਪਾਰਟੀ ਦਾ ਮੁਕਾਬਲਾ ਕਾਂਗਰਸ ਭਾਜਪਾ ਦੇ ਨਾਲ ਨਾਲ ਕਰੇਗੀ, ਅਤੇ ਆਪ ਪਾਰਟੀ ਦੇ ਝੂਠ ਨੂੰ ਪੰਜਾਬ ਵਿੱਚ ਬੇਨਕਾਬ ਕਰੇਗੀ। -PTCNews


Top News view more...

Latest News view more...