ਮੁੱਖ ਸਫਾ

36 ਇੰਚ ਦਾ ਲਾੜਾ ਤੇ 31 ਇੰਚ ਦੀ ਲਾੜੀ, ਪਹਿਲਾਂ ਟੁੱਟਿਆ ਫਿਰ ਮੁਕੰਮਲ ਹੋਇਆ ਵਿਆਹ

By Jasmeet Singh -- May 27, 2022 1:07 pm -- Updated:May 27, 2022 1:30 pm

ਮੁੰਬਈ, 27 ਮਈ: ਮਹਾਰਾਸ਼ਟਰ ਦੇ ਜਲਗਾਓਂ ਸ਼ਹਿਰ ਵਿੱਚ ਇੱਕ ਵਿਆਹ ਵਿਸ਼ਵ ਭਰ ਵਿਚ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਵਿਆਹ ਦੀ ਖਾਸੀਅਤ ਇਹ ਰਹੀ ਕਿ ਇਸ ਵਿੱਚ ਲਾੜੇ ਦੀ ਲੰਬਾਈ 36 ਇੰਚ ਅਤੇ ਲਾੜੀ ਦੀ ਲੰਬਾਈ 31 ਇੰਚ ਸੀ।

ਇਹ ਵੀ ਪੜ੍ਹੋ: ਬਰਖ਼ਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਤੋਂ ਈਡੀ ਕਰ ਸਕਦੀ ਪੁੱਛਗਿੱਛ !

ਦਰਅਸਲ ਜਲਗਾਓਂ ਦੇ ਸੰਦੀਪ ਸਪਕਾਲੇ ਦੀ ਲੰਬਾਈ 36 ਇੰਚ ਅਤੇ ਉੱਜਵਲਾ ਦੀ ਲੰਬਾਈ 31 ਇੰਚ ਹੈ। ਦੋਵਾਂ ਦਾ ਵੀਰਵਾਰ ਨੂੰ ਵਿਆਹ ਮੁਕੰਮਲ ਹੋਇਆ ਹੈ ਜਿਸਨੂੰ ਵੇਖ ਕੇ ਅਤੇ ਜਿਸ ਵਾਰੇ ਜਾਣ ਕੇ ਹਰ ਕੋਈ ਕਹਿ ਰਿਹਾ ਹੈ ਵਾਹ ਰੱਬਾ ਕਮਾਲ ਕਰ ਛੱਡੀ ਹੈ।

ਦੱਸ ਦੇਈਏ ਕੇ ਸੰਦੀਪ ਦਾ ਕੋਈ ਭੈਣ-ਭਰਾ ਨਹੀਂ ਹੈ ਬਲਕਿ ਉਸਦੇ ਮਾਤਾ-ਪਿਤਾ ਵੀ ਸਾਧਾਰਨ ਕੱਦ ਦੇ ਹਨ। ਉੱਥੇ ਉੱਜਵਲਾ ਦੀਆਂ ਤਿੰਨ ਹੋਰ ਭੈਣਾਂ ਅਤੇ ਇੱਕ ਭਰਾ ਹਨ। ਉਸਦੇ ਮਾਤਾ-ਪਿਤਾ ਸਮੇਤ ਉਸਦੇ ਭਰਾ ਅਤੇ ਭੈਣਾਂ ਵੀ ਆਮ ਕੱਦ ਦੇ ਹਨ।

ਉੱਜਵਲਾ ਅਤੇ ਸੰਦੀਪ ਦੇ ਪਰਿਵਾਰ ਵਾਲੇ ਦੋਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਚਿੰਤਤ ਰਹਿੰਦੇ ਸਨ। ਲੰਬਾਈ ਘੱਟ ਹੋਣ ਕਾਰਨ ਦੋਹਾਂ ਦਾ ਵਿਆਹ ਨਹੀਂ ਹੋ ਪਾ ਰਿਹਾ ਸੀ। ਪਰ ਇੱਕ ਪੁਰਾਣੀ ਕਹਾਵਤ ਹੈ ਕਿ ਵਿਆਹ ਦੀਆਂ ਗੰਢਾਂ ਸਵਰਗ ਵਿੱਚ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦੀ ਕਹਾਣੀ ਨੂੰ ਵੇਖ ਇੰਜ ਲੱਗਦਾ ਵੀ ਸੌ ਫ਼ੀਸਦ ਸੱਚ ਹੈ, ਜੋੜੀਆਂ ਸਵਰਗਾਂ 'ਚ ਹੀ ਬੰਦਿਆਂ ਹਨ। ਨਹੀਂ ਤਾਂ ਕੌਣ ਸੋਚ ਸਕਦਾ ਵੀ ਇਹੋ ਜਿਹੀ ਪਰਿਵਾਰਾਂ 'ਚੋਂ ਸਿਰਫ ਇਨ੍ਹਾਂ ਦੋਵਾਂ ਦਾ ਹੀ ਕੱਦ ਬੌਣਾ ਨਿਕਲਿਆ, ਨਾ ਜਾਣੇ ਰੱਬ ਦੀ ਕੀ ਰਮਜ਼ ਹੋਵੇ।

ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵਿੱਢੀ ਮੁਹਿੰਮ ਨਾਲ ਭਰੇਗਾ ਸਰਕਾਰੀ ਖਜ਼ਾਨਾ - ਹਰਜੋਤ ਸਿੰਘ ਬੈਂਸ

ਹਾਲਾਂਕਿ ਦੋਵਾਂ ਦਾ ਵਿਆਹ ਇੰਨਾ ਆਸਾਨ ਨਹੀਂ ਸੀ ਜਿੰਨਾ ਆਮ ਹੁੰਦਾ ਹੈ। ਰਿਸ਼ਤਾ ਜੋੜਨ ਤੋਂ ਬਾਅਦ ਸੰਦੀਪ ਅਤੇ ਉੱਜਵਲਾ ਦਾ ਵਿਆਹ ਇੱਕ ਵਾਰੀ ਅਚਾਨਕ ਟੁੱਟ ਵੀ ਗਿਆ ਸੀ। ਕਿਉਂਕਿ ਉੱਜਵਲਾ ਦੇ ਪਿਤਾ ਨੂੰ ਸੰਦੀਪ ਦੇ ਕੰਮਕਾਜ ਬਾਰੇ ਕੁੱਝ ਸ਼ੰਕਾਵਾਂ ਸਨ ਪਰ ਸ਼ੰਕਿਆਂ ਦੀ ਨਿਵਿਰਤੀ ਤੋਂ ਬਾਅਦ ਅਖੀਰਕਾਰ ਇਹ ਵਿਆਹ ਮੁਕੰਮਲ ਹੋ ਹੀ ਗਿਆ।

-PTC News

  • Share