ਪੰਜਾਬ

ਰੋਪੜ ਦੇ ਸਰਸਾ ਨੰਗਲ ਨਜ਼ਦੀਕ ਵਾਪਰਿਆ ਵੱਡਾ ਹਾਦਸਾ, 3 ਵਿਅਕਤੀਆਂ ਦੀ ਮੌਕੇ 'ਤੇ ਹੋਈ ਮੌਤ

By Riya Bawa -- August 21, 2022 11:44 am -- Updated:August 21, 2022 11:48 am

ਭਰਤਗੜ੍ਹ: ਪੰਜਾਬ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵਿਚਾਲੇ ਅੱਜ ਤਾਜਾ ਮਾਮਲਾ ਰੋਪੜ ਦੇ ਸਰਸਾ ਨੰਗਲ ਦੇ ਨਜ਼ਦੀਕ ਵਾਪਰਿਆ ਹੈ ਜਿਥੇ ਇੱਕ ਟਿੱਪਰ ਦੇ ਪਿੱਛੇ ਅਲਟੋ ਕਾਰ ਵੱਜਣ ਦੇ ਨਾਲ ਕਾਰ ਸਵਾਰ 3 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ। ਇਹ ਘਟਨਾ ਅੱਜ ਕਰੀਬ 9:30 ਵਜੇ ਵਾਪਰੀ ਹੈ।

ਰੋਪੜ ਦੇ ਸਰਸਾ ਨੰਗਲ ਨਜ਼ਦੀਕ ਵਾਪਰਿਆ ਵੱਡਾ ਹਾਦਸਾ, 3 ਵਿਅਕਤੀਆਂ ਦੀ ਮੌਕੇ 'ਤੇ ਹੋਈ ਮੌਤ

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਿੰਨੋ ਨੌਜਵਾਨ ਕਾਰ 'ਚ ਸਵਾਰ ਹੋ ਕੇ ਰੂਪਨਗਰ ਵੱਲ ਜਾ ਰਹੇ ਸਨ। ਭਰਤਗੜ੍ਹ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ ਹੈ। ਮ੍ਰਿਤਕ ਵਿਅਕਤੀ ਫੋਟੋਗ੍ਰਾਫ਼ਰ ਦੱਸੇ ਜਾ ਰਹੇ ਹਨ। ਮਰਨ ਵਾਲੇ ਵਿਅਕਤੀ ਨਯਾ ਨੰਗਲ ਦੇ ਨਾਲ ਸੰਬੰਧਿਤ ਹਨ।

ਰੋਪੜ ਦੇ ਸਰਸਾ ਨੰਗਲ ਨਜ਼ਦੀਕ ਵਾਪਰਿਆ ਵੱਡਾ ਹਾਦਸਾ, 3 ਵਿਅਕਤੀਆਂ ਦੀ ਮੌਕੇ 'ਤੇ ਹੋਈ ਮੌਤ

ਇਹ ਵੀ ਪੜ੍ਹੋ: ਮੀਂਹ ਨੇ ਹਿਮਾਚਲ 'ਚ ਮਚਾਈ ਤਬਾਹੀ, ਪਿਛਲੇ 14 ਸਾਲਾਂ ਦਾ ਤੋੜਿਆ ਰਿਕਾਰਡ, 19 ਲੋਕਾਂ ਦੀ ਮੌਤ, 9 ਲਾਪਤਾ

-PTC News

  • Share