ਹਰਿਆਣਾ

ਅੰਬਾਲਾ 'ਚ 3 ਟੂਰਿਸਟ ਬੱਸਾਂ ਦੀ ਹੋਈ ਭਿਆਨਕ ਟੱਕਰ, 5 ਦੀ ਮੌਕੇ 'ਤੇ ਹੀ ਮੌਤ, 10 ਜ਼ਖ਼ਮੀ

By Riya Bawa -- December 27, 2021 12:37 pm -- Updated:December 27, 2021 12:41 pm

ਅੰਬਾਲਾ: ਹਰਿਆਣਾ ਦੇ ਅੰਬਾਲਾ-ਦਿੱਲੀ ਹਾਈਵੇਅ 'ਤੇ ਸੋਮਵਾਰ ਸਵੇਰੇ ਹੋਏ ਇੱਕ ਵੱਡੇ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸਵੇਰੇ 3 ਵਜੇ ਕਟੜਾ ਤੋਂ ਦਿੱਲੀ ਜਾ ਰਹੀਆਂ 3 ਟੂਰਿਸਟ ਡੀਲਕਸ ਬੱਸਾਂ ਆਪਸ 'ਚ ਟਕਰਾ ਗਈਆਂ। ਇਹ ਹਾਦਸਾ ਅੱਗੇ ਜਾ ਰਹੀ ਬੱਸ ਦੇ ਡਰਾਈਵਰ ਦੇ ਅਚਾਨਕ ਝਪਕੀ ਲੈਣ ਕਾਰਨ ਵਾਪਰਿਆ। ਲੋਕਾਂ ਨੇ ਪੁਲਸ ਨਾਲ ਮਿਲ ਕੇ ਕਾਫੀ ਜੱਦੋ ਜਹਿਦ ਤੋਂ ਬਾਅਦ ਬੱਸ 'ਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ।

ambala road accident ambala Chandigarh Delhi Highway , अंबाला सड़क हादसा, अंबाला में सड़क हादसा, चंडीगढ़ दिल्ली हाईवे पर सड़क हादसा, सड़क हादसा

ਮਰਨ ਵਾਲਿਆਂ ਵਿੱਚ ਦੋ ਛੱਤੀਸਗੜ੍ਹ, ਇੱਕ ਝਾਰਖੰਡ ਅਤੇ ਇੱਕ ਉੱਤਰ ਪ੍ਰਦੇਸ਼ ਦਾ ਸੀ। ਪੰਜਵੇਂ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਦੇ ਸਮੇਂ ਸਾਰੇ ਯਾਤਰੀ ਸੌਂ ਰਹੇ ਸਨ। ਜਦੋਂ ਸਾਹਮਣੇ ਵਾਲੀ ਬੱਸ ਅਚਾਨਕ ਰੁਕ ਗਈ ਤਾਂ ਪਿਛਲੀਆਂ ਦੋਵੇਂ ਬੱਸਾਂ ਉਸ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਛੱਤੀਸਗੜ੍ਹ ਅਤੇ ਝਾਰਖੰਡ ਦੇ ਲੋਕ ਵੀ ਸ਼ਾਮਲ ਹਨ। ਤਿੰਨੋਂ ਬੱਸਾਂ ਇੱਕ ਦੂਜੇ ਦੇ ਪਿੱਛੇ ਚੱਲ ਰਹੀਆਂ ਸਨ, ਜਿਸ ਕਾਰਨ ਵੱਡੇ ਹਾਦਸੇ ਤੋਂ ਬਾਅਦ ਵੀ ਹਾਈਵੇਅ ’ਤੇ ਆਵਾਜਾਈ ਜਾਰੀ ਰਹੀ।

ambala road accident ambala Chandigarh Delhi Highway , अंबाला सड़क हादसा, अंबाला में सड़क हादसा, चंडीगढ़ दिल्ली हाईवे पर सड़क हादसा, सड़क हादसा

ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਕਟੜਾ ਤੋਂ ਸਲੀਪਰ ਟੂਰਿਸਟ ਡੀਲਕਸ ਕੋਚ (ਐੱਚ.ਆਰ.38ਏ.ਬੀ.2234) ਐਤਵਾਰ ਸ਼ਾਮ ਨੂੰ ਨਵੀਂ ਦਿੱਲੀ ਲਈ ਰਵਾਨਾ ਹੋਈ। ਦੋ ਹੋਰ ਸਲੀਪਰ ਬੱਸਾਂ (UP22T8353) ਅਤੇ (RJ18PB2054) ਨੇ ਵੀ ਨਵੀਂ ਦਿੱਲੀ ਲਈ ਉਸ ਦਾ ਪਿੱਛਾ ਕੀਤਾ। ਸੋਮਵਾਰ ਤੜਕੇ 3 ਵਜੇ ਜਦੋਂ ਕਾਫਲੇ ਦੇ ਰੂਪ 'ਚ ਚੱਲ ਰਹੀਆਂ ਤਿੰਨ ਬੱਸਾਂ ਅੰਬਾਲਾ ਸ਼ਹਿਰ ਦੇ ਨੈਸ਼ਨਲ ਹਾਈਵੇ 'ਤੇ ਸਥਿਤ ਹੀਲਿੰਗ ਟੱਚ ਹਸਪਤਾਲ ਕੋਲ ਪਹੁੰਚੀਆਂ ਤਾਂ ਸਾਹਮਣੇ ਤੋਂ ਆ ਰਹੀ ਬੱਸ ਦੇ ਡਰਾਈਵਰ ਨੂੰ ਨੀਂਦ ਆ ਗਈ ਅਤੇ ਉਸ ਦਾ ਪੈਰ ਬ੍ਰੇਕ 'ਤੇ ਜਾ ਡਿੱਗਿਆ।

ambala road accident ambala Chandigarh Delhi Highway , अंबाला सड़क हादसा, अंबाला में सड़क हादसा, चंडीगढ़ दिल्ली हाईवे पर सड़क हादसा, सड़क हादसा

ਹਾਈਵੇਅ 'ਤੇ ਚੱਲ ਰਹੀ ਤੇਜ਼ ਰਫ਼ਤਾਰ ਬੱਸ ਦੇ ਅਚਾਨਕ ਰੁਕ ਜਾਣ ਕਾਰਨ ਪਿੱਛੇ ਆ ਰਹੀਆਂ ਦੋਵੇਂ ਬੱਸਾਂ ਦੇ ਡਰਾਈਵਰਾਂ ਨੂੰ ਸੰਭਾਲ ਨਾ ਸਕੀ ਅਤੇ ਉਹ ਆਪਸ ਵਿੱਚ ਟਕਰਾ ਗਈਆਂ। ਯੂਪੀ ਨੰਬਰ ਵਾਲੀ ਟੂਰਿਸਟ ਬੱਸ ਦੋ ਹੋਰ ਬੱਸਾਂ ਦੇ ਵਿਚਕਾਰ ਆ ਕੇ ਬੁਰੀ ਤਰ੍ਹਾਂ ਨਾਲ ਕੁਚਲ ਗਈ ਅਤੇ ਸਵਾਰ 4 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਾ ਪੰਜਵਾਂ ਵਿਅਕਤੀ ਹਰਿਆਣਾ ਨੰਬਰ ਵਾਲੀ ਸਾਹਮਣੇ ਤੋਂ ਚੱਲ ਰਹੀ ਬੱਸ ਵਿੱਚ ਸਵਾਰ ਸੀ। ਇਸ ਹਾਦਸੇ 'ਚ 10 ਹੋਰ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ।

-PTC News

  • Share