Advertisment

ਤਾਈਵਾਨ 'ਚ 7.2 ਤੀਬਰਤਾ ਦਾ ਭੂਚਾਲ, 24 ਘੰਟਿਆਂ 'ਚ 100 ਵਾਰ ਹਿੱਲੀ ਧਰਤੀ

author-image
Pardeep Singh
Updated On
New Update
ਤਾਈਵਾਨ 'ਚ 7.2 ਤੀਬਰਤਾ ਦਾ ਭੂਚਾਲ, 24 ਘੰਟਿਆਂ 'ਚ 100 ਵਾਰ ਹਿੱਲੀ ਧਰਤੀ
Advertisment
Taiwan Earthquake: ਤਾਈਵਾਨ ਵਿੱਚ ਪਿਛਲੇ 24 ਘੰਟਿਆਂ 'ਚ 100 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਤੀਬਰਤਾ ਵਧਦੀ ਜਾ ਰਹੀ ਹੈ। ਸ਼ਨੀਵਾਰ ਨੂੰ ਜਿੱਥੇ 6.5 ਤੀਬਰਤਾ ਦਾ ਭੂਚਾਲ ਆਇਆ, ਉੱਥੇ ਐਤਵਾਰ ਨੂੰ ਇਸਦੀ ਤੀਬਰਤਾ 7.2 ਮਾਪੀ ਗਈ। ਭੂਚਾਲ ਦਾ ਕੇਂਦਰ ਯੂਜਿੰਗ ਪ੍ਰਾਂਤ ਹੈ।  11 ਤੋਂ ਵੱਧ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਭੂਚਾਲ ਦੇ ਹੋਰ ਵੀ ਝਟਕੇ ਮਹਿਸੂਸ ਕੀਤੇ ਜਾ ਸਕਦੇ ਹਨ। ਅਧਿਕਾਰਤ ਤੌਰ 'ਤੇ ਸਰਕਾਰ ਕੁਝ ਵੀ ਕਹਿਣ ਦੀ ਸਥਿਤੀ 'ਚ ਨਹੀਂ ਹੈ।
Advertisment
publive-image ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਦੇ ਕੇਂਦਰ ਦੇ ਨੇੜੇ ਇਕ ਦੋ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਗਈ। ਰਾਜਧਾਨੀ ਤਾਈਪੇ ਦੇ ਟਾਪੂ ਦੇ ਉੱਤਰੀ ਸਿਰੇ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੁਨਾਮੀ ਅਲਰਟ ਤੋਂ ਬਾਅਦ ਖ਼ਤਰਾ ਵਧ ਗਿਆ ਹੈ। ਜੇਕਰ ਸੁਨਾਮੀ ਆਉਂਦੀ ਹੈ, ਤਾਂ ਇਹ ਜਪਾਨ ਤਕ ਬਹੁਤ ਤਬਾਹੀ ਮਚਾ ਸਕਦੀ ਹੈ। ਤਾਈਵਾਨ ਦੀ ਤਾਈਤੁੰਗ ਕਾਉਂਟੀ 'ਚ ਸ਼ਨੀਵਾਰ ਰਾਤ ਨੂੰ 6.4 ਤੀਬਰਤਾ ਦਾ ਭੂਚਾਲ ਆਇਆ ਅਤੇ ਕਈ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਵੀ ਤਾਇਵਾਨ ਵਿੱਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਦੇ ਅਨੁਸਾਰ ਸੁਨਾਮੀ ਦੀਆਂ ਸ਼ੁਰੂਆਤੀ ਲਹਿਰਾਂ ਸ਼ਾਮ 4:10 ਵਜੇ ਤਾਈਵਾਨ ਤੋਂ ਲਗਭਗ 110 ਕਿਲੋਮੀਟਰ (70 ਮੀਲ) ਪੂਰਬ ਵਿੱਚ ਜਾਪਾਨ ਦੇ ਪੱਛਮੀ ਟਾਪੂ ਯੋਨਾਗੁਨੀ ਟਾਪੂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ: 'ਆਪ' ਵੱਲੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ publive-image -PTC News
7-2-magnitude-earthquake-in-taiwan 100-earthquakes-in-24-hours
Advertisment

Stay updated with the latest news headlines.

Follow us:
Advertisment