8 ਗੱਲਾਂ ਜੋ ਮੇਕਅੱਪ ਕਰਨ ਵਾਲੀਆਂ ਕੁੜੀਆਂ ਸੁਣ-ਸੁਣ ਕੇ ਥੱਕ ਚੁੱਕੀਆਂ ਹਨ, ਇਥੇ ਪੜ੍ਹੋ
ਜੀਵਨ ਸ਼ੈਲੀ: ਹਰ ਵਿਅਕਤੀ ਦੀ ਪਸੰਦ ਵੱਖਰੀ-ਵੱਖਰੀ ਹੁੰਦੀ ਹੈ ਕਿਸੇ ਨੂੰ ਪੂਰੀ ਤਰਾਂ ਟਿਪ ਟਾਪ ਬਣ ਕੇ ਰਹਿਣ ਪਸੰਦ ਹੁੰਦਾ ਹੈ ਤੇ ਕਿਸੇ ਨੂੰ ਸਿੰਪਲ ਰਹਿਣਾ। ਉਸੇ ਤਰਾਂ ਹੀ ਕਿਸੇ ਨੂੰ ਮੇਕਅੱਪ ਕਰਨਾ ਪਸੰਦ ਹੁੰਦਾ ਹੈ ਤੇ ਕਿਸੇ ਨੂੰ ਨਹੀਂ। ਉਹ ਜੋ ਮੇਕਅੱਪ ਕਰਨ ਦੀ ਆਦੀ ਹੁੰਦੀ ਹੈ ਜਾਂ ਕਦੇ ਕਦੇ ਮੇਕਅੱਪ ਕਰਦੀ ਹੈ ਜਾਂ ਸਿਰਫ਼ ਬਲੱਸ਼ ਜਾਂ ਲਾਈਨਰ ਲਾਉਣਾ ਪਸੰਦ ਕਰਦੀ ਹੈ ਤਾਂ ਉਸਨੂੰ ਇਹਨਾਂ ਟਿੱਪਣੀਆਂ ਤੋਂ ਜਾਣੂ ਹੋਣ ਚਾਹੀਦਾ ਹੈ। ਮੇਕਅੱਪ ਕਰਨਾ ਜਾਂ ਨਾ ਕਰਨਾ ਕਿਸੇ ਵਿਅਕਤੀ ਦੀ ਨਿੱਜੀ ਪਸੰਦ ਹੁੰਦੀ ਹੈ। ਬਹੁਤ ਸਾਰੇ ਲੋਕ ਕਿਸੇ ਕੁੜੀ ਦੇ ਜ਼ਿਆਦਾ ਮੇਕਅੱਪ ਕਰਨ 'ਤੇ ਵੀ ਉਸ ਦੇ ਬਾਰੇ ਊਟ-ਪਟਾਂਗ ਗੱਲਾਂ ਕਰਦੇ ਹਨ। ਅਗਲੀ ਵਾਰ ਜੇ ਕੋਈ ਤੁਹਾਨੂੰ ਆਪਣੀਆਂ ਬੇਲੋੜੀਆਂ ਟਿੱਪਣੀਆਂ ਨਾਲ ਪਰੇਸ਼ਾਨ ਕਰੇ ਤਾਂ ਤੰਗ ਨਾ ਹੋਇਓ, ਇਸ ਨੂੰ ਮੁੱਖ ਰੱਖ ਕੇ ਅਸੀਂ ਇਹ ਲੇਖ ਲਿਖਿਆ ਹੈ, ਪੜ੍ਹੋ ਤੇ ਅਨੰਦ ਮਾਣੋ।
ਤੁਸੀਂ ਉਨ੍ਹਾਂ ਨੂੰ ਜ਼ਰੂਰ ਜਵਾਬ ਦਿਓ ਕਿ ਤੁਸੀਂ ਕਦੋਂ ਤੋਂ ਥੈਰੇਪਿਸਟ ਬਣ ਗਏ? ਇਹ ਸੁਣ ਉਨ੍ਹਾਂ ਨੂੰ ਤੁਹਾਡੇ ਵਿਸ਼ਵਾਸ ਤੇ ਹੈਰਾਨਗੀ ਹੋਵੇਗੀ ਅਤੇ ਉਹ ਤੁਹਾਨੂੰ ਅਗ੍ਹਾਂ ਤੋਂ ਟਿੱਚਰ ਨਹੀਂ ਕਰਨਗੇ
ਇਹੋ ਜਿਹਾਂ ਨੂੰ ਧੰਨਵਾਦ ਜ਼ਰੂਰ ਕਹਿਓ ਅਤੇ ਕਹਿਣਾ ਕਿ ਕਿਉਂ ਨਾ ਥੋੜੇ ਜੇਹਾ ਮੇਕਅੱਪ ਕਰਕੇ ਸੋਨੇ 'ਤੇ ਸੁਹਾਗਾ ਕਰ ਦਿੱਤੋ ਜਾਵੇ ।
ਤੁਸੀਂ ਉਸ ਨੂੰ ਜਵਾਬ ਵਿਚ ਕਹਿਣਾ ਕਿ ਕਿਉਂ ਕਿ ਮੈਂ ਮੇਕਅੱਪ ਕਰਨਾ ਚੁਹੰਦੀ ਹਾਂ!
