ਮੁੱਖ ਖਬਰਾਂ

ਪਨਗ੍ਰੇਨ ਦੇ ਗੁਦਾਮ 'ਚੋਂ ਗਾਇਬ ਹੋਈ 6043 ਕੁਇੰਟਲ ਕਣਕ

By Ravinder Singh -- July 08, 2022 4:11 pm

ਜਲੰਧਰ : ਨਕੋਦਰ ਸਥਿਤ ਪਨਗਰੇਨ ਦੇ ਗੋਦਾਮ ਵਿੱਚੋਂ 6043 ਕੁਇੰਟਲ ਸਰਕਾਰੀ ਕਣਕ ਗਾਇਬ ਹੋ ਗਈ ਹੈ। ਕਰੀਬ ਸਵਾ ਕਰੋੜ ਰੁਪਏ ਦੀ ਕਣਕ ਗਾਇਬ ਹੋਣ ਦੇ ਮਾਮਲੇ ਵਿੱਚ ਫੂਡ ਸਪਲਾਈ ਵਿਭਾਗ ਦੇ ਦੋ ਇੰਸਪੈਕਟਰਾਂ ਉਪਰ ਪਰਚਾ ਦਰਜ ਹੋਇਆ ਹੈ। ਡਿਸਟ੍ਰਿਕ ਫੂਡ ਸਪਲਾਈ ਅਫਸਰ ਹਰਵੀਨ ਕੌਰ ਵੱਲੋਂ ਚੈਕਿੰਗ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਹੈ।

ਪਨਗ੍ਰੇਨ ਦੇ ਗੁਦਾਮ 'ਚੋਂ ਗਾਇਬ ਹੋਈ 6043 ਕੁਇੰਟਲ ਕਣਕਦੋ ਰੁਪਏ ਕਿਲੋ ਵਾਲੀ ਸਰਕਾਰੀ ਕਣਕ ਦੀਆਂ 14000 ਬੋਰੀਆਂ ਅਤੇ ਭਾਰਤ ਸਰਕਾਰ ਦੀ ਕਣਕ ਦੀਆਂ 3450 ਬੋਰੀਆਂ ਘੱਟ ਪਾਈਆਂ ਗਈਆਂ ਹਨ। ਜ਼ਿਲ੍ਹਾ ਫੂਡ ਸਪਲਾਈ ਅਫਸਰ ਹਰਵੀਨ ਕੌਰ ਦੀ ਸਿਫ਼ਾਰਿਸ਼ 'ਤੇ ਦਿਹਾਤੀ ਪੁਲਿਸ ਵੱਲੋਂ ਫੂਡ ਸਪਲਾਈ ਇੰਸਪੈਕਟਰ ਦਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।

ਪਨਗ੍ਰੇਨ ਦੇ ਗੁਦਾਮ 'ਚੋਂ ਗਾਇਬ ਹੋਈ 6043 ਕੁਇੰਟਲ ਕਣਕਪੁਲਿਸ ਨੇ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿੰਜੋ ਆਬੇ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ

  • Share