Thu, Apr 25, 2024
Whatsapp

BJP ਸਰਕਾਰ ਕਿਸਾਨਾਂ ਦਾ ਪਰਖ ਰਹੀ ਹੈ ਸਬਰ , ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰ ‘ਤੇ 200 ਦਿਨ ਪੂਰੇ

Written by  Shanker Badra -- June 14th 2021 06:21 PM
BJP ਸਰਕਾਰ ਕਿਸਾਨਾਂ ਦਾ ਪਰਖ ਰਹੀ ਹੈ ਸਬਰ , ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰ ‘ਤੇ 200 ਦਿਨ ਪੂਰੇ

BJP ਸਰਕਾਰ ਕਿਸਾਨਾਂ ਦਾ ਪਰਖ ਰਹੀ ਹੈ ਸਬਰ , ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰ ‘ਤੇ 200 ਦਿਨ ਪੂਰੇ

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਦੇ ਲੋਕ-ਵਿਰੋਧੀ ਰਵੱਈਏ ਤਹਿਤ ਜਾਰੀ ਨੀਤੀਆਂ ਦੀ ਸਖ਼ਤ ਨਿਖੇਧੀ ਕਰਦਾ ਹੈ। ਵਿੱਤ ਮੰਤਰਾਲੇ ਨੇ ਉਨ੍ਹਾਂ ਰਾਜਾਂ ਸਬੰਧੀ ਕੁੱਝ ਸ਼ਰਤਾਂ ਠੋਸੀਆਂ ਹਨ, ਜਿਹੜੇ ਖੇਤੀਬਾੜੀ ਅਤੇ ਕਿਸਾਨਾਂ ਨੂੰ ਬਿਜਲੀ ਸਬਸਿਡੀਆਂ ਪ੍ਰਦਾਨ ਕਰਦੇ ਹਨ। ਇਸ ਨੀਤੀ ਨੇ ਰਾਜਾਂ ਦੀਆਂ ਸਰਕਾਰਾਂ ਨੂੰ ਖੇਤੀਬਾੜੀ ਸਮੇਤ ਕੁਝ ਸ਼ਰਤਾਂ ਅਤੇ ਕਾਰਗੁਜ਼ਾਰੀ ਦੇ ਮਾਪਦੰਡਾਂ ਦੇ ਅਧਾਰ 'ਤੇ ਵਾਧੂ ਉਧਾਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਸਕੋਰਿੰਗ ਪ੍ਰਣਾਲੀ ਵਿੱਚ ਉਨ੍ਹਾਂ ਰਾਜਾਂ ਨੂੰ ਵਧੇਰੇ ਅੰਕ ਦੇਣਾ ਸ਼ਾਮਲ ਹੈ, ਜਿਨ੍ਹਾਂ ਕੋਲ ਖੇਤੀਬਾੜੀ ਕੁਨੈਕਸ਼ਨਾਂ ਲਈ ਬਿਜਲੀ ਸਬਸਿਡੀ ਨਹੀਂ ਹੈ। [caption id="attachment_506380" align="aligncenter" width="300"]200 days completed on the Delhi border of the Kisan Andolan BJP ਸਰਕਾਰ ਕਿਸਾਨਾਂ ਦਾ ਪਰਖ ਰਹੀ ਹੈ ਸਬਰ , ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰ ‘ਤੇ 200 ਦਿਨ ਪੂਰੇ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਇਸ ਹਸਪਤਾਲ 'ਚ ਹੁਣ 15 ਜੂਨ ਤੋਂ ਮਿਲੇਗੀ ਰੂਸ ਦੀ ਵੈਕਸੀਨ Sputnik V ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ 2020 ਦੇ ਡਰਾਫਟ 'ਚ ਸਬਸਿਡੀਆਂ ਨੂੰ ਖਤਮ ਕਰਨ ਦੀਆਂ ਅਜਿਹੀਆਂ ਤਜਵੀਜ਼ਾਂ ਮੌਜੂਦ ਹਨ। ਖੇਤੀ ਸਬਸਿਡੀ ਦੇ ਖ਼ਾਤਮੇ ਲਈ ਨਵਾਂ ਤਾਣਾ ਬੁਣਿਆ ਹੈ। ਕੇਂਦਰ ਨੇ ਬਿਜਲੀ ਸੋਧ ਬਿੱਲ-2020 ਦਾ ਮੰਤਵ ਪੂਰਨ ਲਈ ਇਹ ਤਾਜ਼ਾ ਚਾਲ ਚੱਲੀ ਹੈ। ਹਾਲਾਂਕਿ, ਜਥੇਬੰਦੀਆਂ ਦੀ ਮੰਗ 'ਤੇ ਭਾਰਤ ਸਰਕਾਰ ਨੇ 30 ਦਸੰਬਰ 2020 ਨੂੰ ਬਿੱਲ ਦੇ ਖਰੜੇ ਨੂੰ ਵਾਪਸ ਲੈਣ ਲਈ ਜੁਬਾਨੀ ਭਰੋਸਾ ਵੀ ਦਿੱਤਾ ਸੀ। [caption id="attachment_506382" align="aligncenter" width="300"]200 days completed on the Delhi border of the Kisan Andolan BJP ਸਰਕਾਰ ਕਿਸਾਨਾਂ ਦਾ ਪਰਖ ਰਹੀ ਹੈ ਸਬਰ , ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰ ‘ਤੇ 