Sun, May 5, 2024
Whatsapp

ਮੰਦਸੌਰ 'ਚ ਬੱਚੀ ਨਾਲ ਨਿਰਭਯਾ ਵਰਗੀ ਹੈਵਾਨੀਅਤ 

Written by  Joshi -- June 29th 2018 12:30 PM -- Updated: June 29th 2018 01:58 PM
ਮੰਦਸੌਰ 'ਚ ਬੱਚੀ ਨਾਲ ਨਿਰਭਯਾ ਵਰਗੀ ਹੈਵਾਨੀਅਤ 

ਮੰਦਸੌਰ 'ਚ ਬੱਚੀ ਨਾਲ ਨਿਰਭਯਾ ਵਰਗੀ ਹੈਵਾਨੀਅਤ 

ਮੰਦਸੌਰ 'ਚ ਬੱਚੀ ਨਾਲ ਨਿਰਭਯਾ ਵਰਗੀ ਹੈਵਾਨੀਅਤ ਦਰਿੰਦਗੀ ਨਾਲ ਕੀਤਾ 7 ਸਾਲ ਦੀ ਮਾਸੂਮ ਨਾਲ ਬਲਾਤਕਾਰ, ਕੱਟਣੀਆਂ ਪਈਆਂ ਅੰਤੜੀਆਂ, ਚਿਹਰੇ 'ਤੇ ਦੰਦਾਂ ਦੇ ਨਿਸ਼ਾਨ ਭਾਰਤ ਦੇਸ਼ 'ਚ ਬਲਾਤਕਾਰ, ਨਸ਼ੇ ਅਤੇ ਭ੍ਰਿਸ਼ਟਾਚਾਰ ਅਜਿਹੇ ਮੁੱਦੇ ਬਣ ਗਏ ਹਨ, ਜਿੰਨ੍ਹਾਂ ਬਾਰੇ ਚਰਚਾ ਤਾਂ ਹਰ ਰੋਜ਼ ਕੀਤੀ ਜਾਂਦੀ ਹੈ, ਪਰ ਇਹਨਾਂ ਮੁੱਦਿਆਂ ਦਾ ਕੋਈ ਠੋਸ ਹਲ ਨਹੀਂ ਕੱਢਿਆ ਜਾਂਦਾ। ਇਹਨਾਂ ਮਾਮਲਿਆਂ 'ਚ ਇੱਕ ਹੋਰ ਮਾਸੂਮ ਨਾਲ ਹੈਵਾਨੀਅਤ ਦਾ ਮਾਮਲਾ ਜੁੜ ਗਿਆ ਹੈ, ਜਿਸ 'ਚ ਇੰਦੌਰ ਦੇ ਮੰਦਸੌਰ 'ਚ ਇੱਕ ੭ ਸਾਲਾ ਬੱਚੀ ਨੂੰ ਅਗਵਾ ਕਰ ਉਸਦਾ ਇਸ ਹੈਵਾਨੀਅਤ ਨਾਲ ਜਿਨਸੀ ਸੋਸ਼ਣ ਕੀਤਾ ਗਿਆ ਕਿ ਬੱਚੀ ਬੋਲਣ ਅਤੇ ਕੁਝ ਦੱਸਣ ਦੇ ਵੀ ਸਮਰੱਥ ਨਹੀਂ ਹੈ। ਉਸਦੇ ਚਿਹਰੇ 'ਤੇ ਜਗ੍ਹਾ-ਜਗ੍ਹਾ ਦੰਦੀਆਂ ਵੱਢੇ ਜਾਣ ਦੇ ਨਿਸ਼ਾਨ ਹਨ ਅਤੇ ਉਸਦਾ ਰੈਕਟਮ ਬੁਰੀ ਤਰ੍ਹਾਂ ਨਾਲ ਫੱਟ ਚੁੱਕਿਆ ਹੈ। ਉਸਦੇ ਗੁਪਤ ਅੰਗ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹਨ। 7 YO raped in indore, teeth bites on face ਮੰਗਲਾਵਰ ਸ਼ਾਮ ਨੂੰ ਲੜਕੀ ਨੂੰ ਐਮਵਾਏ ਹਸਪਤਾਲ 'ਚ ਰੈਫਰ ਕੀਤਾ ਗਿਆ ਸੀ, ਜਿੱਥੇ ਉਸਦਾ ਤੁਰੰਤ ਅੰਤੜੀਆਂ ਨੂੰ ਕੱਟ ਕੇ ਉਸਦੇ ਗੁਪਤ ਅੰਗਾਂ ਨੂੰ ਠੀਕ ਕੀਤਾ ਗਿਆ ਸੀ। ਪੀੜਤ ਮਾਸੂਮ ਦੇ ਨੱਕ 'ਤੇ ਇੰਨ੍ਹੇ ਗਹਿਰੇ ਜ਼ਖਮ ਦੇ ਨਿਸ਼ਾਨ ਹਨ ਕਿ ਟਿਊਬ ਲਗਾਉਣੀ ਪਈ ਹੈ। ਇਸ ਸਮੂਹਿਕ ਬਲਾਤਕਾਰ ਦੇ ਰੋਸ 'ਚ ਵੀਰਵਾਰ ਨੂੰ ਮੰਦਸੌਰ ਬੰਦ ਰੱਖਿਆ ਗਿਆ। 