ਮੁੱਖ ਖਬਰਾਂ

16 ਕਿਲੋਂ ਹੈਰੋਇਨ ਸਮੇਤ 4 ਨਸ਼ਾ ਤਸਕਰ ਗ੍ਰਿਫ਼ਤਾਰ

By Pardeep Singh -- July 01, 2022 4:32 pm
 ਗੁਰਦਾਸਪੁਰ: ਦੀਨਾਨਗਰ ਪੁਲਿਸ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਚਾਰ ਤਸਕਰਾਂ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਹਨਾ ਫੜੇ ਗਏ ਤਸਕਰਾਂ ਦੇ ਕੋਲੋਂ 16 ਕਿਲੋ ਤੋਂ ਵੱਧ ਦੀ ਹੈਰੋਇਨ ਬਰਾਮਦ ਹੋਈ ਹੈ ਜਿਸਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਕਰੋੜਾਂ ਵਿਚ ਹੈ ਅਤੇ ਇਹ ਤਸਕਰ 2 ਇਨੋਵਾ ਗੱਡੀਆਂ ਵਿਚ ਜੰਮੂ ਪੁੱਛ ਤੋਂ ਨਸ਼ੇ ਦੀ ਖੇਪ ਲੈਕੇ ਤਰਨਤਾਰਨ ਰਹੇ ਸ਼ਨ ਜਿਹਨਾਂ ਨੂੰ ਮੁਖਬਰ ਖਾਸ ਤੋਂ ਮਿਲੀ ਇਤਲਾਹ ਤੋਂ ਬਾਅਦ ਪਨਿਆੜ ਨੇੜੇ ਨਾਕੇਬੰਦੀ ਕਰ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਹਨਾਂ ਤਸਕਰਾਂ ਵਲੋਂ ਗੱਡੀ ਵਿਚ ਹੈਰੋਇਨ ਲਕਾਉਣ ਲਈ ਖੁਫੀਆ ਰਿਪੋਰਟ ਮਿਲੀ ਸੀ।
ਪੁਲਿਸ ਅਧਿਕਾਰੀ  ਹਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਤਸਕਰਾਂ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਨਾਕੇਬੰਦੀ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਲਕੀਤ ਸਿੰਘ ਵਾਸੀ ਚੀਮਾ ਕਲਾਂ ਥਾਣਾ ਸਰਾਏ ਅਮਾਨਤਖਾਂ ਜਿਲਾ ਤਰਨ ਤਾਰਨ ਜਿਸਦੇ ਸਬੰਧ ਪਾਕਿਸਤਾਨ ਵਿੱਚ ਬੈਠੇ ਸਮਗਲਰਾਂ ਨਾਲ ਹਨ ਤੇ ਇਹ ਵਾਇਆ ਜੰਮੂ ਕਸਮੀਰ ਆਪਣੇ ਬੰਦੇ ਭੇਜ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ।
ਇਸਨੇ ਅੱਜ ਵੀ ਗੁਰਦਿੱਤ ਸਿੰਘ ਗਿੱਤਾ ਅਤੇ ਭੋਲਾ ਸਿੰਘ ਵਾਸੀ ਚੀਮਾ ਕਲਾਂ ਨੂੰ ਇਨੋਵਾ ਕਰਿਸਟਾ ਗੱਡੀ  ਮਨਜਿੰਦਰ ਸਿੰਘ ਮੰਨਾ ਅਤੇ ਕੁਲਦੀਪ ਸਿੰਘ ਗੀਵੀ, ਤਰਨ ਤਾਰਨ ਨੂੰ ਇਨੋਵਾ ਗੱਡੀ ਤੇ ਜੰਮੂ ਵੱਲ ਹੈਰੋਇਨ ਲੈਣ ਭੇਜਿਆ ਹੋਇਆ ਹੈ ਜੋ ਉੱਕਤ ਦੋਸੀ ਜੰਮੂ ਵਲੋਂ ਆਪਣੀਆਂ ਗੱਡੀਆਂ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਵਾਪਿਸ ਇਧਰ ਨੂੰ ਆ ਰਹੇ ਹਨ। ਇਹ ਸੂਚਨਾ ਪੱਕੀ ਹੋਣ ਤੇ ਪੁਲਿਸ ਵੱਲੋਂ ਹਾਈਵੇ ਤੇ ਬਾਈਪਾਸ ਨੇੜੇ ਸਖ਼ਤ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਇਸੇ ਦੌਰਾਨ ‌ਦੋ ਗੱਡੀਆਂ ਤੇ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਇਹਨਾਂ ਚਾਰਾਂ ਵਿਕਅਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

-PTC News

  • Share