ਦੇਸ਼

ਬਾਰਾਮੂਲਾ 'ਚ ਮੁਕਾਬਲੇ ਦੌਰਾਨ 3 ਪਾਕਿਸਤਾਨੀ ਅੱਤਵਾਦੀ ਹਲਾਕ, ਪੁਲਿਸ ਮੁਲਾਜ਼ਮ ਸ਼ਹੀਦ

By Ravinder Singh -- May 25, 2022 12:34 pm

ਸ੍ਰੀਨਗਰ : ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅੱਜ ਹੋਏ ਮੁਕਾਬਲੇ ਵਿੱਚ ਤਿੰਨ ਪਾਕਿਸਤਾਨੀ ਦਹਿਸ਼ਤਗਰਦ ਮਾਰੇ ਗਏ ਤੇ ਜੰਮੂ-ਕਸ਼ਮੀਰ ਦਾ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ। ਫੌਜ ਅਤੇ ਅੱਤਵਾਦੀਆਂ ਵਿੱਚ ਮੁਕਾਬਲੇ ਕਾਫੀ ਦੇਰ ਚੱਲਦਾ ਰਿਹਾ। ਬਾਰਾਮੂਲਾ ਦੇ ਕਰੀਰੀ ਇਲਾਕੇ 'ਚ ਨਜੀਭਾਟ ਕਰਾਸਿੰਗ 'ਤੇ ਬੁੱਧਵਾਰ ਸਵੇਰੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚਕਾਰ ਤਿੰਨ ਪਾਕਿਸਤਾਨੀ ਅੱਤਵਾਦੀ ਮਾਰੇ ਗਏ।

ਬਾਰਾਮੂਲਾ 'ਚ ਮੁਕਾਬਲੇ ਦੌਰਾਨ 3 ਪਾਕਿਸਤਾਨੀ ਅੱਤਵਾਦੀ ਹਲਾਕ, ਪੁਲਿਸ ਮੁਲਾਜ਼ਮ ਸ਼ਹੀਦਆਈਜੀਪੀ ਕਸ਼ਮੀਰ ਵਿਜੈ ਕੁਮਾਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਇਹ ਮੁਕਾਬਲਾ ਕਾਫੀ ਦੇਰ ਚੱਲਦਾ ਰਿਹਾ। ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਸੁਰੱਖਿਆ ਮੁਲਾਜ਼ਮਾਂ ਨੇ ਘੇਰਾਬੰਦੀ ਕੀਤੀ ਤਾਂ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਅੱਤਵਾਦੀਆਂ ਦੀਆਂ ਗੋਲ਼ੀਆਂ ਨਾਲ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ, ਜਦਕਿ ਭਾਰਤੀ ਸੁਰੱਖਿਆ ਕਰਮੀਆਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਜਿਨ੍ਹਾਂ ਦੇ ਪਾਕਿਸਤਾਨੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਬਾਰਾਮੂਲਾ 'ਚ ਮੁਕਾਬਲੇ ਦੌਰਾਨ 3 ਪਾਕਿਸਤਾਨੀ ਅੱਤਵਾਦੀ ਹਲਾਕ, ਪੁਲਿਸ ਮੁਲਾਜ਼ਮ ਸ਼ਹੀਦਕਸ਼ਮੀਰ ਜ਼ੋਨ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੈ ਕੁਮਾਰ ਨੇ ਟਵੀਟ ਕੀਤਾ, ‘ਤਿੰਨ ਪਾਕਿਸਤਾਨੀ ਅੱਤਵਾਦੀ ਮਾਰੇ ਗਏ। ਇਸ ਮੌਕੇ ਮੁਕਾਬਲੇ ਵਿੱਚ ਜੇਕੇਪੀ ਦਾ ਜਵਾਨ ਵੀ ਸ਼ਹਾਦਤ ਪ੍ਰਾਪਤ ਕਰ ਗਿਆ। ਹਥਿਆਰ ਤੇ ਗੋਲਾ ਬਾਰੂਦ ਸਮੇਤ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।’ ਜਾਣਕਾਰੀ ਮੁਤਾਬਕ ਇਸ ਸਮੇਂ ਅੱਤਵਾਦੀ ਕਸ਼ਮੀਰ ਘਾਟੀ 'ਚ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਬਾਰਾਮੂਲਾ 'ਚ ਮੁਕਾਬਲੇ ਦੌਰਾਨ 3 ਪਾਕਿਸਤਾਨੀ ਅੱਤਵਾਦੀ ਹਲਾਕ, ਪੁਲਿਸ ਮੁਲਾਜ਼ਮ ਸ਼ਹੀਦਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਨੂੰ ਨਾਕਾਮ ਕਰਨ ਲਈ ਭਾਰਤੀ ਫੌਜ ਕੰਮ ਕਰ ਰਹੀ ਹੈ। ਦੱਸਿਆ ਗਿਆ ਹੈ ਕਿ ਮਾਰੇ ਗਏ ਪਾਕਿਸਤਾਨੀ ਅੱਤਵਾਦੀ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਵਿਚ ਸਨ। ਸਰਹੱਦ ਪਾਰ ਤੋਂ ਵੱਡੀ ਮਾਤਰਾ 'ਚ ਹਥਿਆਰ ਭੇਜੇ ਜਾ ਰਹੇ ਹਨ, ਪਿਛਲੇ ਦਿਨੀਂ ਅੱਤਵਾਦੀਆਂ ਨੇ ਅਮਰਨਾਥ ਯਾਤਰਾ ਨੂੰ ਲੈ ਕੇ ਵੀ ਧਮਕੀ ਦਿੱਤੀ ਸੀ। ਇਸ ਲਈ ਸੁਰੱਖਿਆ ਬਲ ਲਗਾਤਾਰ ਸਰਗਰਮ ਹਨ ਅਤੇ ਅਜਿਹੀ ਹਰ ਹਰਕਤ 'ਤੇ ਨਜ਼ਰ ਰੱਖ ਰਹੇ ਹਨ। ਭਾਰਤੀ ਅੱਤਵਾਦੀਆਂ ਨੂੰ ਨਾਕਾਮ ਕਰਨ ਲਈ ਇਥੇ ਹਮੇਸ਼ਾ ਤਾਇਨਾਤ ਰਹਿੰਦੀ ਹੈ।

ਇਹ ਵੀ ਪੜ੍ਹੋ : ਆਟੋ ਰਿਪੇਅਰ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ

  • Share