ਕੈਪਟਨ ਦੇ 6 ਉਮੀਦਵਾਰਾਂ ਦਾ ਕੈਪਟਨ ਦੇ ਚੋਣ ਨਿਸ਼ਾਨ ਹੇਠਾਂ ਚੋਣ ਲੜਨ ਤੋਂ ਇਨਕਾਰ
ਇਹ ਵੀ ਪੜ੍ਹੋ: ਕੈਨੇਡਾ ਵੱਲੋਂ ਭਾਰਤੀ ਯਾਤਰੀਆਂ ਲਈ ਟੈਸਟਿੰਗ ਨਿਯਮਾਂ 'ਚ ਢਿੱਲ
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹਾਸਿਲ ਹੋਈ ਹੈ ਕਿ ਇਨ੍ਹਾਂ ਛੇ ਉਮੀਦਵਾਰਾਂ ਦਾ ਸ਼ਹਿਰੀ ਹਲਕਾ ਹੋਣ ਕਾਰਨ ਉਨ੍ਹਾਂ ਭਾਜਪਾ ਦੇ ਚਿੰਨ ਜਾਨੀ ਕਮਲ ਦੇ ਫੁੱਲ ਹੇਠਾਂ ਚੋਣ ਲੜਨ ਦੀ ਇੱਛਾ ਜਤਾਈ ਹੈ।
ਦੱਸਿਆ ਜਾ ਰਿਹਾ ਕਿ ਉਮੀਦਵਾਰਾਂ ਦੀ ਇੱਛਾ ਅੱਗੇ ਕੈਪਟਨ ਅਮਰਿੰਦਰ ਸਿੰਘ ਬੇਬੱਸ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਬਲਵੰਤ ਸਿੰਘ ਰਾਜੋਆਣਾ ਨੂੰ ਪਿਤਾ ਦੇ ਭੋਗ 'ਤੇ ਜਾਣ ਲਈ ਹਾਈਕੋਰਟ ਨੇ ਦਿੱਤੀ ਮਨਜ਼ੂਰੀ
ਇਹ ਵੀ ਜਾਣਕਾਰੀ ਹਾਸਿਲ ਹੋਈ ਹੈ ਕਿ ਫਿਲਹਾਲ ਭਾਜਪਾ ਨੇ ਇਸ ਮੁੱਦੇ 'ਤੇ ਆਪਣੇ ਵੱਲੋਂ ਹਾਮੀ ਨਹੀਂ ਭਰੀ ਹੈ। ਇਨ੍ਹਾਂ ਛੇ ਉਮੀਦਵਾਰਾਂ 'ਚ ਬਠਿੰਡਾ ਸ਼ਹਿਰੀ ਤੋਂ ਰਾਜ ਕੁਮਾਰ ਲੰਬੜਦਾਰ, ਲੁਧਿਆਣਾ ਪੂਰਬੀ ਤੋਂ ਜਗਮੋਹਨ ਸ਼ਰਮਾ, ਲੁਧਿਆਣਾ ਦੱਖਣੀ ਤੋਂ ਸਤਿੰਦਰਪਾਲ ਸਿੰਘ ਅਤੇ ਆਤਮ ਨਗਰ ਤੋਂ ਪ੍ਰੇਮ ਮਿੱਤਲ ਸ਼ਾਮਲ ਦੱਸੇ ਜਾ ਰਹੇ ਹਨ।
- PTC News