ਏਦਾਂ ਦੇ ਲੋਕ ਨੂੰ ਜਵਾਬ ਜ਼ਰੂਰ ਦੇਣਾ ਤੇ ਕਹਿਣਾ ਜੇ ਮੁੰਡਿਆਂ ਨੂੰ ਕੁਦਰਤੀ ਖੂਬਸੂਰਤੀ ਏਨੀ ਹੀ ਪਸੰਦ ਹੁੰਦੀ ਤਾਂ ਮੈਨੂੰ ਆਪਣੀ ਖੂਬਸੂਰਤੀ 'ਤੇ ਏਨੇ ਪੈਸੇ ਖਰਚ ਕਿਉਂ ਕਰਾਂ।
ਏਦਾਂ ਦੇ ਲੋਕ ਨੂੰ ਤੁਸੀਂ ਬੋਲ ਸਕਦੇ ਹੋ ਕੀ ਅਸੀਂ ਆਪਣੇ ਲਈ ਪੈਸੇ ਕਮਾਉਂਦੇ ਹਾਂ ਜੇ ਆਪਣੇ 'ਤੇ ਹੀ ਖਰਚ ਨਾ ਕੀਤਾ ਤਾਂ ਕਮਾਉਣ ਦਾ ਕੀ ਮਤਲਬ।
ਉਸਦੇ ਜਵਾਬ ਤੁਸੀਂ ਬੋਲ ਸਕਦੇ ਹੋ ਜੇ ਵੱਖਰੇ ਨਾ ਦਿਖੇ ਤਾਂ ਮੇਕਅੱਪ ਕਰਨ ਦਾ ਕੀ ਫਾਈਦਾ।
ਏਦਾਂ ਦੇ ਲੋਕਾਂ ਨੂੰ ਤੁਸੀਂ ਇਹ ਜਵਾਬ ਦੇ ਸਕਦੇ ਹੋ ਕੀ ਜੇ ਮੇਕਅੱਪ ਇਕ ਧੋਖਾ ਹੈ ਤਾਂ ਤੁਸੀਂ ਤਾਰੀਫ਼ ਦੇ ਪੁੱਲ ਕਿਉਂ ਬਣਦੇ ਓ।
ਤਾਂ ਤੁਸੀਂ ਬੋਲ ਸਕਦੇ ਹੋ ਕੀ ਮੈਨੂੰ ਵੀ ਉਹ ਲੋਕ ਨਹੀਂ ਪਸੰਦ ਜੋ ਦੂਜਿਆਂ ਦੀ ਜ਼ਿੰਦਗੀ 'ਚ ਲੱਤ ਫਸਾਉਂਦੇ ਨੇ।
ਇਹ ਵੀ ਪੜ੍ਹੋ: ਗਲੇਨ ਮੈਕਸਵੈੱਲ ਨੇ ਭਾਰਤੀ ਮੂਲ ਦੀ ਵਿਨੀ ਨਾਲ ਕੀਤਾ ਵਿਆਹ
ਭੁੱਲ ਜਾਵੋ ਕੋਈ ਕੀ ਕਹਿੰਦਾ ਹੈ! ਤੁਹਾਡੀ ਜ਼ਿੰਦਗੀ ਸਿਰਫ਼ ਤੁਹਾਡੀ ਹੈ ਅਤੇ ਇਸਨੂੰ ਕਿਸ ਤਰਾਂ ਜੀਣਾ ਹੈ ਇਹ ਵੀ ਤੁਹਾਡੀ ਮਰਜ਼ੀ ਹੈ। ਖੁਸ਼ ਰਹੋ ਅਤੇ ਜ਼ਿੰਦਗੀ ਦਾ ਅਨੰਦ ਮਾਨੋ ਕਿਉਂਕਿ " Kuchh to log kahenge logon ka kaam hai kehnaa "
-PTC News