Mon, Apr 29, 2024
Whatsapp

ਪਟਨਾ : 18 ਲੋਕਾਂ ਨਾਲ ਭਰੀ ਪਿਕਅੱਪ ਵੈਨ ਗੰਗਾ 'ਚ ਡਿੱਗੀ , 9 ਲੋਕਾਂ ਦੀ ਮੌਤ , 7 ਦੀ ਭਾਲ ਜਾਰੀ 

Written by  Shanker Badra -- April 23rd 2021 03:32 PM
ਪਟਨਾ : 18 ਲੋਕਾਂ ਨਾਲ ਭਰੀ ਪਿਕਅੱਪ ਵੈਨ ਗੰਗਾ 'ਚ ਡਿੱਗੀ , 9 ਲੋਕਾਂ ਦੀ ਮੌਤ , 7 ਦੀ ਭਾਲ ਜਾਰੀ 

ਪਟਨਾ : 18 ਲੋਕਾਂ ਨਾਲ ਭਰੀ ਪਿਕਅੱਪ ਵੈਨ ਗੰਗਾ 'ਚ ਡਿੱਗੀ , 9 ਲੋਕਾਂ ਦੀ ਮੌਤ , 7 ਦੀ ਭਾਲ ਜਾਰੀ 

ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ’ਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਦਾਨਾਪੁਰ ਵਿਖੇ ਤੰਗ ਪੁੱਲ ਤੋਂ ਕੰਟਰੋਲ ਤੋਂ ਬਾਹਰ ਹੋ ਕੇ ਇਕ ਪਿਕਅੱਪ ਵੈਨ (Van drowned in Ganga) ਗੰਗਾ ਵਿਚ ਡਿੱਗ ਗਈ ਹੈ।ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਹੈ। [caption id="attachment_491835" align="aligncenter" width="300"]9 dead as jeep returning from wedding falls into Ganga river at Patna's Peepapul ਪਟਨਾ 'ਚ ਵਾਪਰਿਆ ਵੱਡਾ ਹਾਦਸਾ : ਪੁਲ਼ ਤੋਂ ਗੰਗਾ 'ਚ ਡਿੱਗੀ ਗੱਡੀ, 9 ਮੌਤਾਂ , 7 ਅਜੇ ਵੀ ਲਾਪਤਾ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਚੰਡੀਗੜ੍ਹ 'ਚ ਨਹੀਂ ਲੱਗੇਗਾ Lockdown ਅਤੇ ਵੀਕਐਂਡ ਲੌਕਡਾਊਨ ਜਾਣਕਾਰੀ ਅਨੁਸਾਰ ਇਹ ਹਾਦਸਾ ਦਾਨਾਪੁਰ ਦੇ ਨੇੜੇ ਬਣੇ ਪੀਪਾ ਪੁਲ਼ ’ਤੇ ਵਾਪਰਿਆ ਹੈ। ਇਸ ਹਾਦਸੇ ਤੋਂ ਕਾਫੀ ਦੇਰ ਬਾਅਤ ਐੱਸਡੀਆਰਐੱਫ ਦੀ ਟੀਮ ਬਚਾਅ ਲਈ ਪਹੁੰਚੀ। ਕਰੀਬ ਤਿੰਨ ਘੰਟੇ ਦੀ ਭਾਰੀ ਮਸ਼ਕੱਤ ਤੋਂ ਬਾਅਦ ਗੋਤਾਖੋਰਾਂ ਨੇ ਗੱਡੀ ਨੂੰ ਲੱਭ ਕੇ ਬਾਹਰ ਕੱਢਿਆ ਹੈ। [caption id="attachment_491833" align="aligncenter" width="300"]9 dead as jeep returning from wedding falls into Ganga river at Patna's Peepapul ਪਟਨਾ 'ਚ ਵਾਪਰਿਆ ਵੱਡਾ ਹਾਦਸਾ : ਪੁਲ਼ ਤੋਂ ਗੰਗਾ 'ਚ ਡਿੱਗੀ ਗੱਡੀ, 9 ਮੌਤਾਂ , 7 ਅਜੇ ਵੀ ਲਾਪਤਾ[/caption] ਹੁਣ ਗੱਡੀ ਨੂੰ ਕਰੇਨ ਰਾਹੀਂ ਨਦੀ 'ਚੋਂ ਬਾਹਰ ਕੱਢਣ ਦੀ ਤਿਆਰੀ ਚੱਲ ਰਹੀ ਹੈ। ਕੁਝ ਲਾਸ਼ਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ’ਚ ਬੱਚੇ ਤੇ ਔਰਤਾਂ ਸਮੇਤ 18 ਲੋਕ ਸਵਾਲ ਸਨ। ਦੋ ਲੋਕ ਗੱਡੀ ਦੀ ਛੱਤ ’ਤੇ ਬੈਠੇ ਸਨ, ਜਿਨ੍ਹਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਹੈ। [caption id="attachment_491834" align="aligncenter" width="300"]9 dead as jeep returning from wedding falls into Ganga river at Patna's Peepapul ਪਟਨਾ 'ਚ ਵਾਪਰਿਆ ਵੱਡਾ ਹਾਦਸਾ : ਪੁਲ਼ ਤੋਂ ਗੰਗਾ 'ਚ ਡਿੱਗੀ ਗੱਡੀ, 9 ਮੌਤਾਂ , 7 ਅਜੇ ਵੀ ਲਾਪਤਾ[/caption] ਇਸ ਦੌਰਾਨ ਪਿਕਅੱਪ ਵੈਨ ਦੇ ਡਰਾਈਵਰ ਮੁਕੇਸ਼ ਕੁਮਾਰ ਦੇ ਇਲਾਵਾ ਇਸ ਦੀ ਛੱਤ ਉੱਤੇ ਬੈਠੇ 2 ਲੋਕ ਹੀ ਜ਼ਿੰਦਾ ਬਚੇ। ਇਨ੍ਹਾਂ ਵਿਚੋਂ ਇਕ ਸੁਜੀਤ ਕੁਮਾਰ ਸਿੰਘ ਨੇ ਦੱਸਿਆ ਕਿ ਵੈਨ ਦੇ ਅੰਦਰ ਜਿੰਨੇ ਲੋਕ ਸਨ,ਉਨ੍ਹਾਂ ਦੀ ਗੰਗਾ ਦੇ ਪਾਣੀ ਵਿਚ ਦਮ ਘੁਟਣ ਨਾਲ ਮੌਤ ਹੋ ਗਈ। ਭਾਰ ਦੇ ਕਾਰਨ ਗੱਡੀ ਕੁਝ ਹੀ ਮਿੰਟ ਵਿਚ ਗੰਗਾ ਵਿੱਚ ਡੁੱਬ ਗਈ। [caption id="attachment_491832" align="aligncenter" width="300"]9 dead as jeep returning from wedding falls into Ganga river at Patna's Peepapul ਪਟਨਾ 'ਚ ਵਾਪਰਿਆ ਵੱਡਾ ਹਾਦਸਾ : ਪੁਲ਼ ਤੋਂ ਗੰਗਾ 'ਚ ਡਿੱਗੀ ਗੱਡੀ, 9 ਮੌਤਾਂ , 7 ਅਜੇ ਵੀ ਲਾਪਤਾ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ  ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਇਹ ਸਾਰੇ ਲੋਕਪਿਕਅੱਪ ਵੈਨ 'ਚ ਸਵਾਰ ਹੋ ਕੇ ਇਕ ਵਿਆਹ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ। ਜਦੋਂ ਇਹ ਗੱਡੀ ਬੇਕਾਬੂ ਹੋ ਕੇ ਗੰਗਾ ਵਿਚ ਡਿੱਗੀ ਤਾਂ ਗੱਡੀ ਨੂੰ ਡਿੱਗਦੇ ਵੇਖ ਕੇ ਪੁਲ ਤੋਂ ਲੰਘ ਰਹੇ ਹੋਰ ਵਾਹਨ ਸਵਾਰ ਲੋਕ ਹੈਰਾਨ ਰਹਿ ਗਏ। ਓਥੇ ਵੱਡੀ ਗਿਣਤੀ ਵਿੱਚ ਭੀੜ ਇਕਠੀ ਹੋ ਗਈ ਤੇ ਕੁਝ ਲੋਕਾਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। -PTCNews


Top News view more...

Latest News view more...