200 ਦਿਨ ਪੂਰੇ[/caption] ਟਿਕਰੀ ਬਾਰਡਰ 'ਤੇ ਬਣੀ ਮਹਿਲਾ ਸੁਰੱਖਿਆ ਸਮਿਤੀ ਦੇ ਕਨਵੀਨਰ ਡਾ: ਜਗਮਤੀ ਸੰਗਵਾਨ ਹੋਣਗੇ, ਕਮੇਟੀ ਵਿਚ ਹੋਰ ਮੈਂਬਰ ਸੁਦੇਸ਼ ਗੋਯਤ, ਅਮ੍ਰਿਤਾ ਕੁੰਡੂ, ਸੁਮਨ ਹੁੱਡਾ, ਸ਼ਾਰਦਾ ਦੀਕਸ਼ਿਤ ਅਤੇ ਸੁਦੇਸ਼ ਕੰਡੇਲਾ ਹੋਣਗੇ। ਕੱਲ੍ਹ ਪ੍ਰੈੱਸ ਰਿਲੀਜ਼ ਵਿੱਚ ਇੱਕ ਗਲਤੀ ਨਾਲ ਹੋਰ ਫੋਨ ਨੰਬਰ ਦਿੱਤਾ ਗਿਆ, ਸਹੀ ਫੋਨ ਨੰਬਰ 9650463835 'ਤੇ ਫੋਨ ਕਰਦਿਆਂ ਔਰਤਾਂ ਸ਼ਿਕਾਇਤ ਨਿਵਾਰਣ ਲਈ ਇਸ ਕਮੇਟੀ ਕੋਲ ਪਹੁੰਚ ਸਕਦੀਆਂ ਹਨ। [caption id="attachment_506381" align="aligncenter" width="286"]200 days completed on the Delhi border of the Kisan Andolan BJP ਸਰਕਾਰ ਕਿਸਾਨਾਂ ਦਾ ਪਰਖ ਰਹੀ ਹੈ ਸਬਰ , ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰ ‘ਤੇ 200 ਦਿਨ ਪੂਰੇ[/caption] ਹਰਿਆਣਾ 'ਚ ਭਾਜਪਾ ਵੱਲੋਂ ਝੱਜਰ ਵਿਖੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਦਬਾਅ ਤੋਂ ਬਚਣ ਲਈ ਸਮਾਗਮ ਦੇ ਸਮੇਂ ਤੋਂ ਪਹਿਲਾਂ ਤਿਆਰੀ ਕਰਦਿਆਂ ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ।  ਹਾਲਾਂਕਿ, ਵਿਰੋਧ ਕਰ ਰਹੇ ਕਿਸਾਨ ਮੌਕੇ 'ਤੇ ਪਹੁੰਚ ਗਏ ਅਤੇ ਉਸ ਤੋਂ ਬਾਅਦ ਰੱਖੇ ਨੀਂਹ-ਪੱਥਰ ਨੂੰ ਹਟਾ ਦਿੱਤਾ। ਕਿਸਾਨਾਂ ਨੇ ਐਲਾਨ ਕੀਤਾ ਕਿ ਇਹ ਸਥਾਨ ਨਵਾਂ ਵਿਰੋਧ ਸਥਾਨ ਬਣ ਜਾਵੇਗਾ, ਜਿੱਥੋਂ ਝੱਜਰ ਜ਼ਿਲ੍ਹੇ ਵਿੱਚ ਲੋਕ ਵਿਰੋਧੀ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾਣਗੇ। ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ  [caption id="attachment_506380" align="aligncenter" width="300"]200 days completed on the Delhi border of the Kisan Andolan BJP ਸਰਕਾਰ ਕਿਸਾਨਾਂ ਦਾ ਪਰਖ ਰਹੀ ਹੈ ਸਬਰ , ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰ ‘ਤੇ 200 ਦਿਨ ਪੂਰੇ[/caption] ਕਿਸਾਨੀ-ਮੋਰਚਿਆਂ 'ਚ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਹਾੜਾ ਮਨਾਇਆ ਗਿਆ ਹੈ। ਕਿਸਾਨਾਂ ਨੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਨਾ ਲੈਣ ਦਾ ਅਹਿਦ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਖੇਤੀ-ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਕਰਦੇ ਰਹਿਣਗੇ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ ਦੇ ਨਾਲ ਨਾਲ ਦੂਰ-ਦੁਰਾਡੇ ਰਾਜਾਂ ਤੋਂ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਕਿਸਾਨੀ-ਮੋਰਚਿਆਂ 'ਤੇ ਪਹੁੰਚ ਰਹੇ ਹਨ। -PTCNews


Top News view more...

Latest News view more...