ਮੁੱਖ ਖਬਰਾਂ

ਲੱਦਾਖ 'ਚ ਵੱਡਾ ਸੜਕ ਹਾਦਸਾ, ਸ਼ਿਓਕ ਨਦੀ 'ਚ ਡਿੱਗੀ ਫੌਜ ਦੀ ਗੱਡੀ, 7 ਜਵਾਨਾਂ ਦੀ ਮੌਤ

By Pardeep Singh -- May 27, 2022 6:07 pm -- Updated:May 27, 2022 6:08 pm

ਲੱਦਾਖ: ਲੱਦਾਖ 'ਚ 26 ਜਵਾਨਾਂ ਨਾਲ ਭਰੀ ਬੱਸ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ ਫੌਜ ਦੇ 7 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕਈ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀ ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਇਸ ਹਾਦਸੇ 'ਚ ਸੱਤ ਜਵਾਨਾਂ ਦੀ ਮੌਤ ਹੋ ਗਈ ਅਤੇ 19 ਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ।

ਜ਼ਖਮੀ ਫੌਜੀਆਂ ਨੂੰ ਇਲਾਜ ਲਈ ਪੱਛਮੀ ਕਮਾਂਡ ਭੇਜਿਆ ਜਾ ਸਕਦਾ ਹੈ। ਫੌਜ ਦੀ ਬੱਸ ਕਿਹੜੇ ਕਾਰਨਾਂ ਕਰਕੇ ਸੜਕ ਤੋਂ ਫਿਸਲ ਕੇ ਨਦੀ ਵਿੱਚ ਜਾ ਡਿੱਗੀ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

 ਇਸ ਘਟਨਾ ਨੂੰ ਲੈ ਕੇ ਫੌਜ ਵੱਲੋਂ ਕੋਈ ਅਧਿਕਾਰਤ ਬਿਆਨ ਵੀ ਜਾਰੀ ਨਹੀਂ ਕੀਤਾ ਗਿਆ ਹੈ ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਫੌਜੀਆਂ ਦੀ ਬੱਸ ਟਰਾਂਜ਼ਿਟ ਕੈਂਪ ਤੋਂ ਸਬ-ਸੈਕਟਰ ਹਨੀਫ ਦੇ ਅੱਗੇ ਵਾਲੇ ਸਥਾਨ ਵੱਲ ਜਾ ਰਹੀ ਸੀ।


ਸੜਕ ਹਾਦਸਾ ਥੋਇਸ ਤੋਂ ਕਰੀਬ 25 ਕਿਲੋਮੀਟਰ ਦੂਰ ਵਾਪਰਿਆ। ਸੈਨਿਕਾਂ ਦਾ ਇਹ ਸਮੂਹ ਆਪਣੇ ਟਰਾਂਜ਼ਿਟ ਕੈਂਪ ਤੋਂ ਅੱਗੇ ਵਾਲੇ ਸਥਾਨ ਵੱਲ ਜਾ ਰਿਹਾ ਸੀ। ਜਿਹੜੀ ਨਦੀ ਵਿੱਚ ਬੱਸ ਡਿੱਗੀ ਉਸਦੀ ਡੂੰਘਾਈ ਸੜਕ ਤੋਂ ਕਰੀਬ 60 ਫੁੱਟ ਹੈ।

ਇਹ ਵੀ ਪੜ੍ਹੋ:PSPCL ਨੇ ਹਰਦੇਵ ਸਿੰਘ ALM ਨੂੰ ਉਸਦੇ ਘਰ ਬਿਜਲੀ ਚੋਰੀ ਕਰਨ ਦੇ ਇਲਜ਼ਾਮ 'ਚ  ਕੀਤਾ ਮੁਅੱਤਲ

-PTC News

  • Share