7 YO raped in indore, teeth bites on faceਵੱਧਦੇ ਰੋਹ ਦੇ ਚੱਲਦਿਆਂ ਦੋਸ਼ੀ ਇਰਫਾਨ ਖਾਨ ਨੂੰ ੨ ਜੁਲਾਈ ਤੱਕ ਪੁਲਿਸ ਰਿਮਾਂਡ 'ਚ ਰੱਖੇ ਜਾਣ ਦਾ ਫੈਸਲਾ ਲਿਆ ਗਿਆ ਹੈ। ਪੀੜਤਾ ਦਾ ਇਲਾਜ ਕਰ ਰਹੇ ਡਾਕਟਰਾਂ ਮੁਤਾਬਕ, ਉਸਦੇ ਗੁਪਤ ਅੰਗਾਂ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ ਤਾਂ ਜੋ ਮਲ ਬਾਹਰ ਨਿਕਲ ਸਕੇ, ਜਿਸ ਕਾਰਨ ਅੰਤੜੀਆਂ ਨੂੰ ਕੱਟ ਕੇ ਬਾਹਰ ਦਾ ਰਸਤਾ ਬਣਾਇਆ ਗਿਆ ਹੈ। ਫਿਲਹਾਲ, ਪੀੜਤਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਸਦਮੇ ਕਾਰਨ ਉਸਨੂੰ ਹੋਰ ਮਾਨਸਿਕ ਤਣਾਅ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦਿਨ ਉਹ ਬੱਚੀ ਨੂੰ ਸਕੂਲ ਤੋਂ ਲੈਣ ਜਾਣ 'ਚ ਮਹਿਜ਼ ੧੫ ੰਿਮਟ ਲੇਟ ਹੋ ਗਏ ਤਾਂ ਉਹਨਾਂ ਨੂੰ ਬੱਚੀ ਸਕੂਲ ;ਚ ਨਹੀਂ ਮਿਲੀ। ਉਹਨਾਂ ਕਿਹਾ ਕਿ ਜਿਸਨੇ ਵੀ ਉਹਨਾਂ ਦੀ ਬੱਚੀ ਦੀ ਅਜਿਹੀ ਹਾਲਤ ਕੀਤੀ ਹੈ, ਉਸਨੂੰ ਚੌਰਾਹੇ 'ਚ ਖੜ੍ਹ ਕੇ ਫਾਂਸੀ ਦੇਣੀ ਚਾਹੀਦੀ ਹੈ। 7 YO raped in indore, teeth bites on faceਵੈਸੇ ਸਕੂਲ ਦੇ ਗੇਟ 'ਤੇ ਸੀਸੀਟੀਵੀ ਕੈਮਰਾ ਲੱਗਿਆ ਹੈ, ਪਰ ਉਸ ਦਿਨ ਕੈਮਰਾ ਬੰਦ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਚੌਂਕੀਦਾਰ ਵੀ ਕਿਸੇ ਕੰਮ ਗਿਆ ਦੱਸਿਆ ਜਾ ਰਿਹਾ ਹੈ। ਫਿਲਹਾਲ, ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। —PTC News


Top News view more...

Latest News view more...