Sat, Jun 21, 2025
Whatsapp

ਪੜ੍ਹਨ ਦੀ ਉਮਰੇ ਸਾਂਭੀ ਬੈਠਾ ਹੈ ਘਰ ਦੀ ਜਿੰਮੇਵਾਰੀ, ਰੇਹੜੀ ਲਗਾ ਪਾਲ ਰਿਹੈ ਪਰਿਵਾਰ

Reported by:  PTC News Desk  Edited by:  Jashan A -- July 22nd 2021 06:49 PM
ਪੜ੍ਹਨ ਦੀ ਉਮਰੇ ਸਾਂਭੀ ਬੈਠਾ ਹੈ ਘਰ ਦੀ ਜਿੰਮੇਵਾਰੀ, ਰੇਹੜੀ ਲਗਾ ਪਾਲ ਰਿਹੈ ਪਰਿਵਾਰ

ਪੜ੍ਹਨ ਦੀ ਉਮਰੇ ਸਾਂਭੀ ਬੈਠਾ ਹੈ ਘਰ ਦੀ ਜਿੰਮੇਵਾਰੀ, ਰੇਹੜੀ ਲਗਾ ਪਾਲ ਰਿਹੈ ਪਰਿਵਾਰ

ਲੁਧਿਆਣਾ: ਜਦੋਂ ਕਿਸੇ 'ਤੇ ਮੁਸੀਬਤ ਦਾ ਭਾਰ ਆਉਂਦਾ ਹੈ ਤਾਂ ਉਹ ਇਨਸਾਨ ਹੀ ਦੱਸ ਸਕਦਾ ਹੈ ਕਿ ਉਸ 'ਤੇ ਕੀ ਬੀਤ ਰਹੀ ਹੈ,ਪਰ ਇਹ ਭਾਰ ਇਨਸਾਨ ਨੂੰ ਸਭ ਕੁਝ ਸਿਖਾ ਦਿੰਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਲੁਧਿਆਣਾ 'ਚ, ਜਿਥੇ ਛੋਟੀ ਉਮਰ 'ਚ ਬੱਚਾ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਹੈ ਤੇ ਰੇਹੜੀ ਲਗਾ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ। ਦਰਅਸਲ ਇਸ ਬੱਚੇ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ। ਜਿਸ ਤੋਂ ਬਾਅਦ ਛੋਟੀ ਉਮਰ 'ਚ ਹੀ ਉਸ ਦੇ ਨਿੱਕੇ ਮੋਢਿਆਂ ਤੇ ਪਰਿਵਾਰ ਦਾ ਵੱਡਾ ਭਾਰ ਪੈ ਗਿਆ। ਬੱਚੇ ਮੁਤਾਬਕ ਉਸ ਦੇ ਘਰ 'ਚ ਮਾਂ ਤੇ ਭੈਣਾਂ ਹਨ ਤੇ ਉਹਨਾਂ ਨੂੰ ਉਹ ਕੰਮ ਨਹੀਂ ਕਰਨ ਦੇਣਾ ਚਾਹੁੰਦਾ ਇਸ ਕਰਕੇ ਉਹ ਆਪ ਹੀ ਕੰਮ ਕਰ ਰਿਹਾ ਹੈ। ਮਜਬੂਰੀ ਦੇ ਚਲਦਿਆਂ ਉਸਨੇ ਆਪਣੀ ਪੜ੍ਹਾਈ ਵੀ ਅੱਧ ਵਿਚਕਾਰ ਹੀ ਛੱਡ ਦਿੱਤੀ ਹੈ। ਹੋਰ ਪੜ੍ਹੋ: ਪਹਿਲੀ ਵਾਰ ਓਲੰਪਿਕ ‘ਚ ਮੁੱਕੇਬਾਜ਼ੀ ਕਰੇਗੀ ਪੰਜਾਬ ਦੀ ਇਹ ਧੀ, ਜਾਣੋ ਸਿਮਰਨ ਬਾਰੇ ਕੁਝ ਖਾਸ ਗੱਲਾਂ ਬੱਚੇ ਦਾ ਕਹਿਣਾ ਹੈ ਕਿ ਅਸੀਂ ਤਿੰਨੇ ਭੈਣ-ਭਰਾ ਪੜਨਾ ਚਾਹੁੰਦੇ ਹਾਂ। ਜਿਸ ਦਾ ਸਾਨੂੰ ਤਿੰਨਾਂ ਭੈਣ-ਭਰਾਵਾਂ ਨੂੰ ਸ਼ੌਕ ਵੀ ਹੈ, ਪਰ ਘਰੇ ਕੋਈ ਆਮਦਨ ਦਾ ਸਾਧਨ ਨਾ ਹੋਣ ਕਰਕੇ ਉਨ੍ਹਾਂ ਦਾ ਪੜਾਈ ਵਾਲਾ ਸ਼ੌਕ ਸ਼ਾਇਦ ਕਦੇ ਪੂਰਾ ਨਹੀਂ ਹੋਵੇਗਾ। ਇਸ ਮੌਕੇ ਆਪਣੀ ਮਿਹਤਨ ਤੇ ਹਿੰਮਤ ਦੇ ਦਮ ‘ਤੇ ਇਸ ਬੱਚੇ ਨੇ ਕਾਮਯਾਬ ਹੋਣ ਦੀ ਗੱਲ ਵੀ ਕਹੀ। -PTC News


Top News view more...

Latest News view more...

PTC NETWORK
PTC NETWORK